ਪਟਿਆਲਾ : ਪਿਛਲੇ 136 ਦਿਨਾਂ ਤੋਂ 200 ਫੁੱਟ ਦੀ ਉਚਾਈ 'ਤੇ ਸੰਘਰਸ਼ ਕਰ ਰਹੇ ਸੁਰਿੰਦਰ ਗੁਰਦਾਸਪੁਰ ਦੀ ਜਿੱਤ ਹੋਈ। ਪੰਜਾਬ ਸਰਕਾਰ ਦੇ ਦੁਆਰਾ ਕੱਢੀਆਂ ਗਈਆਂ ਬੇਰੁਜ਼ਗਾਰ ਈ.ਟੀ.ਟੀ ਟੈਟ ਪਾਸ ਅਧਿਆਪਕਾਂ ਦੀਆਂ 6635 ਪੋਸਟਾਂ ਜਿਸ ਤੋਂ ਬਾਅਦ ਸੁਰਿੰਦਰਪਾਲ ਗੁਰਦਾਸਪੁਰ ਨੂੰ 136 ਦਿਨਾਂ ਦੇ ਬਾਅਦ ਉਨ੍ਹਾਂ ਦੇ ਸਾਥੀਆਂ ਵੱਲੋਂ ਥਲੇ ਉਤਾਰਿਆ ਗਿਆ।
ਹਾਲਾਂਕਿ ਅਧਿਆਪਕਾਂ ਦੀਆਂ ਹਾਲੇ ਵੀ 3 ਮੰਗਾਂ ਬਾਕੀ ਹਨ ਜਿਨ੍ਹਾਂ ਬਾਰੇ ਸਰਕਾਰ ਦੇ ਨਾਲ ਅਧਿਆਪਕਾਂ ਦੀ ਮੀਟਿੰਗ ਹੋਵੇਗੀ। ਸੁਰਿੰਦਰਪਾਲ ਗੁਰਦਾਸਪੁਰ ਨੂੰ 200 ਫੁੱਟ ਦੀ ਉਚਾਈ ਤੋਂ ਅੱਜ ਉਤਾਰਕੇ ਬਾਕੀ ਅਧਿਆਪਕਾਂ ਦੇ ਵੱਲੋਂ ਸਨਮਾਨ ਕੀਤਾ ਗਿਆ ਅਤੇ ਸਿਰੋਪਾ ਸਾਹਿਬ ਗੱਲ ਵਿੱਚ ਪਾਏ ਗਏ ਅਤੇ ਪਿੰਦਰਪਾਲ ਗੁਰਦਾਸਪੁਰ ਨੂੰ ਮੈਡੀਕਲ ਚੈਅਕੱਪ ਲਈ ਰਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ।
ਇਹ ਵੀ ਪੜ੍ਹੋ:ਪੰਜਾਬ ਦੇ 93 ਵਿਧਾਇਕਾਂ ’ਤੇ ਲੱਗੇ ਆਪਣੀ ਤਨਖ਼ਾਹ ’ਚੋਂ ਟੈਕਸ ਨਾ ਭਰਨ ਦੇ ਇਲਜ਼ਾਮ