ਲੁਧਿਆਣਾ:ਪੁਲਿਸ ਅਤੇ ਫੂਡ ਸਪਲਾਈ ਵਿਭਾਗ ਵੱਲੋਂ ਕੀਤੇ ਗਏ ਜੁਆਇੰਟ ਆਪ੍ਰੇਸ਼ਨ ਦੌਰਾਨ ਘਰੇਲੂ ਗੈਸ (Gas) ਸਿਲੰਡਰ ਦੇ ਗੈਰਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਹੋਇਆ ਹੈ।ਜਦੋਂ ਕਿ ਗੈਰਕਾਨੂੰਨੀ ਕਾਰੋਬਾਰ ਕਰ ਰਹੇ ਮੁਲਜ਼ਮ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ।ਪੁਲਿਸ ਨੂੰ ਉਥੋਂ 170 ਦੇ ਕਰੀਬ ਗੈਸ ਸਿਲੰਡਰ (Gas cylinder) ਮਾਰਕਾ ਇੰਡੀਅਨ ਵੀ ਬਰਾਮਦ ਹੋਏ ਹਨ।
LPG ਗੈਸ ਦੇ ਗ਼ੈਰਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਜਾਂਚ ਅਧਿਕਾਰੀ ਦਵਿੰਦਰ ਚੌਧਰੀ ਨੇ ਦੱਸਿਆ ਕਿ ਰਾਹੋਂ ਰੋਡ ਸਥਿਤ ਪਿੰਡ ਬਾਜੜਾ ਨਜ਼ਦੀਕ ਕੀਤੀ ਗਈ ਰੇਡ ਦੌਰਾਨ ਘਰੇਲੂ ਗੈਸ ਦੇ ਗ਼ੈਰਕਾਨੂੰਨੀ ਕਾਰੋਬਾਰ ਦਾ ਪਰਦਾਫਾਸ਼ ਹੋਇਆ ਹੈ ਅਤੇ ਜਦ ਕਿ ਕਾਰੋਬਾਰ ਕਰ ਰਹੇ ਮੁਲਜ਼ਮ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨੂੰ ਉਥੋਂ 170 ਦੇ ਕਰੀਬ ਗੈਸ ਸਿਲੰਡਰ ਮਾਰਕਾ ਇੰਡੀਅਨ(Brand Indian), ਗੈਸ ਸਿਲੈਂਡਰ ਵਿਚ ਗੈਰਕਾਨੂੰਨੀ ਢੰਗ ਨਾਲ ਗੈਸ ਭਰਨ ਵਾਲੀ ਮਸ਼ੀਨ, ਪਲਾਸਟਿਕ ਦੀ ਸੀਲਾਂ ਸਮੇਤ ਧਾਗੇ, ਡਿਜੀਟਲ ਕੰਡਾ ਅਤੇ ਢੋਆ ਢੁਆਈ ਲਈ ਵਰਤੇ ਜਾਣ ਵਾਲੇ 4 ਵਾਹਨ ਬਰਾਮਦ ਹੋਏ ਹਨ।
ਇਹ ਵੀ ਪੜੋ:ਇੱਕ ਡਾਕਟਰ ਦਾ ਅਨੋਖਾ ਸ਼ੌਕ,ਦੁਰਲਭ ਬੂਟਿਆਂ, ਸਿੱਕਿਆਂ ਤੇ ਡਾਕ ਟਿਕਟਾਂ ਦਾ ਕੀਤਾ ਕੁਲੈਕਸ਼ਨ