ETV Bharat / state

Protest By Truck Union: ਕੀਰਤਪੁਰ ਸਾਹਿਬ ਟਰੱਕ ਯੂਨੀਅਨ ਦਾ ਧਰਨਾ ਜਾਰੀ, ਆਪਰੇਟਰਾਂ ਨੂੰ ਝੱਲਣੇ ਪੈ ਰਹੇ ਹਨ ਆਰਥਿਕ ਨੁਕਸਾਨ - ਸਿਆਸੀ ਦਖ਼ਲਅਦਾਜ਼ੀ ਖਿਲ਼ਾਫ ਦਿੱਤਾ ਜਾ ਰਿਹਾ ਧਰਨਾ

ਕੀਰਤਪੁਰ ਸਾਹਿਬ ਟਰੱਕ ਯੂਨੀਅਨ ਦੇ ਸਮੂਹ ਮੈਬਰਾਂ ਵਲੋਂ ਸਿਆਸੀ ਦਖ਼ਲਅਦਾਜ਼ੀ ਖਿਲ਼ਾਫ ਦਿੱਤਾ ਜਾ ਰਿਹਾ ਧਰਨਾ ਜਾਰੀ ਹੈ। 826 ਟਰੱਕ ਮਾਲਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ। (Protest By Truck Union)

All the members of the Kiratpur Sahib Truck Union continued their protest
Protest By Truck Union : ਕੀਰਤਪੁਰ ਸਾਹਿਬ ਟਰੱਕ ਯੂਨੀਅਨ ਦੇ ਸਮੂਹ ਮੈਬਰਾਂ ਵਲੋਂ ਧਰਨਾ ਜਾਰੀ
author img

By ETV Bharat Punjabi Team

Published : Sep 5, 2023, 10:25 PM IST

ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀ।

ਅਨੰਦਪੁਰ ਸਾਹਿਬ : ਕੀਰਤਪੁਰ ਸਾਹਿਬ ਟਰੱਕ ਅਪਰੇਟਰ ਯੂਨੀਅਨ ਦੇ ਸਮੂਹ ਮੈਂਬਰਾਂ ਵੱਲੋ ਪਿੱਛਲੇ ਕਾਫੀ ਲੰਮੇ ਸਮੇ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਇਹ ਲੋਕ ਪਿਛਲੇ 6 ਮਹੀਨਿਆਂ ਤੋਂ ਧਰਨਾ ਦੇ ਰਹੇ ਹਨ। ਇਕ ਪਾਸੇ (Protest By Truck Union) 58 ਪਿੰਡਾਂ ਦੇ ਲੋਕ ਹਨ ਜੋ 826 ਟਰੱਕਾਂ ਦੇ ਮਾਲਿਕ ਹਨ। ਉਹਨਾਂ ਦੀ ਰੋਜ਼ੀ ਰੋਟੀ ਇਨ੍ਹਾਂ ਉੱਤੇ ਹੀ ਨਿਰਭਰ ਹੈ। ਦੂਜੇ ਪਾਸੇ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਨ, ਜਿਨ੍ਹਾਂ ਖਿਲਾਫ ਇਹ ਧਰਨਾ ਦਿੱਤਾ ਜਾ ਰਿਹਾ ਹੈ।

ਬਾਹਰਲੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਕੰਮ : ਟਰੱਕ ਅਪਰੇਟਰ ਮਾਲਕਾ ਦਾ ਕਹਿਣਾ ਹੈ ਕਿ ਜੇਕਰ ਸਾਨੁੂੰ ਹਿਮਾਚਲ ਆਪਣੇ ਸੂਬੇ ਵਿੱਚੋਂ ਪੰਜਾਬ ਲਈ ਮਾਲ ਨਹੀਂ ਚੁੱਕਣ ਦਿੰਦਾ ਤਾਂ ਅਸੀਂ ਵੀ ਪੰਜਾਬ ਵਿੱਚੋ ਹਿਮਾਚਲ ਨੂੰ ਮਾਲ ਚੁੱਕਣ ਨਹੀਂ ਦੇਵਾਂਗਾ। ਦਰਅਸਲ ਇਸ ਇਲਾਕੇ ਦੇ 826 ਟਰੱਕ ਮਾਲਕਾਂ ਦੇ ਨਾਲ-ਨਾਲ ਉਹਨਾਂ ਉੱਤੇ ਨਿਰਭਰ ਕਈ ਦੁਕਾਨਦਾਰਾਂ, ਢਾਬਾ ਮਾਲਕਾਂ, ਮਿਸਤਰੀਆਂ, ਪੈਟਰੋਲ ਪੰਪ ਜਾ ਹੋਰ ਦੁਕਾਨਦਾਰਾਂ ਦਾ ਕੰਮ ਵੀ ਬਿਲਕੁਲ ਠੱਪ ਹੋ ਚੁਕਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਸਾਡੇ ਹਿੱਸੇ ਦਾ ਕੰਮ ਬਾਹਰਲੇ ਟਰਾਂਸਪੋਟਰਾਂ ਨੂੰ ਦਿੱਤਾ ਜਾ ਰਿਹਾ ਹੈ।

ਧਰਨਾਕਾਰੀਆਂ ਨੇ ਕਿਹਾ ਕਿ ਇਸ ਕਾਰਨ ਉਨ੍ਹਾਂ ਦੇ ਇਲਾਕੇ ਦੇ ਲੋਕ ਬੇਰੋਜ਼ਗਾਰ ਹੋ ਗਏ ਹਨ। ਲੋਕਾਂ ਨੇ ਆਪਣੀਆਂ ਜਮੀਨਾਂ ਤੇ ਪੈਸੇ ਖਰਚ ਕੇ ਟਰੱਕ ਖਰੀਦੇ ਹੋਏ ਹਨ। ਇਨ੍ਹਾਂ ਹਾਲਾਤਾਂ ਵਿੱਚ ਉਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇਹ ਵੀ ਯਾਦ ਰਹੇ ਕਿ ਇਹਨਾਂ 826 ਟਰੱਕ ਯੂਨੀਅਨ ਦੇ ਮੈਂਬਰਾਂ ਨੇ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਬੈਸ ਨਾਲ ਮੀਟਿੰਗ ਤੈਅ ਕੀਤੀ ਸੀ ਪਰ ਉਹ ਵੀ ਬੇਸਿੱਟਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.