ਪਟਿਆਲਾ: ਬੰਸਤ ਪੰਚਮੀ 'ਤੇ ਜਿੱਥੇ ਅਸਮਾਨ ਪਤੰਗਾਂ ਨਾਲ ਭਰ ਜਾਵੇਗਾ, ਉੱਥੇ ਹੀ ਡਰ ਪੈਦਾ ਹੋਵੇਗਾ ਚਾਈਨਾ ਡੋਰ ਦਾ। ਹਾਲਾਂਕਿ ਚਾਈਨਾ ਡੋਰ 'ਤੇ ਹਾਈ ਕੋਰਟ ਵਲੋਂ ਪਾਬੰਦੀ ਲਗਾਈ ਗਈ ਹੈ, ਪਰ ਫ਼ਿਰ ਵੀ ਵੇਚਣ ਵਾਲੇ ਦੁਕਾਨਾਂ 'ਤੇ ਨਾ ਰੱਖ ਕੇ, ਆਨਲਾਈਨ ਵੇਚ ਰਹੇ ਹਨ।
ਹਾਲਾਂਕਿ, ਬਾਜ਼ਾਰ ਵਿੱਚ ਚਾਈਨਾ ਡੋਰ ਬਹੁਤ ਘੱਟ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਚੱਲਦੇ ਈਟੀਵੀ ਭਾਰਤ ਨੇ ਵੀ ਬਾਜ਼ਾਰ ਵਿੱਚ ਸਰਵੇ ਕੀਤਾ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਬਾਜ਼ਾਰ ਵਿੱਚ ਚਾਈਨਾ ਡੋਰ ਨਹੀਂ ਦਿਖ ਰਹੀ, ਪਰ ਚਾਈਨਾ ਡੋਰ ਆਨਲਾਈਨ ਵਿਕ ਰਹੀ ਹੈ। ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ। ਚਾਈਨਾ ਡੋਰ ਨਾਲ ਆਏ ਸਾਲ ਪੰਛੀ ਜ਼ਖ਼ਮੀ ਹੁੰਦੇ ਹਨ, ਉੱਥੇ ਹੀ ਬੱਚਿਆਂ ਦੇ ਹੱਥ ਵੱਢੇ ਜਾਂਦੇ ਹਨ। ਕਈ ਵਾਰ ਬਿਜਲੀ ਦੀਆਂ ਤਾਰਾਂ ਦੇ ਸਪੰਰਕ 'ਚ ਆਉਣ ਨਾਲ ਬੱਚੇ ਕਰੰਟ ਦੇ ਭੇਟ ਚੜ੍ਹ ਜਾਂਦੇ ਹਨ।
ਬੱਚਿਆਂ ਨੂੰ ਚਾਈਨਾ ਡੋਰ ਤੋਂ ਦੂਰ ਰੱਖਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਇਸ ਡੋਰ ਦੇ ਖ਼ਤਰਨਾਕ ਪ੍ਰਭਾਵ ਤੋਂ ਜਾਗਰੂਕ ਕਰਵਾਇਆ ਜਾਵੇ। ਬਜ਼ਾਰ ਵਿੱਚ ਜੋ ਨਵੀਂ ਕਿਸਮ ਦੇ ਵਧੀਆ ਡੋਰ ਆਈ ਹੈ, ਉਸ ਬਾਰੇ ਬੱਚਿਆ ਨੂੰ ਦੱਸਣਾ, ਤਾਂਕਿ ਉਹ ਤਿਉਹਾਰ ਨੂੰ ਆਪਣੀ ਜਾਨ 'ਤੇ ਹਾਵੀ ਨਾ ਹੋਣ ਦੇਣ।
ਬੱਚਿਆਂ ਵਿੱਚ ਪਤੰਗਬਾਜ਼ੀ ਕਰਨ ਦਾ ਚਾਅ ਵੱਧਦਾ ਜਾ ਰਿਹਾ ਹੈ। ਨਿੱਤ ਬੱਚੇ ਸਕੂਲਾਂ ਤੋਂ ਆਉਂਦੇ ਹੀ ਪਤੰਗਾਂ ਨੂੰ ਲੈ ਘਰ ਆਉਂਦੇ ਹਨ ਤੇ ਛੱਤਾਂ ਉੱਪਰ ਚੜ੍ਹ ਜਾਂਦੇ ਹਨ। ਸਭ ਤੋਂ ਅਹਿਮ ਗੱਲ ਹੈ ਕਿ ਜੋ ਅੱਜ ਕੱਲ੍ਹ ਚਾਈਨਾ ਡੋਰ ਦਾ ਚਲਣ ਚੱਲਿਆ ਹੈ, ਉਹ ਬੱਚਿਆਂ ਲਈ ਬਹੁਤ ਘਾਤਕ ਹੈ। ਇਸ ਉੱਤੇ ਕਈ ਸਮਾਜ ਸੇਵੀ ਜਥੇਬੰਦੀਆਂ ਵੀ ਕੰਮ ਕਰ ਰਹੀਆਂ ਹਨ ਅਤੇ ਆਪਣੇ ਜ਼ਿਲ੍ਹਿਆਂ ਦੇ ਡੀਸੀ ਨੂੰ ਮੰਗ ਪੱਤਰ ਦੇ ਚੁੱਕੀਆਂ ਹਨ ਕਿ ਅਜਿਹੇ ਲੋਕਾਂ ਉੱਪਰ ਨਕੇਲ ਕਸੀ ਜਾਵੇ ਜੋ ਚਾਈਨਾ ਡੋਰ ਵੇਚਦੇ ਹਨ।
ਇਹ ਵੀ ਪੜ੍ਹੋ: 'ਮੋਦੀ-ਸ਼ਾਹ ਦੀ ਜੋੜੀ ਨੇ ਅਕਾਲੀਆਂ ਨੂੰ ਵਿਖਾਇਆ ਸ਼ੀਸ਼ਾ'