ਪਟਿਆਲਾ: ਸਿਵਲ ਸਰਜਨ ਡਾ. ਸਤਿੰਦਰ ਸਿੰਘ ਤੇ ਜ਼ਿਲ੍ਹਾਂ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ (Dr. Venu Goyal) ਨੇ ਦੱਸਿਆ, ਕਿ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਤਹਿਤ 1 ਹਜ਼ਾਰ 604 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਹਨ। ਜਿਸ ਨਾਲ ਜ਼ਿਲ੍ਹੇ ਵਿੱਚ ਕੋਵਿਡ (Covid) ਟੀਕਾਕਰਣ ਦਾ ਅੰਕੜਾ 3 ਲੱਖ 52 ਹਜ਼ਾਰ 826 ਤੋਂ ਪਾਰ ਹੋ ਗਿਆ ਹੈ।
ਡਾ.ਸਤਿੰਦਰ ਸਿੰਘ ਨੇ ਕਿਹਾ, ਕਿ ਕੇਂਦਰੀ ਪੁਲ ਤਹਿਤ ਪ੍ਰਾਪਤ ਵੈਕਸੀਨ ਨਾਲ 3 ਜੂਨ ਨੂੰ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਪਟਿਆਲਾ (Patiala) ਸ਼ਹਿਰ ਦੇ ਮੌਤੀ ਬਾਗ ਗੁਰੂਦੁਆਰਾ ਸਾਹਿਬ, ਸਰਕਾਰੀ ਗਰਲਜ਼ ਸਕੂਲ ਮਾਡਲ ਟਾਊਨ, ਆਈ. ਸੀ. ਆਈ.ਸੀ. ਆਈ. ਬੈਂਕ ਤੇ ਵੀਰ ਹਕੀਕਤ ਰਾਏ ਸਕੂਲ ਆਦੀ ਵਿੱਚ ਕੋਵਿਡ ਦੀ ਡੋਜ਼ ਦਿੱਤੀ ਜਾ ਰਹੀ ਹੈ।
ਡਾ. ਸਤਿੰਦਰ ਸਿੰਘ ਨੇ ਜ਼ਿਲ੍ਹੇ ‘ਚ ਨਵੇਂ ਕੇਸਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ, ਕਿ ਅੱਜ 3 ਹਜ਼ਾਰ 403 ਕੇਸਾਂ 'ਚੋਂ 110 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਜ਼ਿਲ੍ਹੇ 'ਚ 46 ਹਜ਼ਾਰ 946 ਕੇਸ ਹੋ ਚੁੱਕੇ ਹਨ। ਤੇ ਮਿਸ਼ਨ ਫਤਿਹ ਤਹਿਤ ਜ਼ਿਲ੍ਹੇ 'ਚ 209 ਹੋਰ ਮਰੀਜ ਠੀਕ ਹੋਏ ਹਨ। ਹੁਣ ਜ਼ਿਲ੍ਹੇ 'ਚ 43 ਹਜ਼ਾਰ 944 ਕੇਸ ਠੀਕ ਹੋ ਚੁੱਕੇ ਹਨ। ਤੇ ਐਕਟੀਵ ਕੇਸਾਂ ਦੀ ਗਿਣਤੀ 1 ਹਜ਼ਾਰ 763 ਹੋ ਚੁੱਕੀ ਹੈ। ਤੇ 8 ਕੋਰੋਨਾ ਮਰੀਜਾਂ ਦੀ ਮੌਤ ਹੋਣ ਨਾਲ ਇਹ ਅੰਕੜਾ ਹੁਣ 1 ਹਜ਼ਾਰ 239 ਤੱਕ ਹੋ ਗਿਆ ਹੈ।
ਪੂਰੇ ਪਟਿਆਲਾ (Patiala) ਜ਼ਿਲ੍ਹੇ ‘ਚੋਂ ਨਵੇਂ ਆਏ ਕੋਰੋਨਾ ਪਾਜ਼ੀਟਿਵ ਕੇਸਾਂ ਬਾਰੇ ਬੋਲਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਪਟਿਆਲਾ (Patiala) ਤੋਂ 35, ਨਾਭਾ ਤੋਂ 12, ਸਮਾਣਾ ਤੋਂ 4, ਰਾਜਪੁਰਾ ਤੋਂ 4 ਬਲਾਕ ਭਾਦਸੋਂ ਤੋਂ 15 ਬਲਾਕ ਕੌਲੀ ਤੋਂ 17, ਬਲਾਕ ਕਾਲੋਮਾਜਰਾ ਤੋਂ 4, ਬਲਾਕ ਸ਼ੁਤਰਾਣਾ ਤੋਂ 6 ਬਲਾਕ ਹਰਪਾਲਪੁਰ ਤੋਂ 6 ਬਲਾਕ ਦੁਧਣਸਾਧਾਂ ਤੋਂ 7 ਕੋਰੋਨਾ ਦੇ ਕੇਸ ਸਾਹਮਣੇ ਆਏ ਹਨ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੋਂ 3 ਹਜ਼ਾਰ 504 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਮੁਤਾਬਿਕ ਹੁਣ ਤੱਕ ਜ਼ਿਲ੍ਹੇ 'ਚ 6 ਲੱਖ 74 ਹਜ਼ਾਰ 10 ਤੋਂ ਵੱਧ ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿੱਚੋਂ 46 ਹਜ਼ਾਰ 946 ਕੋਵਿਡ ਪਾਜ਼ੀਟਿਵ, 6 ਲੱਖ 25 ਹਜ਼ਾਰ 425 ਨੈਗੇਟਿਵ ਤੇ ਲਗਭਗ 1 ਹਜ਼ਾਰ 639 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।