ETV Bharat / state

ਵਿਧਾਇਕ ਅਮਰਜੀਤ ਸੰਦੋਆ ਤੋਂ ਬਾਅਦ ਨਾਜ਼ਰ ਸਿੰਘ ਮਾਨਸ਼ਾਹੀਆਂ ਵੀ ਲੈ ਸਕਦੇ ਨੇ ਅਸਤੀਫ਼ਾ ਵਾਪਸ: ਸੂਤਰ - ਆਪ ਪਾਰਟੀ ਦੇ ਵਿਧਾਇਕ ਪੰਜਾਬ

ਆਮ ਆਦਮੀ ਪਾਰਟੀ ਦੇ ਰੋਪੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਮਰਜੀਤ ਸੰਦੋਆ ਨੇ ਪੁੱਠੀ ਛਾਲ ਮਾਰਦਿਆਂ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਪਸ ਲੈ ਲਿਆ ਹੈ। ਸੰਦੋਆ ਤੋਂ ਬਾਅਦ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਆਪਣਾ ਅਸਤੀਫ਼ਾ ਵਾਪਸ ਲੈ ਸਕਦੇ ਹਨ।

ਅਮਰਜੀਤ ਸੰਦੋਆ
author img

By

Published : Nov 21, 2019, 12:50 PM IST

ਚੰਡੀਗੜ੍ਹ: ਲੋਕ ਸਭਾ ਚੋਣਾਂ ਸਮੇਂ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਰੋਪੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਪੁੱਠੀ ਛਾਲ ਮਾਰਦਿਆਂ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਪਸ ਲੈ ਲਿਆ ਹੈ।

ਇਸ ਕਦਮ ਨਾਲ ਸੰਦੋਆ ਹਾਲ ਦੀ ਘੜੀ ਵਿਧਾਇਕ ਬਣੇ ਰਹਿਣਗੇ ਪਰ ਦਲ-ਬਦਲੀ ਕਾਨੂੰਨ ਤਹਿਤ ਅਯੋਗ ਠਹਿਰਾਏ ਜਾਣ ਦੀ ਤਲਵਾਰ ਉਸ 'ਤੇ ਲਟਕਦੀ ਰਹੇਗੀ।

ਸੂਤਰਾਂ ਦੇ ਮੁਤਾਬਕ ਕੱਲ੍ਹ ਦੇਰ ਸ਼ਾਮ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨੂੰ ਸੰਦੋਆ ਨੇ ਆਪਣਾ ਅਸਤੀਫ਼ਾ ਵਾਪਸ ਈ-ਮੇਲ ਭੇਜੀ ਸੀ।

ਜ਼ਿਕਰਯੋਗ ਹੈ ਕਿ ਅਮਰਜੀਤ ਸੰਦੋਆ ਅਸਤੀਫ਼ਾ ਵਾਪਸ ਲੈਣ ਤੋਂ ਪਹਿਲਾਂ ਸਪੀਕਰ ਰਾਣਾ ਕੇਪੀ ਸਿੰਘ ਨੂੰ ਮਿਲਣ ਵੀ ਪਹੁੰਚੇ ਸੀ ਪਰ ਸਪੀਕਰ ਵੱਲੋਂ ਅਸਤੀਫਾ ਵਾਪਸ ਲੈਣ ਦਾ ਫੈਸਲਾ ਮਨਜ਼ੂਰ ਨਾ ਹੋਇਆ,ਜਿਸ ਤੋਂ ਬਾਅਦ ਸੰਦੋਆ ਨੇ ਈਮੇਲ ਰਾਹੀਂ ਆਪਣਾ ਅਸਤੀਫ਼ਾ ਵਾਪਸ ਲਿਆ।

ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਦੇ ਨਾਂਅ ਨਾਲ ਹੀ ਸੰਦੋਆ ਵਿਧਾਇਕ ਬਰਕਰਾਰ ਰਹਿਣਗੇ।

ਜਾਣਕਾਰੀ ਦੇ ਮੁਤਾਬਿਕ ਦੋ ਦਿਨ ਪਹਿਲਾਂ ਸੰਦੋਆ ਨੇ ਪ੍ਰਿੰਸੀਪਲ ਬੁੱਧਰਾਮ,ਕੁਲਤਾਰ ਸੰਧਵਾਂ, ਵਿਧਾਇਕ ਪੰਡੋਰੀ, ਜੈ ਕਿਸ਼ਨ ਰੋੜੀ, ਹਰਪਾਲ ਚੀਮਾ ਦੀ ਅਗਵਾਈ ਵਿੱਚ ਇੱਕ ਬੈਠਕ ਵੀ ਕੀਤੀ, ਜਿੱਥੇ ਕਿ ਪੁਰਾਣੇ ਗਿਲੇ ਸ਼ਿਕਵਿਆਂ ਨੂੰ ਦੂਰ ਕਰਕੇ ਇਸ ਫੈਸਲੇ ਦੀ ਰਣਨੀਤੀ ਤਿਆਰ ਕੀਤੀ ਗਈ।

ਹੁਣ ਦੇਖਣ ਵਾਲੀ ਗੱਲ ਰਹੇਗੀ ਕਿ ਜਨਤਰ ਤੌਰ 'ਤੇ ਕਦੋਂ ਇਸ ਦਾ ਐਲਾਨ ਹੁੰਦਾ ਹੈ।

ਸੂਤਰਾਂ ਅਨੁਸਾਰ ਇਕ ਹੋਰ ਵਿਧਾਇਕ ਵੱਲੋਂ ਵੀ ਅਸਤੀਫ਼ਾ ਵਾਪਸ ਲਿਆ ਜਾ ਸਕਦਾ ਹੈ। ਅਮਰਜੀਤ ਸੰਦੋਆ ਤੋਂ ਬਾਅਦ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਆਪਣਾ ਅਸਤੀਫ਼ਾ ਵਾਪਸ ਲੈ ਸਕਦੇ ਹਨ।

ਨਾਜਰ ਸਿੰਘ ਮਾਨਸ਼ਾਹੀਆ ਨੇ 29 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦਾ ਹੱਥ ਫੜਿਆ ਸੀ। ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ਹੁਣ ਆਪਣੀ ਕਮਰ ਕੱਸ ਲਈ ਹੈ ਕਿ ਮੁੜ ਤੋਂ ਆਮ ਆਦਮੀ ਪਾਰਟੀ ਦਾ ਹੱਥ ਫੜਿਆ ਜਾਵੇ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਦਾ ਐਲਾਨ ਵੀ ਛੇਤੀ ਹੋ ਸਕਦਾ ਹੈ ਕਿ ਨਾਜਰ ਸਿੰਘ ਮਾਨਸ਼ਾਹੀਆ ਮੁੜ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।

ਇਹ ਵੀ ਪੜੋ: ਮਾਹਾਰਾਸ਼ਟਰ ਚੋਣ ਸੰਕਟ- NCP ਤੇ ਕਾਂਗਰਸ ਅੱਜ ਕਰਣਗੇ ਬੈਠਕ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਆਪ ਤੋਂ ਬਾਗ਼ੀ ਹੋ ਕੇ ਵੱਖਰੀ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਅਤੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਆਪਣੇ ਅਸਤੀਫ਼ਾ ਵਾਪਸ ਲੈ ਚੁੱਕੇ ਹਨ।

Intro:ਅਮਰਜੀਤ ਸੰਦੋਹਾ ਤੋਂ ਬਾਅਦ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਲੈ ਸਕਦੇ ਨੇ ਆਪਣਾ ਅਸਤੀਫਾ ਵਾਪਸ

29 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਛੱਡ ਫੜਿਆ ਸੀ ਕਾਂਗਰਸ ਦਾ ਹੱਥ Body:ਆਮ ਆਦਮੀ ਪਾਰਟੀ ਜਿਸ ਨੂੰ ਕੀਤੀ ਲਾਤੀਨਾ ਆਖਿਆ ਜਾਂਦਾ ਸੀ ਹੁਣ ਮੁੜ ਤੋਂ ਇੱਕ ਹੋਣ ਦੀ ਕਗਾਰ ਤੇ ਨੇ ਬਾਗ਼ੀ ਚੱਲ ਰਹੇ ਵਿਧਾਇਕ ਅਮਰਜੀਤ ਸੰਦੋਆ ਨੇ ਜਿੱਥੇ ਆਪਣਾ ਦਿੱਤਾ ਅਸਤੀਫਾ ਵਾਪਸ ਲੈ ਦਿੱਤਾ ਉੱਥੇ ਹੀ ਨਵੇਂ ਨਵੇਲੇ ਕਾਂਗਰਸ ਵਿੱਚ ਸ਼ਾਮਲ ਹੋਏ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ਹੁਣ ਆਪਣੀ ਕਮਰ ਕੱਸ ਲਈ ਹੈ ਕਿ ਮੁੜ ਤੋਂ ਆਮ ਆਦਮੀ ਪਾਰਟੀ ਦਾ ਹੱਥ ਫੜਿਆ ਜਾਵੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਦਾ ਐਲਾਨ ਵੀ ਜਲਦ ਹੋ ਸਕਦਾ ਹੈ ਕਿ ਨਾਜਰ ਸਿੰਘ ਮਾਨਸ਼ਾਹੀਆ ਮੁੜ ਤੋਂ ਆਬਾਦੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਜ਼ਿਕਰਯੋਗ ਹੈ ਕਿ ਸੰਦੋਆ ਅਤੇ ਮਾਨਸ਼ਾਹੀਆ ਦੋਨਾਂ ਦੀ ਵਿਧਾਨ ਸਭਾ ਸੀਟ ਤੇ ਜ਼ਿਮਨੀ ਚੋਣਾਂ ਨਹੀਂ ਹੋਈਆਂ ਸੀ ਨਾ ਹੀ ਅੰਦਰ ਅਸਤੀਫਾ ਸਪੀਕਰ ਵੱਲੋਂ ਪਰਿਵਾਰ ਹੋਇਆ ਸੀ Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.