ਪਟਿਆਲਾ:ਕੇਂਦਰ ਸਰਕਾਰ(Central Government) ਵੱਲੋਂ ਜਾਰੀ ਨਵੇਂ ਫੁਰਮਾਨ ਕੀਤੇ ਜਾਣ ‘ਤੇ ਸ਼ੈਲਰ ਮਾਲਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਹ ਫਰਮਾਨ ਪੰਜਾਬ ਅਤੇ ਹਰਿਆਣਾ ਵਿੱਚ ਹੀ ਜਾਰੀ ਕੀਤੇ ਗਏ ਹਨ । ਜਦੋਂ ਕਿ ਹਰਿਆਣਾ ਵਿੱਚ ਡੇਟ ਅਕਸਟੈਂਡ ਨੂੰ ਲੈਕੇ ਫੁਰਮਾਨ ਜਾਰੀ ਕੀਤੇ ਗਏ ਹਨ ਅਤੇ ਪੰਜਾਬ ਵਿੱਚ ਵੈਰੀਫਿਕੇਸ਼ਨ ਨੂੰ ਲੈ ਕੇ ਜਿਸ ਦੇ ਚੱਲਦੇ ਸ਼ੈਲਰ ਮਾਲਕਾਂ ਦੇ ਉੱਪਰ ਤਲਵਾਰ ਲਟਕਾ ਦਿੱਤੀ ਹੈ ।ਪੰਜਾਬ ਵਿੱਚ ਸਭ ਤੋਂ ਜ਼ਿਆਦਾ ਸ਼ੈੱਲਰ ਨਾਭਾ ਹਲਕੇ ਵਿਚ ਹਨ ਅਤੇ ਚੌਲ ਵੀ ਸਾਰਿਆਂ ਨਾਲੋਂ ਜ਼ਿਆਦਾ ਨਾਭੇ ਹਲਕੇ ਦੇ ਸ਼ੈੱਲਰ ਮਾਲਕਾਂ ਕੋਲ ਲਗਾਏ ਗਏ ਹਨ।
ਬੀਤੇ ਦਿਨੀਂ ਜਦੋਂ ਇਹ ਫੁਰਮਾਨ ਜਾਰੀ ਹੋਇਆ ਤਾਂ ਭਾਰਤ ਭੂਸ਼ਣ ਆਸ਼ੂ ਕੈਬਨਿਟ ਮੰਤਰੀ ਪੰਜਾਬ ਵੱਲੋਂ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੂੰ ਚਿੱਠੀ ਵੀ ਲਿਖੀ ਗਈ ਕਿ ਉਹ ਬਕਾਇਆ ਚੌਲ ਨੂੰ ਛੇਤੀ ਤੋਂ ਛੇਤੀ ਅਪਲੋਡ ਕਰਵਾਉਣ ਨਹੀਂ ਤਾਂ ਇਹ ਚਾਵਲ ਬਿਲਕੁਲ ਖ਼ਰਾਬ ਹੋ ਜਾਵੇਗਾ ।
ਇਸ ਮੌਕੇ ਪੰਜਾਬ ਸ਼ੈਲਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਅਸ਼ੋਕ ਕੁਮਾਰ ਅਤੇ ਸ਼ੈੱਲਰ ਮਾਲਕ ਨੇ ਕਿਹਾ ਕਿ ਜਿਸ ਤਰ੍ਹਾਂ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਤੇ ਤੁਰ ਪਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸ਼ੈੱਲਰ ਮਾਲਕ ਵੀ ਖ਼ੁਦਕੁਸ਼ੀਆਂ ਦੇ ਰਾਹ ਤੇ ਤੁਰ ਪੈਣਗੇ ਕਿਉਂਕਿ ਸ਼ੈੱਲਰ ਮਾਲਕ ਪਹਿਲਾਂ ਹੀ ਕੰਗਾਲ ਹੋ ਚੁੱਕੇ ਹਨ ਦੂਜੇ ਪਾਸੇ ਕੇਂਦਰ ਸਰਕਾਰ ਦਾ ਮਤਰੇਈ ਮਾਂ ਵਾਲਾ ਵਤੀਰਾ ਸ਼ੈੱਲਰ ਮਾਲਕਾਂ ਨੂੰ ਬਰਬਾਦ ਕਰ ਦੇਵੇਗਾ।
ਵਾਈਸ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵੈਰੀਫਿਕੇਸ਼ਨ ਦੇ ਨਾਂ ‘ਤੇ ਹੁਣ ਪੈਸਿਆਂ ਦੀ ਮੰਗ ਕੀਤੀ ਜਾਵੇਗੀ ਅਤੇ ਸ਼ੈੱਲਰ ਮਾਲਕਾਂ ਨੂੰ ਦਿਨੋਂ-ਦਿਨ ਕੰਗਾਲ ਕਰਨ ਦੇ ਕਿਨਾਰੇ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦਾ ਇਸੇ ਤਰ੍ਹਾਂ ਦਾ ਵਤੀਰਾ ਰਿਹਾ ਤਾਂ ਉਹ ਇਕ ਦਿਨ ਆਪਣੇ ਸ਼ੈੱਲਰ ਹੀ ਬੰਦ ਕਰ ਦੇਣਗੇ । ਅਸ਼ੋਕ ਕੁਮਾਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚਾਵਲ ਮਾਰਚ ਮਹੀਨੇ ਵਿਚ ਚੁੱਕਣੇ ਸਨ ਪਰ ਹੁਣ ਗਰਮੀ ਦਾ ਮਹੀਨਾ ਸ਼ੁਰੂ ਹੋ ਗਿਆ ਜਿਸ ਕਰਕੇ ਜਿੱਥੇ ਚਾਵਲਾਂ ਦਾ ਵਜ਼ਨ ਘਟੇਗਾ ਉੱਥੇ ਹੀ ਚਾਵਲ ਖ਼ਰਾਬ ਵੀ ਹੋਣਗੇ ਅਤੇ ਜਿਸਦਾ ਖਮਿਆਜ਼ਾ ਸ਼ੈੱਲਰ ਮਾਲਕਾਂ ਨੂੰ ਭੁਗਤਣਾ ਪਵੇਗਾ
ਇਹ ਵੀ ਪੜ੍ਹੋ:ਨਗਰ ਨਿਗਮ ਦੀ ਲਾਪਰਵਾਹੀ ਕਾਰਨ ਹਵਾ ’ਚ ਲਟਕਿਆ ਤਿੰਨ ਮੰਜ਼ਿਲਾਂ ਮਕਾਨ