ਪਟਿਆਲਾ: ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈਸ ਕਾਨਫਰੰਸ ਕਰ ਕਾਂਗਰਸ ਪਾਰਟੀ ’ਤੇ ਵੱਡੇ ਸਵਾਲ ਖੜੇ ਕੀਤੇ ਹਨ। ਉਹਨਾਂ ਨੇ ਕਿਹਾ ਕਿ ਨਗਰ ਨਿਗਮ ਚੋਣਾਂ ’ਚ ਲੋਕਤੰਤਰ ਦੀ ਨਹੀਂ ਸਰਕਾਰਤੰਤਰ ਦੀ ਜਿੱਤ ਹੋਈ ਹੈ। ਉਹਨਾਂ ਨੇ ਕਿਹਾ ਕਿ ਇਸ ਸ਼ਹਿਰ ਵਿੱਚ ਹੋਈਆਂ ਚੋਣਾਂ ਵਿੱਚ ਕਾਂਗਰਸ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਬਾਕੀ ਉਮੀਦਵਾਰਾਂ ਨਾਲ ਧੱਕਾ ਕੀਤਾ ਹੈ ਕਈ ਉਮੀਦਵਾਰਾਂ ਦੇ ਤਾਂ ਕਾਗਜ਼ ਹੀ ਰੱਦ ਕਰ ਦਿੱਤੇ ਗਏ ਤਾਂ ਜੋ ਉਹਨਾਂ ਵਿਰੁੱਧ ਲੜ ਹੀ ਨਾ ਸਕੇ। ਇਹ ਲੋਕਤੰਤਰ ਦਾ ਘਾਣ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਸਮੇਂ ਦਾ ਫਾਇਦਾ ਚੁੱਕ ਇਹ ਚੋਣਾਂ ਕਰਵਾਈਆਂ ਹਨ, ਅਸੀਂ ਤਾਂ ਉਹਨਾਂ ਚੋਣਾਂ ਦੇ ਹੱਕ ਵਿੱਚ ਹੀ ਨਹੀਂ ਸੀ।
ਕਾਂਗਰਸ ਦਾ ਧੱਕਾ ਨਹੀਂ ਚੱਲਣ ਦਿੱਤਾ: ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਸਾਡੇ ਵਰਕਰਾਂ ਨੇ ਉਨ੍ਹਾਂ ਦਾ ਧੱਕਾ ਚੱਲਣ ਨਹੀਂ ਦਿੱਤਾ ਅਤੇ ਸਾਡੇ ਵਰਕਰ ਕਾਂਗਰਸ ਦੇ ਧੱਕੇ ਦੇ ਵਿਰੁੱਧ ਲੜੇ, ਉਹਨਾਂ ਨੇ ਕਿਹਾ ਕਿ ਇਸ ਨਿਗਮ ਚੋਣਾਂ ’ਚ ਅਸੀਂ ਇੱਕ ਕਦਮ ਅੱਗੇ ਵਧੇ ਹਾਂ। ਅਸੀਂ ਖੁਸ਼ ਹਾਂ, ਲੋਕਾਂ ਨੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਨਾਮਜ਼ਦ ਵਿਅਕਤੀਆਂ ਨੂੰ ਨਕਾਰਿਆ। ਉਹਨਾਂ ਨੇ ਕਿਹਾ ਕਿ ਅਸੀਂ 2022 ਦੀਆਂ ਚੋਣਾਂ ਲਈ ਦਿਨ ਰਾਤ ਕੰਮ ਕਰਾਂਗੇ।ਅਕਾਲੀ ਦਲ ਇਸ ਨਤੀਜੇ ਤੋਂ ਸੰਤੁਸ਼ਟ ਹੈ।