ਪਟਿਆਲਾ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਉੱਪਰ ਸ੍ਰੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਦੇ ਵਿੱਚ ਸੰਗਤਾਂ ਨਤਮਸਤਕ ਹੋਈਆਂ। ਗੁਰੂ ਜੀ ਦਾ ਸ਼ਹੀਦੀ ਦਿਵਸ ਸ੍ਰੀ ਦੁਖ ਨਿਵਾਰਨ ਸਾਹਿਬ ਵਿੱਚ ਧਾਰਮਿਕ ਸਮਾਗਮਾਂ ਨਾਲ ਸ਼ੁਰੂ ਹੋਇਆ। ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ।
ਇਸ ਮੌਕੇ ਸੇਵਾਦਾਰ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਜੀਵਨ ਵਿੱਚ ਸਭ ਤੋਂ ਲੰਮਾਂ ਸਮਾਂ ਮਾਲਵੇ ਦੇ ਵਿੱਚ ਬਹਾਦਰਗੜ੍ਹ ਵਿਖੇ ਕੱਟਿਆ ਹੈ। ਉਥੋਂ ਗੁਰੂ ਜੀ ਮੋਤੀ ਬਾਗ ਆਏ ਫਿਰ ਦੁਖ ਨਿਵਾਰਨ ਸਾਹਿਬ ਇੱਥੇ ਲਹਿਲ ਪਿੰਡ ਵਿੱਚ ਫੇਰੀ ਪਾਈ ਤੇ ਦੁਖ ਨਿਵਾਰਨ ਸਥਾਨ ਪ੍ਰਗਟ ਕੀਤਾ ਤੇ ਇੱਥੇ ਗੁਰੂ ਜੀ ਨੇ ਵਰ ਦਿੱਤਾ ਕੀ ਜੋ ਵੀ ਪ੍ਰਾਣੀ ਪੰਚਮੀ ਦਿਹਾੜੇ ਮੌਕੇ ਇਸ਼ਨਾਨ ਕਰੇਗਾ ਉਸ ਦੇ ਦੁੱਖ ਦੂਰ ਹੋਣਗੇ।
ਇਹ ਵੀ ਪੜੋ: ਵਿਸ਼ਵ ਏਡਜ਼ ਦਿਵਸ: ਵਿਸ਼ਵ ਭਰ 'ਚ 30 ਮਿਲੀਅਨ ਤੋਂ ਵੱਧ ਲੋਕ ਐਚਆਈਵੀ ਨਾਲ ਪ੍ਰਭਾਵਤ
ਸੇਵਾਦਾਰ ਨੇ ਕਿਹਾ ਕਿ ਇਸੇ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਸੰਗਤਾਂ ਦੂਰ-ਦੂਰਾਡੇ ਤੋਂ ਦੁੱਖ ਨਿਵਾਰਣ ਸਾਹਿਬ ਨਤਮਸਤਕ ਹੁੰਦੀਆਂ ਹਨ।