ਪਟਿਆਲਾ: ਜ਼ਿਲ੍ਹੇ ’ਚ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਟਵੀਟ ਜੰਗ ਤੋਂ ਬਾਅਦ ਪੋਸਟਰਾਂ ਦੀ ਜੰਗ ਸ਼ੁਰੂ ਹੋ ਗਈ ਹੈ। ਜਿਸ ਕਾਰਨ ਮੁੜ ਤੋਂ ਸਿਆਸਤ ਭੱਖ ਗਈ ਹੈ। ਦੱਸ ਦਈਏ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਲੱਗੇ ਸੀ ਜਿਨ੍ਹਾਂ ’ਤੇ ਕੈਪਟਨ ਤਾਂ ਇੱਕ ਹੀ ਹੁੰਦਾ ਹੈ ਲੱਗਿਆ ਸੀ ਹੁਣ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲੱਗੇ ਹਨ ਜਿਨ੍ਹਾਂ ’ਤੇ ਸਾਰਾ ਪੰਜਾਬ ਸਿੱਧੂ ਦੇ ਨਾਲ,ਮੰਗਦਾ ਪੰਜਾਬ ਗੁਰੂ ਸਾਹਿਬ ਦੀ ਬੇਅਦਬੀ ਦਾ ਹਿਸਾਬ ਲਿਖਿਆ ਹੋਇਆ ਹੈ, ਇਨ੍ਹਾਂ ਪੋਸਟਰਾਂ ਨਾਲ ਮੁੜ ਤੋਂ ਸਿਆਸਤ ਭੱਖ ਗਈ ਹੈ।
ਦੱਸ ਦਈਏ ਕਿ ਜ਼ਿਲ੍ਹੇ ਚ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਹੱਕ ਚ ਪੋਸਟਰ ਲਗਾਏ ਗਏ ਹਨ ਜਿਨ੍ਹਾਂ ਨੇ ਇੱਕ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ। ਸ਼ਹਿਰ ਚ ਸਿੱਧੂ ਦੇ ਹੱਕ ਚ ਫਲੈਕਸ ਬੋਰਡ ਮਨਸਿਮ੍ਰਤ ਸਿੰਘ ਸ਼ੈਰੀ ਰਿਆੜ ਵੱਲੋਂ ਲਗਾਏ ਗਏ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਨਵਜੋਤ ਸਿੰਘ ਸਿੱਧੂ ਦੇ ਪੋਸਟਰਾਂ ਨੂੰ ਉਨ੍ਹਾਂ ਵੱਲੋਂ ਲਗਾਏ ਗਏ ਹਨ। ਮਨਸਿਮ੍ਰਤ ਸਿੰਘ ਸ਼ੈਰੀ ਰਿਆੜ ਕਾਫੀ ਲੰਬੇ ਸਮੇਂ ਤੋਂ ਨਵਜੋਤ ਕੌਰ ਸਿੱਧੂ ਦੇ ਸੰਪਰਕ ਵਿੱਚ ਹਨ ਅਤੇ ਇਨ੍ਹਾਂ ਵੱਲੋਂ ਸਮਾਜ ਸੇਵਾ ਦੇ ਖੇਤਰ ਚ ਕੰਮ ਕੀਤਾ ਜਾ ਰਿਹਾ ਹੈ। ਬੀਤੇ ਦਿਨ ਸ਼ੈਰੀ ਰਿਆੜ ਵਲੋਂ ਨਵਜੋਤ ਕੌਰ ਸਿੱਧੂ ਨੇ ਨਾਲ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਹਲਕਿਆਂ ਵਿੱਚ ਦੌਰਾ ਵੀ ਕੀਤਾ ਗਿਆ ਹੈ।
ਬੇਸ਼ਕ ਦਿੱਲੀ ਹਾਈਕਮਾਨ ਕੋਲ ਪਹੁੰਚ ਕਰਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਚੁੱਪ ਹਨ ਪਰ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਐਕਸ਼ਨ ਮੋਡ ’ਚ ਆ ਚੁੱਕੇ ਹਨ। ਦੱਸ ਦਈਏ ਕਿ ਨਵਜੋਤ ਕੌਰ ਵੱਲੋਂ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਗਈ ਸੀ, ਉਸ ਤੋਂ ਬਾਅਦ ਹੁਣ ਸ਼ਹਿਰ ਵਿੱਚ ਸਿੱਧੂ ਪਰਿਵਾਰ ਦੇ ਸਮਰਥਕਾਂ ਵੱਲੋਂ ਲਗਾਏ ਜਾ ਰਹੇ ਵੱਡੇ ਫਲੈਕਸ ਬੋਰਡਾਂ ਨੇ ਸਿਆਸੀ ਵਿਹੜੇ ਵਿੱਚ ਫੇਰ ਚਰਚਾ ਛੇੜ ਦਿੱਤੀ ਹੈ।
ਅੰਮ੍ਰਿਤਸਰ 'ਚ ਵੀ ਲੱਗੇ ਸਨ ਕੈਪਟਨ ਦੇ ਪੋਸਟਰ
ਅੰਮ੍ਰਿਤਸਰ ’ਚ ਨਗਰ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਸ਼ਹਿਰ ’ਚ ਕੈਪਟਨ ਅਮਰਿੰਦਰ ਸਿੰਘ ਦੇ ਬੋਰਡ ਲਗਾਏ ਗਏ ਹਨ। ਉੱਥੇ ਹੀ ਉਨ੍ਹਾਂ ਨੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਪਾਰਟੀ ਨਾਲ ਕੋਈ ਸ਼ਿਕਵਾਂ ਹੈ ਤਾਂ ਉਸ ਨੂੰ ਹਾਈਕਮਾਨ ਨਾਲ ਸਾਂਝਾ ਕਰਨਾ ਚਾਹੀਦਾ ਹੈ ਨਾ ਕਿ ਮੀਡੀਆ ਸਾਹਮਣੇ। ਉਨ੍ਹਾਂ ਨੇ ਕਿਹਾ ਕਿ ਕਾਗਰਸ ਪੂਰੇ ਦੇਸ਼ ਵਿੱਚ ਇੱਕ ਪਰਿਵਾਰ ਹੈ, ਜੇਕਰ ਕੋਈ ਮੱਤਭੇਦ ਹੋ ਵੀ ਗਿਆ ਤਾਂ ਉਸ ਨੂੰ ਜਲਦ ਹੀ ਹੱਲ ਕਰ ਲਿਆ ਜਾਵੇਗਾ। ਦੱਸ ਦਈਏ ਕਿ ਯੂਥ ਕਾਂਗਰਸ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿ ਪੰਜਾਬ ਦਾ ਕੈਪਟਨ ਇੱਕ ਹੈ ਤੇ ਇਸ ਸਬੰਧੀ ਸੂਬੇ ਭਰ ’ਚ ਪੋਸਟਰ ਲਗਾਏ ਜਾ ਰਹੇ ਹਨ।
ਇਹ ਵੀ ਪੜੋ: ਅੰਮ੍ਰਿਤਸਰ: ਪੂਰੇ ਸ਼ਹਿਰ ’ਚ ਲੱਗੇ ‘ਪੰਜਾਬ ਦਾ ਇੱਕ ਹੀ ਕੈਪਟਨ’ ਦੇ ਪੋਸਟਰ