ਪਟਿਆਲਾ: ਸ਼ਹਿਰ ਦੇ ਕੋਤਵਾਲੀ ਥਾਣਾ ਦੇ ਅਧੀਨ ਪੈਂਦੇ ਕਿਤਾਬਾਂ ਵਾਲੇ ਬਾਜ਼ਾਰ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦੋ ਗੁੱਟਾਂ ਵਿਚਾਲੇ ਖੂਨੀ ਝੜਪ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਦੋ ਭਰਾਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਦੋਵੇਂ ਗੁੱਟਾਂ ਵਿਚਾਲੇ ਇੱਟਾਂ ਅਤੇ ਲਾਠੀਆਂ ਵੀ ਚੱਲੀਆਂ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਫਿਲਹਾਲ ਕੋਤਵਾਲੀ ਥਾਣਾ ਪੁਲਿਸ ਵੱਲੋਂ ਮਾਮਲੇ ’ਤੇ ਗੰਭੀਰਤਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ।
ਮੌਕੇ ’ਤੇ ਪਹੁੰਚੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਚਿੱਟੇ ਰੰਗ ਦੀ ਕਾਰ ਜੋ ਕਿ ਕਿਤਾਬਾਂ ਵਾਲੇ ਬਾਜ਼ਾਰ ਤੋਂ ਕੁਝ ਹੀ ਦੂਰੀ ’ਤੇ ਖੜੀ ਹੈ ਉਸ ’ਤੇ ਹਮਲਾ ਹੋਇਆ ਹੈ। ਜਾਂਚ ਤੋਂ ਪਤਾ ਲੱਗਿਆ ਕਿ ਦੋ ਗੁੱਟਾਂ ਵਿਚਾਲੇ ਝੜਪ ਹੋਈ ਹੈ ਜਿਸ ’ਚ ਚਿੱਟੇ ਰੰਗ ਦੀ ਕਾਰ ’ਤੇ ਦੂਜੀ ਧਿਰ ਨੇ ਇੱਟਾਂ ਅਤੇ ਲਾਠੀਆਂ ਨਾਲ ਹਮਲਾ ਕੀਤਾ ਸੀ।
ਇਹ ਵੀ ਪੜੋ: ਪੰਜਾਬ ਨੇ ਉਦਯੋਗਾਂ ਲਈ 479 ਲਾਜ਼ਮੀ ਸ਼ਰਤਾਂ ਹਟਾਈਆਂ : ਮੁੱਖ ਸਕੱਤਰ
ਪੁਲਿਸ ਨੇ ਦੱਸਿਆ ਕਿ ਇਸ ਝੜਪ ’ਚ ਦੋਵੇ ਹੀ ਗੁੱਟਾਂ ਦੇ ਵਿਅਕਤੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਨੇ ਗੱਡੀ ਨੂੰ ਆਪਣੇ ਕਬਜ਼ੇ ’ਚ ਹਿਰਾਸਤ ਚ ਲੈ ਲਿਆ ਹੈ ਅਤੇ ਦੋਵੇਂ ਗੁੱਟਾਂ ਦੇ ਬਿਆਨਾਂ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।