ETV Bharat / state

ਪਟਿਆਲਾ ਯੂਨੀਵਰਸਿਟੀ ’ਚ ਹੋੋਏ ਵਿਰੋਧ ਤੋਂ ਬਾਅਦ CM ਚੰਨੀ ਨੇ ਕੀਤੇ ਇਹ ਵੱਡੇ ਐਲਾਨ - important announcements

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ (Chief Minister Charanjit Channi) ਦਾ ਪਟਿਆਲਾ ਯੂਨੀਵਰਸਿਟੀ (Patiala University) ਦੇ ਵਿੱਚ ਪਹੁੰਚਣ ਤੋਂ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਹੈ। ਸਮਾਜ ਸੇਵੀ ਲੱਖਾ ਸਿਧਾਣਾ (lakha sidhana) ਦੇ ਵੱਲੋਂ ਮੰਗਾਂ ਨੂੰ ਲੈ ਕੇ ਸੀਐਮ ਚੰਨੀ (CM Channi) ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਬਾਹਰ ਲਿਜਾ ਕੇ ਛੱਡ ਦਿੱਤਾ। ਇਸ ਦੌਰਾਨ ਹੀ ਈਟੀਟੀ ਟੈੱਟ ਪਾਸ ਅਧਿਆਪਕਾਂ (ETT Tet Pass Teachers) ਦੇ ਵੱਲੋਂ ਮੰਗਾਂ ਨੂੰ ਲੈ ਕੇ ਸੀਐਮ ਚੰਨੀ (CM Channi) ਖਿਲਾਫ਼ ਜਬਰਦਸਤ ਰੋਸ ਪ੍ਰਦਰਸ਼ਨ (Protest) ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਕਾਫੀ ਧੱਕਾਮੁੱਕੀ ਵੀ ਹੋਈ।

ਪਟਿਆਲਾ ਯੂਨੀਵਰਸਿਟੀ ’ਚ CM ਚੰਨੀ ਦਾ ਵਿਰੋਧ
ਪਟਿਆਲਾ ਯੂਨੀਵਰਸਿਟੀ ’ਚ CM ਚੰਨੀ ਦਾ ਵਿਰੋਧ
author img

By

Published : Nov 24, 2021, 4:56 PM IST

ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ (Punjabi University) ਪਹੁੰਚਣ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਕਾਫੀ ਹੰਗਾਮਾ ਵੇਖਣ ਨੂੰ ਮਿਲਿਆ। ਸੀਐਮ ਚੰਨੀ (CM Channi) ਦੇ ਯੂਨੀਵਰਸਿਟੀ ਪਹੁੰਚਣ ਤੋਂ ਪਹਿਲਾਂ ਸਮਾਜ ਸੇਵੀ ਲੱਖਾ ਸਿਧਾਣਾ ਯੂਨੀਵਰਸਿਟੀ ਵਿਖੇ ਪਹੁੰਚ ਗਿਆ ਤੇ ਚੰਨੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ।

ਲੱਖਾ ਸਿਧਾਣਾ ਵੱਲੋਂ ਸੀਐਮ ਚੰਨੀ ਨੂੰ ਮੈਮੋਰੰਡਮ ਦੇਣ ਦੀ ਕੋਸ਼ਿਸ਼

ਇਸ ਮੌਕੇ ਲੱਖਾ ਸਿਧਾਣਾ (lakha sidhana) ਦੇ ਵੱਲੋਂ ਸੀਐਮ ਚੰਨੀ (CM Channi) ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਮੰਗਾਂ ਨੂੰ ਲੈ ਕੇ ਮੈਮੋਰੰਡਮ (Memorandum) ਦੇਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਸ ਖ਼ਬਰ ਦੀ ਭਿਣਕ ਸੁਰੱਖਿਆ ਲਈ ਤਾਇਨਾਤ ਪੁਲਿਸ ਨੂੰ ਪੈ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਲੱਖਾ ਸਿਧਾਣਾ (lakha sidhana) ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਸੀਐਮ ਚੰਨੀ ਨਾਲ ਮੁਲਾਕਾਤ ਨਹੀਂ ਕਰ ਦਿੱਤੀ। ਪੁਲਿਸ ਨੇ ਲੱਖੇ ਨੂੰ ਹਿਰਾਸਤ ਵਿੱਚ ਲੈ ਕੇ ਯੂਨੀਵਰਸਿਟੀ ਤੋਂ ਬਾਹਰ ਲਿਜਾ ਕੇ ਛੱਡ ਦਿੱਤਾ। ਬਾਅਦ ਵਿੱਚ ਲੱਖੇ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਪਾ ਕੇ ਆਖਿਆ ਕਿ ਉਹ ਇਥੇ ਆਪਣੇ ਸਾਥੀਆਂ ਸਮੇਤ ਮੁੱਖ ਮੰਤਰੀ ਦਾ ਘਿਰਾਓ ਕਰਨ ਆਏ ਸਨ।

ਪਟਿਆਲਾ ਯੂਨੀਵਰਸਿਟੀ ’ਚ CM ਚੰਨੀ ਦਾ ਵਿਰੋਧ

ਈਟੀਟੀ ਟੈੱਸ ਪਾਸ ਅਧਿਆਪਕਾਂ ਵੱਲੋਂ ਚੰਨੀ ਦਾ ਵਿਰੋਧ

ਇਸ ਮਸਲੇ ਤੋਂ ਬਾਅਦ ਈਟੀਟੀ ਬੇਰੁਜ਼ਗਾਰ (ETT unemployed) ਅਧਿਆਪਕਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University Patiala) ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Channi) ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਦੌਰਾਨ ਪੁਲਿਸ ਅਤੇ ਬੇਰੁਜ਼ਗਾਰ ਅਧਿਆਪਕਾਂ ਵਿਚਕਾਰ ਧੱਕਾਮੁੱਕੀ ਹੋਈ। ਪ੍ਰਦਰਸ਼ਨਕਾਰੀਆਂ ਦੇ ਵੱਲੋਂ ਇਸ ਮੌਕੇ ਜੰਮਕੇ ਭੜਾਸ ਕੱਢੀ ਗਈ ਅਤੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਪੋਸਟਾਂ ਕੱਢਣ ਤੋਂ ਬਾਅਦ ਰੱਦ ਕਰੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੌਕਰੀਆਂ ਦੇਣ ਦੀ ਸਰਕਾਰ ਦੀ ਕੋਈ ਮਨਸ਼ਾ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਅਸੀਂ ਮੁੱਖ ਮੰਤਰੀ ਨੂੰ ਮਿਲਣਾ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

ਪਟਿਆਲਾ ਯੂਨੀਵਰਸਿਟੀ ’ਚ CM ਚੰਨੀ ਦਾ ਵਿਰੋਧ

ਪ੍ਰਦਰਸ਼ਨਕਾਰੀਆਂ ਦੀ ਸਰਕਾਰ ਨੂੰ ਚਿਤਾਵਨੀ

ਇਸ ਮੌਕੇ ਵੱਖ ਵੱਖ ਹੋਰ ਜਥੇਬੰਦੀਆਂ ਵੀ ਯੂਨੀਵਰਸਿਟੀ (University) ਵਿੱਚ ਪਹੁੰਚੀਆਂ ਹੋਈਆਂ ਸਨ ਜਿੰਨ੍ਹਾਂ ਨੇ ਆਖਿਆ ਕਿ ਉਹ ਲੰਮੇ ਸਮੇਂ ਤੋਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪਰ ਸਰਕਾਰ ਦੀਆਂ ਮੰਗਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ। ਇਸ ਮੌਕੇ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਜਿਸ ਤਰ੍ਹਾਂ ਚੰਨੀ ਦਾ ਵਿਰੋਧ ਯੂਨੀਵਰਸਿਟੀ (University) ਦੇ ਵਿੱਚ ਹੋਇਆ ਹੈ ਉਸ ਤਰ੍ਹਾਂ ਹੀ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਵਿਰੋਧ ਕੀਤਾ ਜਾਵੇਗਾ।

ਵਿਰੋਧ ਦੌਰਾਨ ਚੰਨੀ ਪਹੁੰਚੇ ਯੂਨੀਵਰਸਿਟੀ

ਓਧਰ ਇਸ ਵਿਰੋਧ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Channi) ਪੰਜਾਬੀ ਯੂਨੀਵਿਰਸਿਟੀ ਪਟਿਆਲਾ (Punjabi University Patiala) ਪਹੁੰਚੇ ਜਿੱਥੇ ਉਨ੍ਹਾਂ ਨੇ ਵਿੱਤੀ ਸੰਕਟ ਵਿੱਚ ਘਿਰੀ ਯੂਨੀਵਰਸਿਟੀ ਦੇ ਲਈ ਕਈ ਅਹਿਮ ਐਲਾਨ ਕੀਤੇ। ਸੀਐਮ ਚੰਨੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਪੰਜਾਬ ਸਰਕਾਰ ਵੱਲੋਂ ਡੇਢ ਸੌ ਕਰੋੜ ਰੁਪਏ ਦਾ ਬੋਝ ਆਪਣੇ ਸਿਰ ਉੱਪਰ ਲਿਆ ਗਿਆ ਹੈ। ਸੀਐਮ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਡੇਢ ਸੌ ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਸੀ ਜੋ ਯੂਨੀਵਰਸਿਟੀ ਨੂੰ ਉਤਾਰਨਾ ਮੁਸ਼ਕਿਲ ਹੋ ਗਿਆ ਸੀ ਜਿਸਦੇ ਚੱਲਦੇ ਹੁਣ ਸਰਕਾਰ ਉਸ ਕਰਜ਼ੇ ਨੂੰ ਉਤਾਰੇਗੀ।

ਪਟਿਆਲਾ ਯੂਨੀਵਰਸਿਟੀ ’ਚ CM ਚੰਨੀ ਦਾ ਵਿਰੋਧ

ਯੂਨੀਵਰਸਿਟੀ ਨੂੰ ਵਿੱਤੀ ਸੰਕਟ ਚੋਂ ਕੱਢਣ ਲਈ ਕੀਤੇ ਐਲਾਨ

ਚੰਨੀ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ (Punjabi University) ਦਾ ਮਹੀਨੇ ਦਾ 20 ਕਰੋੜ ਰੁਪਏ ਦਾ ਖਰਚਾ ਹੈ ਜਦਕਿ ਸਰਕਾਰ ਸਾਢੇ 9 ਕਰੋੜ ਰੁਪਏ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਦੇ ਵਿੱਚ ਯੂਨੀਵਰਸਿਟੀ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਸ ਦਾ ਬੁਰਾ ਅਸਰ ਨੌਜਵਾਨਾਂ ਦਾ ਪੜ੍ਹਾਈ ਉੱਪਰ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਇਹ ਪੂਰਾ ਖਰਚਾ ਚੁੱਕੇਗੀ ਅਤੇ ਯੂਨੀਵਰਸਿਟੀ ਨੂੰ 20 ਕਰੋੜ ਰੁਪਏ ਹੀ ਦਿੱਤਾ ਜਾਇਆ ਕਰੇਗਾ।

ਸਰਕਾਰ ਯੂੂਨੀਵਰਸਿਟੀ ਨੂੰ ਸਲਾਨਾ ਦੇਵੇਗੀ 240 ਕਰੋੜ

ਚੰਨੀ ਨੇ ਕਿਹਾ ਕਿ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਤਾਂ ਕਿ ਲੋੜਵੰਦ ਨੌਜਵਾਨਾਂ ਦੀ ਪੜ੍ਹਾਈ ਉੱਪਰ ਕੋਈ ਬੁਰਾ ਅਸਰ ਨਾ ਪਵੇ। ਮੁੱਖ ਮੰਤਰੀ ਪੰਜਾਬ ਨੇ ਕਿਹਾ ਇਸਦੇ ਚੱਲਦੇ ਹੀ ਹੁਣ ਯੂਨੀਵਰਸਿਟੀ ਨੂੰ ਚਲਾਉਣ ਲਈ ਸਰਕਾਰ ਹਰ ਸਾਲ 240 ਕਰੋੜ ਰੁਪਏ ਦਇਆ ਕਰੇਗੀ।

ਕੇਜਰੀਵਾਲ ਤੇ ਸਾਧੇ ਨਿਸ਼ਾਨੇ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੇਜਰੀਵਾਲ ਬੁਖਲਾਹਟ ਦੇ ਵਿੱਚ ਆ ਗਏ ਹਨ ਇਸ ਕਰਕੇ ਗਲਤ ਬਿਆਨਬਾਜੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਖੁਦ ਨਕਲੀ ਹਨ। ਇਸਦੇ ਨਾਲ ਹੀ ਚੰਨੀ ਨੇ ਕਿਹਾ ਕਿ ਉਹ ਕੰਮ ਕਰ ਰਹੇ ਹਨ ਅਤੇ ਇਸ ਕਰਕੇ ਉਹ ਕਿਸੇ ਨੂੰ ਮਾੜਾ ਨਹੀਂ ਕਹਿਣਗੇ ਤੇ ਆਪਣਾ ਕੰਮ ਕਰਦੇ ਰਹਿਣਗੇ।

ਵਿੱਤ ਮੰਤਰੀ ਨੇ ਸੀਐਮ ਦੇ ਫੈਸਲੇ ਦੀ ਕੀਤੀ ਸ਼ਲਾਘਾ

ਇਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਮੁੱਖ ਮੰਤਰੀ ਚੰਨੀ ਦੇ ਨਾਲ ਮੌਜੂਦ ਸਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜੋ ਮੁੱਖ ਮੰਤਰੀ ਦੇ ਵੱਲੋਂ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਦੇ ਵਿੱਚੋਂ ਕੱਢਣ ਦਾ ਫੈਸਲਾ ਲਿਆ ਗਿਆ ਹੈ ਇਹ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਉਨ੍ਹਾਂ ਕਿਹਾ ਕਿ ਇਹ ਮਸਲਾ ਪਿਛਲੇ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਸੀ ਜੋ ਹੁਣ ਹੱਲ ਹੋ ਸਕਦਾ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਦਾ ਘਿਰਾਓ ਕਰਨ ਪੁੱਜੇ ਲੱਖਾ ਸਿਧਾਣਾ ਨੂੰ ਪੁਲਿਸ ਯੂਨੀਵਰਸਿਟੀ ਤੋਂ ਕੱਢਿਆ ਬਾਹਰ

ETV Bharat Logo

Copyright © 2025 Ushodaya Enterprises Pvt. Ltd., All Rights Reserved.