ਪਟਿਆਲਾ: ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਦੀ ਤਸਕਰੀ (Smuggling) ਦਾ ਕਾਰੋਬਾਰ ਕਰਨ ਵਾਲੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋ 2 ਲੱਖ 37 ਹਾਜ਼ਰ ਗੋਲੀਆਂ ਟਰਾਮਾਡੋਲ, 76,800 ਨਸ਼ੀਲੇ ਕੈਪਸੂਲ ਟਰਾਮਾਡੋਲ, 4,000 ਨਸ਼ੀਲੇ ਇੰਜੈਕਸ਼ਨ (Injection) ਮਾਰਕਾ ਪੇਂਟਅਜ਼ੋਸ਼ੀਨਾਂ ਬਰਾਮਦ ਕੀਤੇ ਹਨ।
ਇਸ ਬਾਰੇ ਐਸਐਸਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਮੁਲਜ਼ਮ ਰਾਜ ਵਿਕਰਮ ਸਿੰਘ ਵਾਸੀ ਪਿੰਡ ਬਥਰਾਂ, ਜ਼ਿਲ੍ਹਾ ਸ਼ਾਹਜਹਾਨਪੁਰ (ਯੂਪੀ) ਨੂੰ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ ਸੀ। ਜਿਸ ਨੂੰ ਕਾਬੂ ਕਰਨ ਦੇ ਲਈ 2 ਟੀਮ ਤਿਆਰ ਕਰਕੇ ਜ਼ਿਲ੍ਹਾ ਯੂ.ਪੀ ਵਿਖੇ ਭੇਜੀਆਂ ਗਈਆਂ ਸਨ। ਰਾਜਵਿਕਰਮ ਸਿੰਘ ਨੂੰ ਉਸ ਦੇ ਹੋਰ 4 ਸਾਥੀਆਂ ਸਮੇਤ ਪੁਲਿਸ ਨੇ ਕਾਬੂ ਕੀਤਾ ਜਿਨ੍ਹਾਂ ਪਾਸੋਂ 2 ਲੱਖ 37 ਹਾਜਰ ਗੋਲੀਆਂ ਟਰਾਮਾਡੋਲ, 76,800 ਨਸ਼ੀਲੇ ਕੈਪਸੂਲ ਟਰਾਮਾਡੋਲ, 4,000 ਨਸ਼ੀਲੇ ਇੰਜੈਕਸ਼ਨ ਮਾਰਕਾ ਪੇਂਟਅਜ਼ੋਸ਼ੀਨਾਂ ਬਰਾਮਦ ਕੀਤੇ ਗਏ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।
ਐਸਐਸਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਹੈ ਕਿ ਦੂਜੇ ਮਕੱਦਮਾ ਵਿਚ ਮੋਬਾਈਲ ਫੋਨ ਰਾਹੀ ਠੱਗੀ ਮਾਰਨ ਵਾਲੇ ਪਤੀ-ਪਤਨੀ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਪਾਸੋ 2 ਲੱਖ 70 ਹਾਜਰ ਰੁਪਏ ਦੇ ਗਹਿਣੇ ਅਤੇ 1 ਲੈਪਟਾਪ ਬਰਾਮਦ 4 ਵਾਰਦਾਤਾਂ ਟਰੇਸ ਹੋਇਆ ਹਨ।
ਉਨ੍ਹਾਂ ਨੇ ਦੱਸਿਆ ਹੈ ਕਿ 21 ਤਾਰੀਖ ਨੂੰ ਦਵਿੰਦਰਪਾਲ ਸਿੰਘ ਵਾਸੀ ਮਕਾਨ ਨੰਬਰ 19ਏ ਨਿਹਾਲ ਬਾਗ਼ ਸਾਹਮਣੇ ਸਰਕਟ ਹਾਊਸ ਬਾਰਾਂਦਰੀ ਪਟਿਆਲਾ ਥਾਣਾ ਡਵੀਜ਼ਨ ਨੰਬਰ 2 ਵਿਖੇ ਇਤਲਾਹ ਦਿੱਤੀ ਸੀ ਕਿ ਕਿਸੇ ਨਾ-ਮਾਲੂਮ ਵਿਅਕਤੀਆਂ ਨੇ ਉਨ੍ਹਾਂ ਦੇ ਨਾਲ ਫੋਨ ਉਪੱਰ ਸੋਨੇ ਦੇ ਗਹਿਣੇ ਮੰਗਵਾ ਕੇ ਠੱਗੀ ਮਾਰੀ ਹੈ ਇਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਦੋ ਪਤੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ 1 ਸੋਨੇ ਦੀ ਚੈਨ,1 ਸੋਨੇ ਦਾ ਕੜਾ,1 ਸੋਨੇ ਦਾ ਬਰੈਸਲੇਟ,1 ਲੈਪਟਾਪ ਬਰਾਮਦ ਹੋਇਆ ਹੈ ।