ਪਟਿਆਲਾ: ਪਿਛਲੇ ਤਿੰਨ ਦਿਨਾਂ ਤੋਂ ਪਟਿਆਲਾਦੀਰਾਜੀਵ ਗਾਂਧੀ ਰਾਸ਼ਟਰੀ ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਹੜਤਾਲਖ਼ਤਮ ਕਰਨ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੇਦਖ਼ਲ ਦੇਣ ਦੇ ਬਾਵਜੂਦ ਵੀ ਵਿਦਿਆਰਥੀਆਪਣੀਆਂ ਮੰਗਾਂ 'ਤੇ ਅੜ੍ਹੇ ਹੋਏ ਹਨ।
ਇੱਥੇਦੇ ਪ੍ਰਬੰਧਕੀ ਅਫਸਰ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈਕੇ ਸ਼ੁਰੂ ਕੀਤਾ ਗਿਆ ਧਰਨਾ, ਉਸ ਵੇਲੇ ਹੋਰ ਵੱਡਾ ਰੂਪ ਧਾਰਨ ਕਰ ਗਿਆ ਜਦੋਂ ਸਥਾਨਕ ਵਿਦਿਆਰਥੀਆਂ ਨੇ ਆਪਣੀ ਮੰਗ ਨੂੰ ਪੂਰਾ ਕਰਵਾਉਣ ਲਈ ਆਪਣੇ ਇਮਤਿਹਾਨਾਂ ਦਾ ਬਾਈਕਾਟ ਕਰ ਦਿੱਤਾ।
ਜ਼ਿਕਰਯੋਗ ਹੈ, ਕਿ ਵਿਦਿਆਰਥੀਆਂ ਨੇ ਪ੍ਰਬੰਧਕੀ ਅਫਸਰ 'ਤੇ ਕੁੜੀਆਂ ਨਾਲ ਮੰਦੀ ਭਾਸ਼ਾ ਬੋਲਣ ਦੇ ਦੋਸ਼ ਲਗਾਏ ਹਨ ਤੇਉਸ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਪਿਛਲੇ ਦਿਨੀਂ ਕੁਝ ਵਿਦਿਆਰਥੀਆਂ ਨੇ ਮੈੱਸ ਵਿਚ ਮਿਲਦੇ ਖਾਣੇ ਦੇ ਪੱਧਰ ਨੂੰ ਨੀਵਾਂ ਦੱਸਕੇ ਵਿਰੋਧ ਸ਼ੁਰੂ ਕੀਤਾ ਸੀ, ਜਿਸ ਦੇ ਚੱਲਦਿਆਂ ਕਰੀਬ 6 ਵਿਦਿਆਰਥੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ।
ਕੁੜੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂਖਾਣੇ ਵਿਚੋਂ ਕੀੜੇ, ਤਾਰਾਂ ਮਿਲਣ ਦੀ ਸ਼ਿਕਾਇਤ ਕੀਤੀ ਤਾਂ ਪ੍ਰਬੰਧਕੀ ਅਫ਼ਸਰ ਨੇ ਕੁੜੀਆਂ ਨਾਲ ਬਹੁਤ ਹੀ ਭੱਦੀ ਸ਼ਬਦਾਵਲੀ ਦੀਵਰਤੋਂ ਕੀਤੀ। ਹੁਣ ਵਿਦਿਆਰਥੀ ਧਰਨਾ ਦੇਕੇਚੀਫ ਜਸਟਿਸ ਤੋਂ ਪ੍ਰਬੰਧਕੀ ਅਫ਼ਸਰ ਦੀ ਬਰਖਾਸਤਗੀ ਦੇ ਲਿਖਤੀ ਭਰੋਸੇ ਦੀ ਮੰਗ ਕਰ ਰਹੇ ਹਨ।