ETV Bharat / state

ਅੰਮ੍ਰਿਤਪਾਲ ਦੇ ਸਰੰਡਰ ਕਰਨ ਦਾ ਮਾਮਲਾ, ਵਿਸਾਖੀ ਮੌਕੇ ਤ‍ਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ੇਸ਼ ਪੁਲਿਸ ਬਲ ਤੈਨਾਤ - Amritpal surrender

ਅੰਮ੍ਰਿਤਪਾਲ ਦੇ ਸਰੰਡਰ ਕਰਨ ਨੂੰ ਲੈ ਕੇ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਅਫ਼ਵਾਹਾਂ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ 'ਚ ਵਿਸਾਖੀ ਮੌਕੇ ਚੱਪੇ-ਚੱਪੇ 'ਤੇ ਪੁਲਿਸ ਤੈਨਾਤ ਕੀਤੀ ਗਈ ਹੈ।

ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ 'ਚ ਵੱਡੀ ਗਿਣਤੀ 'ਚ ਪੁਲਿਸ ਤੈਨਾਤ

author img

By

Published : Apr 5, 2023, 7:48 AM IST

ਵਿਸਾਖੀ ਮੌਕੇ ਤ‍ਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ੇਸ਼ ਪੁਲਿਸ ਬਲ ਤੈਨਾਤ

ਸ੍ਰੀ ਅਨੰਦਪੁਰ ਸਾਹਿਬ: ਆਪਰੇਸ਼ਨ ਅੰਮ੍ਰਿਤਪਾਲ 'ਚ ਹੁਣ ਤੱਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਜਦਕਿ ਉਸ ਦੇ ਕਰੀਬੀਆਂ ਨੂੰ ਪੁਲਿਸ ਲਗਾਤਾਰ ਗ੍ਰਿਫ਼ਤਾਰ ਕਰ ਰਹੀ ਹੈ। ਇਸੇ ਦੌਰਾਨ ਅੰਮ੍ਰਿਤਪਾਲ ਦੇ ਸਰੰਡਰ ਕਰਨ ਨੂੰ ਲੈ ਕੇ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਅਫ਼ਵਾਹਾਂ ਚੱਲ ਰਹੀਆਂ ਹਨ ਕਿ ਅੰਮ੍ਰਿਤਪਾਲ ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਜਾਂ ਫਿਰ ਦਮਦਮਾ ਸਾਹਿਬ ਸਰੰਡਰ ਕਰੇਗਾ। ਇਸ ਮਾਮਲੇ 'ਚ ਹੁਣ ਤੱਕ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਹੈ। ਜਦਕਿ ਇਸ ਗੱਲ ਦਾ ਪਤਾ ਵੀ ਆਉਣ ਵਾਲੇ ਸਮੇਂ 'ਚ ਹੀ ਲੱਗੇਗਾ ਕਿ ਅੰਮ੍ਰਿਤਪਾਲ ਕਦੋਂ ਆਤਮ ਸਮਰਪਣ ਕਰੇਗਾ।

ਪੁਲਿਸ ਦੀ ਤਿਆਰੀ: ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਜਾਂ ਸਰੰਡਰ ਕਰਨ ਬਾਰੇ ਤਾਂ ਫਿਹਲਾਲ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਪੁਲਿਸ ਵੱਲੋਂ ਜ਼ਰੂਰੀ ਮੂਸਤੈਦੀ ਕੀਤੀ ਜਾ ਰਹੀ ਹੈ। ਉਧਰ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਲਗਾਈ ਗਈ ਹੈ। ਉੱਥੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ। ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰੋਪੜ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਕੇ ਪੁਲਿਸ ਮੁਲਾਜ਼ਮਾਂ ਦੀ ਇਕ ਸਾਂਝੀ ਮੀਟਿੰਗ ਵਿਸਾਖੀ ਦੇ ਮੌਕੇ ਤੇ ਕੀਤੀ ਗਈ ਹੈ।

ਕੇਂਦਰੀ ਫੋਰਸ ਦੀਆਂ ਟੁਕੜੀਆਂ ਤੈਨਾਤ: ਪੁਲਿਸ ਅਧਿਕਾਰੀ ਮੁਤਾਬਿਕ ਮੀਟਿੰਗ 'ਚ ਪੁਲਿਸ ਦੀਆਂ ਟੁਕੜੀਆਂ ਕਿਹੜੀ-ਕਿਹੜੀ ਥਾਂ ਲਗਾਉਣੀਆਂ ਹਨ ਉਸ ਨੂੰ ਲੈ ਕੇ ਚਰਚਾ ਕੀਤੀ ਗਈ ਤਾਂ ਜੋ ਕੀ ਵੀ ਸ਼ਰਾਰਤੀ ਅਨਸਰ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ।ਪੁਲਿਸ ਦੀ ਇਸ ਤਿਆਰੀ ਨੂੰ ਵੇਖ ਕੇ ਕਈ ਤਰਾਂ੍ਹ ਦੇ ਸਵਾਲ ਖੜ੍ਹੇ ਹੁੰਦੇ ਹਨ ਕਿ ਪੁਲਿਸ ਨੂੰ ਕਿਸੇ ਤਰਾਂ੍ਹ ਦਾ ਕੋਈ ਸੰਕੇਤ ਮਿਿਲਆ ਹੋਇਆ ਹੈ ਜਾਂ ਗੱਲ ਕੁੱਝ ਹੋਰ ਹੈ। ਕਿਉਂਕਿ ਪੰਜਾਬ ਪੁਲਿਸ ਦੇ ਨਾਲ ਨਾਲ ਕੇਂਦਰੀ ਫੋਰਸ ਵੀ ਵੱਡੇ ਪੱਧਰ 'ਤੇ ਤੈਨਾਤੀ ਕੀਤੀ ਗਈ ਹੈ। ਉੱਥੇ ਹੀ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਐਸ.ਐਸ.ਪੀ. ਨੇ ਕਿਹਾ ਕਿ ਫਿਲਹਾਲ ਤਾਂ ਇਹ ਪੁਲਿਸ ਫੋਰਸ ਵਿਸਾਖੀ ਦੇ ਪਵਿੱਤਰ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਲਗਾਈ ਗਈ ਹੈ ਪਰ ਜੇਕਰ ਜ਼ਰੂਰਤ ਪਈ ਤਾਂ ਵਿਸਾਖੀ ਤੋਂ ਬਾਅਦ ਵੀ ਪੁਲਿਸ ਅਤੇ ਕੇਂਦਰੀ ਫੋਰਸ ਨੂੰ ਤੈਨਾਤ ਰੱਖਿਆ ਜਾ ਸਕਦਾ ਹੈ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਮੁਲਾਜ਼ਮਾਂ ਦੀ ਗਿਣਤੀ 'ਚ ਵਾਧਾ ਹੁੰਦਾ ਹੈ ਜਾਂ ਨਹੀਂ।

ਇਹ ਵੀ ਪੜ੍ਹੋ: Canal Water of Punjab: ਪੰਜਾਬ ਦੇ ਖੇਤਾਂ ਵਿੱਚ ਪਹੁੰਚੇਗਾ ਨਹਿਰੀ ਪਾਣੀ, ਪਾਣੀਆਂ ਦੀ ਅੰਨ੍ਹੇਵਾਹ ਲੁੱਟ ਵਿਚਾਲੇ ਕਿਵੇਂ ਪੂਰਾ ਹੋਵੇਗਾ ਸਰਕਾਰ ਦਾ ਵਾਅਦਾ ? ਖਾਸ ਰਿਪੋਰਟ..

ETV Bharat Logo

Copyright © 2025 Ushodaya Enterprises Pvt. Ltd., All Rights Reserved.