ETV Bharat / state

ਕੇਂਦਰੀ ਜੇਲ੍ਹ ’ਚ ਖ਼ਤਰਨਾਕ ਗੈਂਗਸਟਰ ਤੇ ਜੇਲ੍ਹ ਮੁਲਾਜ਼ਮਾਂ ਵਿਚਕਾਰ ਜ਼ਬਰਦਸਤ ਝੜਪ - ਆਕਾਸ਼ ਚੌਹਾਨ

ਖ਼ਤਰਨਾਕ ਗੈਂਗਸਟਰ ਆਕਾਸ਼ ਚੌਹਾਨ (Dangerous gangster Akash Chauhan) ਅਤੇ ਜੇਲ੍ਹ ਮੁਲਾਜ਼ਮਾਂ (Prison employees) ਵਿਚਕਾਰ ਜ਼ਬਰਦਸਤ ਝੜਪ ਹੋ ਗਈ। ਆਕਾਸ਼ ਚੌਹਾਨ ਨੇ ਦਾਅਵਾ ਕੀਤਾ ਕਿ ਉਸ ਦੀ ਬਿਨਾਂ ਕਸੂਰ ਤੋਂ ਕੁੱਟਮਾਰ ਕੀਤੀ ਗਈ, ਜਿਸ ਨਾਲ ਉਸ ਦੀ ਲੱਤ ਵਿਚ ਫਰੈਕਚਰ ਆਇਆ ਹੈ।

ਕੇਂਦਰੀ ਜੇਲ੍ਹ ’ਚ ਖ਼ਤਰਨਾਕ ਗੈਂਗਸਟਰ ਤੇ ਜੇਲ੍ਹ ਮੁਲਾਜ਼ਮਾਂ ਵਿਚਕਾਰ ਜ਼ਬਰਦਸਤ ਝੜਪ

author img

By

Published : Oct 6, 2021, 4:25 PM IST

ਪਟਿਆਲਾ : ਕੇਂਦਰੀ ਜੇਲ੍ਹ ਪਟਿਆਲਾ (Central Jail, Patiala) ’ਚ ਖ਼ਤਰਨਾਕ ਗੈਂਗਸਟਰ ਆਕਾਸ਼ ਚੌਹਾਨ (Dangerous gangster Akash Chauhan) ਅਤੇ ਜੇਲ੍ਹ ਮੁਲਾਜ਼ਮਾਂ ਵਿਚਕਾਰ ਜ਼ਬਰਦਸਤ ਝੜਪ ਹੋ ਗਈ। ਇਸ ਦੌਰਾਨ ਆਕਾਸ਼ ਚੌਹਾਨ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਦੋ ਜੇਲ੍ਹ ਮੁਲਾਜ਼ਮ ਜ਼ਖਮੀਂ ਹੋ ਗਏ। ਇਸ ਮਾਮਲੇ ’ਚ ਦੋਵੇਂ ਧਿਰਾਂ ਵੱਲੋਂ ਆਪਣੇ-ਆਪਣੇ ਦਾਅਵੇ ਕੀਤੇ ਗਏ।

ਆਕਾਸ਼ ਚੌਹਾਨ ਨੇ ਦਾਅਵਾ ਕੀਤਾ ਕਿ ਉਸ ਦੀ ਬਿਨਾਂ ਕਸੂਰ ਤੋਂ ਕੁੱਟਮਾਰ ਕੀਤੀ ਗਈ, ਜਿਸ ਨਾਲ ਉਸ ਦੀ ਲੱਤ ਵਿਚ ਫਰੈਕਚਰ ਆਇਆ ਹੈ। ਉਸ ਨੂੰ ਝਗੜੇ ਤੋਂ ਬਾਅਦ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰੀਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ (Shivraj Singh Nandgarh, Superintendent, Central Jail, Patiala) ਨੇ ਦੱਸਿਆ ਕਿ ਆਕਾਸ਼ ਚੌਹਾਨ ਨੇ ਡਿਊੜੀ ’ਤੇ ਆ ਕੇ ਕੈਮਰੇ ’ਤੇ ਅਖ਼ਬਾਰ ਬੰਨ੍ਹ ਦਿੱਤੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਉਨ੍ਹਾਂ ਦੀ ਉਨ੍ਹਾਂ ਦੀ ਵਰਦੀ ਫਾੜੀ ਅਤੇ ਕੱਚ ਦਾ ਟੁਕੜਾ ਲੈ ਕੇ ਖ਼ੁਦ ਨੂੰ ਜ਼ਖਮੀ ਕਰ ਕੇ ਦੋ ਮੁਲਾਜ਼ਮਾਂ ਨੂੰ ਵੀ ਜ਼ਖਮੀ ਕਰ ਦਿੱਤਾ।

ਜ਼ਖਮੀ ਮੁਲਾਜ਼ਮਾਂ ’ਚ ਕੇਵਲ ਸਿੰਘ ਤੇ ਸਰਤਾਜ ਸਿੰਘ ਸ਼ਾਮਲ ਹਨ। ਜੇਲ੍ਹ ਸੁਪਰੀਡੈਂਟ ਅਨੁਸਾਰ ਆਕਾਸ਼ ਚੌਹਾਨ ਏ-ਕੈਟਾਗਰੀ ਦਾ ਗੈਂਗਸਟਰ ਹੈ, ਜਿਸ ਦੇ ਖ਼ਿਲਾਫ਼ ਕਤਲ ਅਤੇ ਲੁੱਟ-ਖੋਹ ਦੇ ਕਈ ਮਾਮਲੇ ਦਰਜ ਹਨ ਤੇ ਉਹ ਅਕਸਰ ਮੁਲਾਜ਼ਮਾਂ ਨਾਲ ਮਾੜਾ ਵਰਤਾਓ ਕਰਦਾ ਰਹਿੰਦਾ ਹੈ। ਇਸ ਮਾਮਲੇ ’ਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ’ਤੇ ਆਕਾਸ਼ ਚੌਹਾਨ ਖ਼ਿਲਾਫ਼ ਖ਼ੁਦਕੁਸ਼ੀ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮਾਂ ਦੀ ਡਿਊਟੀ ’ਚ ਵਿਘਨ, ਜੇਲ੍ਹ ਮੈਨੂਅਲ ਨੂੰ ਤੋੜਨ ਸਮੇਤ ਕਈ ਦੋਸ਼ਾਂ ’ਚ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ:ਲਖੀਮਪੁਰ ਖੇੜੀ ਘਟਨਾ: ਮੁੜ ਕੀਤਾ ਗਿਆ ਮ੍ਰਿਤਕ ਕਿਸਾਨ ਦਾ ਪੋਸਟਮਾਰਟਮ

ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਇੰਸ. ਹੈਰੀ ਬੋਪਾਰਾਏ ਨੇ ਦੱਸਿਆ ਕਿ ਇਹ ਕੇਸ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.