ETV Bharat / state

ਘਰ-ਘਰ ਜਾ ਕੇ ਝੋਲੀ ਅੱਡ ਕੇ ਚੋਣਾਂ ਲਈ ਚੰਦਾ ਮੰਗ ਰਹੇ ਡਾ. ਧਰਮਵੀਰ ਗਾਂਧੀ - punjab news

ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਘਰ-ਘਰ ਜਾ ਕੇ ਝੋਲੀ ਅੱਡ ਕੇ ਚੋਣਾਂ ਲਈ ਮੰਗ ਰਹੇ ਹਨ ਚੰਦਾ। ਕਾਲੇ ਧਨ ਨਾਲ ਨਹੀਂ ਇਮਾਨਦਾਰੀ ਨਾਲ ਚੋਣ ਲੜਨਾ ਚਾਹੁੰਦੇ ਹਨ ਡਾ.ਗਾਂਧੀ।

ਡਾ. ਧਰਮਵੀਰ ਗਾਂਧੀ
author img

By

Published : Apr 15, 2019, 3:30 PM IST

ਪਟਿਆਲਾ: ਸਿਆਸੀ ਪਾਰਟੀਆਂ ਦੇ ਆਗੂਆਂ 'ਤੇ ਵੱਡੇ ਘਰਾਣਿਆਂ ਤੋਂ ਕਾਲਾ ਧਨ ਲੈਣ ਦੇ ਦੋਸ਼ ਅਕਸਰ ਲਗਦੇ ਰਹਿੰਦੇ ਹਨ ਪਰ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇਮਾਨਦਾਰੀ ਦੀ ਇੱਕ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਉਹ ਕਾਲਾ ਧਨ ਲੈਣ ਦੀ ਬਜਾਏ ਜਨਤਾ ਕੋਲੋਂ ਘਰ-ਘਰ ਜਾ ਕੇ ਝੋਲੀ ਅੱਡ ਕੇ ਚੋਣਾਂ ਲਈ ਚੰਦਾ ਮੰਗ ਰਹੇ ਹਨ।

ਬੀਤੇ ਦਿਨੀਂ ਡਾ. ਗਾਂਧੀ ਦੀਆਂ ਕੁੱਝ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਲੋਕਾਂ ਤੋਂ ਝੋਲੀ ਅੱਡ ਕੇ ਪੈਸੇ ਮੰਗਦੇ ਵਿਖਾਈ ਦੇ ਰਹੇ ਹਨ। ਦਰਅਸਲ ਉਹ ਇਨ੍ਹਾਂ ਗਤੀਵਿਧਿਆਂ ਨਾਲ ਚੋਣਾਂ ਲਈ ਫੰਡ ਇਕੱਠਾ ਕਰ ਰਹੇ ਹਨ।

ਵੀਡੀਓ

ਡਾ. ਧਰਮਨਵੀਰ ਗਾਂਧੀ ਦਾ ਕਹਿਣਾ ਹੈ ਕਿ ਉਨ੍ਹਾਂ ਸਾਰੀ ਜ਼ਿੰਦਗੀ ਇਮਾਨਦਾਰੀ 'ਚ ਕੱਢੀ ਹੈ ਅਤੇ ਹੁਣ ਚੋਣਾਂ ਵੀ ਉਹ ਇਮਾਨਦਾਰੀ ਨਾਲ ਹੀ ਲੜਨਾ ਚਾਹੁੰਦੇ ਹਨ ਇਸ ਲਈ ਜਨਤਾ ਤੋਂ ਪੈਸੇ ਲੈ ਰਹੇ ਹਨ। ਕੋਈ ਜਿੰਨਾ ਵੀ ਯੋਗਦਾਨ ਪਾਉਂਦਾ ਹੈ ਉਹ ਸੰਤੁਸ਼ਟ ਹਨ।

ਦੱਸ ਦੇਈਏ ਕਿ ਬੀਤੇ ਦਿਨੀਂ ਇਕ ਨਿੱਜੀ ਟੀ ਵੀ ਦੁਆਰਾ ਇੱਕ ਸਟਿੰਗ ਕੀਤਾ ਗਿਆ ਸੀ ਜਿਸ ਵਿੱਚ ਡਾ. ਗਾਂਧੀ ਬੇ-ਦਾਗ਼ ਨਿਕਲੇ ਸਨ। ਜਿੱਥੇ ਦੇਸ਼ ਦੇ ਵੱਖ-ਵੱਖ ਸਾਂਸਦ ਇਸ ਸਟਿੰਗ 'ਚ ਫ਼ਸਦੇ ਦਿਖਾਈ ਦਿੱਤੇ ਉੱਥੇ ਡਾ. ਗਾਂਧੀ ਨੇ ਖ਼ੁਫ਼ੀਆ ਕੈਮਰੇ 'ਚ ਕਾਲਾ ਧਨ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿਸਨੇ ਉਨ੍ਹਾਂ ਦੀ ਇਮਾਨਦਾਰੀ ਨੂੰ ਸਾਬਿਤ ਕੀਤਾ।

ਇਮਾਨਦਾਰ ਸਾਂਸਦ ਨੂੰ ਮੰਗਣਾ ਪੈ ਰਿਹਾ ਝੋਲੀ ਅੱਡ ਕੇ ਚੰਦਾ

ਪਟਿਆਲਾ,ਆਸ਼ੀਸ਼ ਕੁਮਾਰ

ਜਿੱਥੇ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਉੱਪਰ ਵੱਡੇ ਘਰਾਣਿਆਂ ਤੋਂ ਚੋਰੀ ਫੰਡ ਜਾਂ ਕਾਲਾ ਧਨ ਲੈਣ ਦੇ ਆਰੋਪ ਅਕਸਰ ਲਗਦੇ ਰਹਿੰਦੇ ਹਨ ਉੱਥੇ ਪਟਿਆਲਾ ਦੇ ਸਾਂਸਦ ਡਾ ਧਰਮਵੀਰ ਗਾਂਧੀ ਨੇ ਇਮਾਨਦਾਰੀ ਦੀ ਮਿਸਾਲ ਦਿੰਦੇ ਹੋਏ ਕਾਲਾ ਧਨ ਲੈਣ ਦੀ ਬਜਾਏ ਜਨਤਾ ਤੋਂ ਝੋਲੀ ਅੱਡ ਕੇ ਚੰਦਾ ਮੰਗਦੇ ਦਿਖਾਈ ਦੇ ਰਹੇ ਹਨ।

ਬੀਤੇ ਦਿਨਾਂ ਤੋੰ  ਡਾ ਗਾਂਧੀ ਦੀਆਂ ਕੁੱਝ ਵੀਡੀਓ ਸੋਸ਼ਲ ਮੀਡੀਆ ਉਪਰ ਕਾਫ਼ੀ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਉਹ ਲੋਕਾਂ ਤੋਂ ਝੋਲੀ ਅੱਡ ਕੇ ਪੈਸੇ ਮੰਗਦੇ ਦਿਖਾਈ ਦੇ ਰਹੇ ਹਨ ਦਰਅਸਲ ਉਹ ਇਸ ਗਤਿਵਿਧਿਆਂ ਨਾਲ ਇਲੈਕਸ਼ਨ ਲਈ ਫੰਡ ਇਕੱਠਾ ਕਰ ਰਹੇ ਹਨ ਕਿਉਂਕਿ ਡਾ ਗਾਂਧੀ ਦਾ ਮੰਨਣਾ ਹੈ ਕਿ ਉਹ ਇਮਾਨਦਾਰੀ ਨਾਲ ਇਲੈਕਸ਼ਨ ਲੜਨਾ ਚਾਹੁੰਦੇ ਹਨ ਇਸ ਲਈ ਜਨਤਾ ਤੋਂ ਪੈਸੇ ਲੈ ਰਹੇ ਹਨ ਕੋਈ ਜਿਨ੍ਹਾਂ ਵੀ ਯੋਗਦਾਨ ਪਾਉਂਦਾ ਹੈ ਉਹ ਸੰਤੁਸ਼ਟ ਹਨ।ਇੱਥੇ ਦਸਣਾ ਬਣਦਾ ਹੈ ਕਿ ਡਾ ਗਾਂਧੀ 2014 ਚ ਪਟਿਆਲਾ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਬਣੇ ਪਰ ਹੁਣ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਅਲੱਗ ਹੋ ਕੇ ਆਪਣੀ ਨਵਾਂ ਪੰਜਾਬ ਪਾਰਟੀ ਬਣਾ ਲਈ ਅਤੇ ਹੁਣ ਉਹ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਦੇ ਪਟਿਆਲਾ  ਲੋਕ ਸਭਾ ਤੋਂ ਸਾਂਝੇ ਉਮੀਦਵਾਰ ਹਨ।
ETV Bharat Logo

Copyright © 2025 Ushodaya Enterprises Pvt. Ltd., All Rights Reserved.