ਪਟਿਆਲਾ: ਪਟਿਆਲਾ ਸੰਗਰੂਰ ਰੋਡ ਤੇ ਐੱਨ ਐੱਸ ਕਿਊ ਐੱਫ (NSQF) ਅਧਿਆਪਕ ਯੂਨੀਅਨ ਵੱਲੋਂ ਸਿੱਖਿਆ ਵਿਭਾਗ ਦੇ ਅਧਿਅਨ ਰੈਗੂਲਰ ਭਰਤੀ ਦੀ ਮੰਗ ਰੋਡ ਜਾਮ ਕਰ ਕੇ ਤਿੱਖਾ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕ ਦਿਵਸ ਵਾਲੇ ਦਿਨ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਸ਼ਾਹੀ-ਸ਼ਹਿਰ ਪਟਿਆਲਾ 'ਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਜਿਸ ਦੌਰਾਨ ਪੁਲਿਸ ਅਤੇ ਅਧਿਆਪਕਾਂ ਵਿਚਕਾਰ ਧੱਕਾ-ਮੁੱਕੀ ਵੀ ਹੋਈ।
ਇਸ ਦੌਰਾਨ ਗੱਲਬਾਤ ਕਰਨ 'ਤੇ ਅਧਿਆਪਕ ਯੂਨੀਅਨ ਦੇ ਪ੍ਰਧਾਨ ਹਰ ਰਾਏ ਸਾਹਿਬ ਸਿੰਘ ਸਿੱਧੂ ਨੇ ਕਿਹਾ ਕਿ ਕਈ ਬਾਰ ਸਾਨੂੰ ਮੀਟਿੰਗ ਦਿੱਤੀ ਗਈ ਪਰ ਮੀਟਿੰਗ ਵਿੱਚ ਸਾਡੇ ਹੱਕ ਦਾ ਕੋਈ ਵੀ ਨਤੀਜਾ ਨਹੀਂ ਨਿਕਲਿਆ। ਅੱਜ ਅਸੀਂ ਮਜਬੂਰ ਹੋ ਕੇ ਗਲੇ ਵਿੱਚ ਟਾਇਰ ਪਾ ਕੇ ਪ੍ਰਦਰਸ਼ਨ ਕਰ ਰਹੇ ਹਾਂ।
ਜਦੋਂ ਤੱਕ ਭਾਰਤੀ ਸਿੱਖਿਆ ਵਿਭਾਗ ਅਧੀਨ ਸਾਨੂੰ ਰੈਗੂਲਰ ਨਹੀਂ ਕਰਦੇ ਉਦੋਂ ਤੱਕ ਧਰਨਾ ਜਾਰੀ ਰਹੇਗਾ। ਕੱਲ ਸਾਡੀ ਸਿੱਖਿਆ ਮੰਤਰੀ ਦੇ ਨਾਲ ਡੇਢ ਵਜੇ ਮੀਟਿੰਗ ਰੱਖੀ ਗਈ ਹੈ। ਜੇਕਰ ਇਸ ਮੀਟਿੰਗ ਵਿੱਚ ਵੀ ਕੋਈ ਹੱਲ ਨਾ ਨਿਕਲਿਆ ਤਾਂ 11 ਤਾਰੀਖ ਤੋਂ ਪੱਕੇ ਤੌਰ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ।
ਇਹ ਵੀ ਪੜ੍ਹੋ: IELTS ਨੇ ਲਈ ਨੌਜਵਾਨ ਦੀ ਜਾਨ !