ਪਟਿਆਲਾ: ਪੰਜਾਬੀ ਸੱਭਿਆਚਾਰ ਤੇ ਪੰਜਾਬੀ ਵਿਰਸਾ ਜਿਸ ਨੇ ਆਪਣੀ ਵੱਡਮੁੱਲੀ ਪਹਿਚਾਣ ਪੂਰੇ ਵਿਸ਼ਵ ਭਰ ਅੰਦਰ ਬਣਾਈ, ਪਰ ਅਜੋਕੀ ਗਾਇਕੀ ਨੇ ਵਿਰਸੇ ਨੂੰ ਜੋੜਨ ਦੀ ਬਜਾਏ ਹਥਿਆਰਾਂ, ਸ਼ਰਾਬ ਨਾਲ ਜੋੜ ਦਿੱਤਾ। ਅੱਜ ਦੇ ਗਾਇਕ ਆਪਣੇ ਗਾਣਿਆਂ 'ਚ ਸ਼ਰਾਬ ਅਤੇ ਹਥਿਆਰਾਂ ਨੂੰ ਪ੍ਰਫੁੱਲਤ ਕਰ ਰਹੇ ਹਨ। ਅਜਿਹੇ ਗਾਇਕਾਂ ਦੇ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਆਪਣੀ ਆਵਾਜ਼ ਬੁਲੰਦ ਕਰ ਕੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਜਿਸ ਦੇ ਤਹਿਤ ਨਾਭਾ ਵਿਖੇ ਪਹੁੰਚੇ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਦੇ ਵੱਲੋਂ ਪੰਜਾਬੀ ਲੋਕ ਗਾਇਕ ਹਰਜੀਤ ਹਰਮਨ ਦੇ ਘਰ ਦੇ ਬਾਹਰ ਸਿਰ ਤੇ ਫਲੈਕਸ ਬੋਰਡ ਰੱਖ ਕੇ ਆਪਣਾ ਰੋਸ ਜਤਾਉਣ ਪਹੁੰਚੇ। ਉਨ੍ਹਾਂ ਕਿਹਾ, ਕਿ ਜੋ ਕਰਨ ਔਜਲਾ ਤੇ ਹਰਜੀਤ ਹਰਮਨ ਨਾਲ ਜੋ ਗੀਤ ਸ਼ਰਾਬ ਦੇ ਨਾਲ ਸਬੰਧਤ ਆ ਰਿਹਾ ਹੈ, ਉਸ ਨੂੰ ਰੋਕਣ ਦੇ ਲਈ ਆਇਆ ਹਾਂ,ਪੰਡਿਤਰਾਓ ਨੇ ਕਿਹਾ, ਕਿ ਜੋ ਹਰਜੀਤ ਹਰਮਨ ਇੱਕ ਚੰਗੇ ਲੋਕ ਗਾਇਕ ਹਨ। ਜਿਨ੍ਹਾਂ ਨੇ ਚੰਗੀ ਗਾਇਕੀ ਕਰਕੇ ਦੇਸ਼ ਵਿਦੇਸ਼ਾਂ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ, ਅਤੇ ਇਕ ਚਿੱਠੀ ਹਰਜੀਤ ਹਰਮਨ ਦੇ ਨਾਮ ਤੇ ਲਿਖ ਕੇ ਵੀ ਜਾਂ ਰਿਹਾ ਹਾਂ, ਤਾਂ ਜੋ ਕਿ ਉਹ ਅਜਿਹੇ ਕਲਾਕਾਰ ਤੋਂ ਆਪਣੀ ਦੂਰੀ ਬਣਾ ਕੇ ਰੱਖਣ ਜੋ ਸ਼ਰਾਬ ਅਤੇ ਹਥਿਆਰਾਂ ਨੂੰ ਪ੍ਰਫੁੱਲਤ ਕਰਦੇ ਹਨ।
ਜ਼ਿਕਰਯੋਗ ਹੈ, ਕਿ ਪ੍ਰੋਫੈਸਰ ਪੰਡਿਤਰਾਓ ਧਰੇਨਵਰ ਜੋ ਬੱਸ ਦੇ ਜ਼ਰੀਏ ਚੰਡੀਗੜ੍ਹ ਤੋਂ ਨਾਭਾ ਪਹੁੰਚਿਆ, ਅਤੇ ਨਾਭਾ ਬੱਸ ਸਟੈਂਡ ਤੋਂ ਫਲੈਕਸ ਬੋਰਡ ਸਿਰ ਤੇ ਰੱਖ ਕੇ ਹਰਜੀਤ ਹਰਮਨ ਜੀ ਕੋਠੀ ਦੇ ਵੱਲ ਪੁੱਜੇ।
ਇਹ ਵੀ ਪੜ੍ਹੋ:- 1984 ਸਿੱਖ ਕਤਲੇਆਮ 'ਤੇ ਪੜ੍ਹੋ ਪੂਰੀ ਜਾਣਕਾਰੀ