ਰੂਪਨਗਰ: ਦੋ ਦਿਨ ਹੋਈ ਬਾਰਿਸ਼ ਦੇ ਨਾਲ ਰੋਪੜ ਦੀਆਂ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਈਟੀਵੀ ਭਾਰਤ ਦੀ ਰੋਪੜ ਟੀਮ ਨੇ ਜਦੋਂ ਇਨ੍ਹਾਂ ਸੜਕਾਂ ਦਾ ਦੌਰਾ ਕੀਤਾ ਤਾਂ ਦੇਖਿਆ ਇਸ ਸੜਕਾਂ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਇਨ੍ਹਾਂ ਦੇ ਵਿੱਚ ਖੜ੍ਹਾ ਪਾਣੀ ਤਲਾਬ ਦਾ ਰੂਪ ਧਾਰਨ ਕਰ ਚੁੱਕਿਆ ਹੈ।
ਇਸ ਸੜਕ ਤੋਂ ਲੰਘਣ ਵਾਲੇ ਸਕੂਟਰ ਮੋਟਰਸਾਈਕਲ ਕਾਰ ਜੀਪ ਵਾਲੇ ਸਾਰੇ ਬਹੁਤ ਪ੍ਰੇਸ਼ਾਨ ਹਨ। ਰੋਜ਼ਾਨਾ ਇਸ ਸੜਕ ਤੇ ਹਾਦਸੇ ਵਾਪਰ ਰਹੇ ਹਨ ਦਿਨ ਵੇਲੇ ਤਾਂ ਲੋਕ ਫਿਰ ਵੀ ਬੱਚ ਬਚਾ ਕੇ ਨਿਕਲ ਜਾਂਦੇ ਹਨ ਪਰ ਰਾਤ ਨੂੰ ਇੱਥੋਂ ਲੰਘਣ ਵਾਲਿਆਂ ਨੂੰ ਬੜੀ ਹੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਸੜਕ ਰੂਪਨਗਰ ਦੇ ਬੇਲਾ ਚੌਕ ਤੋਂ ਵਾਇਆ ਸ੍ਰੀ ਚਮਕੌਰ ਸਾਹਿਬ ਲੁਧਿਆਣੇ ਨੂੰ ਜਾਂਦੀ ਹੈ ਪਰ ਇਸ ਸੜਕ ਤੇ ਕੋਈ ਸਟਰੀਟ ਲਾਈਟ ਲੱਗੀ ਹੈ ਜਿਸ ਕਰਕੇ ਲੋਕਾਂ ਨੂੰ ਲੰਘਣ ਵਾਲਿਆਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸੜਕ ਦੀ ਹਾਲਤ ਐਨੀ ਖ਼ਸਤਾ ਹੈ ਕਿ ਸਥਾਨਕ ਲੋਕ ਇਸ ਨੂੰ ਲੈ ਕੇ ਵਿਅੰਗ ਕਸਦੇ ਹਨ ਕਿ ਸਰਕਾਰ ਹੁਣ ਇਹਦੇ ਵਿੱਚ ਮੱਛੀਆਂ ਪਾਲ ਕੇ ਚਾਰ ਪੈਸੇ ਕਮਾ ਲਵੇ।