ਪਟਿਆਲਾ: 'ਖੀਸੇ ਖਾਲੀ ਢਿੱਡ ਭੁੱਖੇ ਅਤੇ ਤਨ ਉੱਤੇ ਲੀਰਾ' ਕਿਤਾਬ ਲੋਕ ਅਰਪਣ ਕੀਤੀ ਗਈ। ਇਸ ਕਿਤਾਬ ਨੂੰ ਲੋਕ ਅਰਪਣ ਕਰਨ ਤੋਂ ਪਹਿਲਾਂ ਇਸ ਬਾਰੇ ਚਰਚਾ ਕੀਤੀ ਗਈ। ਇਸ ਕਿਤਾਬ ਦਾ ਲੋਕ ਅਰਪਣ ਖਾਸ ਤੌਰ 'ਤੇ ਦਲਿਤ ਔਰਤਾਂ ਤੋਂ ਕਰਵਾਇਆ ਗਿਆ ਜੋ ਕਿ ਆਮ ਪਿੰਡਾਂ ਦੀ ਰਹਿਣ ਵਾਲੀਆਂ ਸਨ।
ਇਸ ਕਿਤਾਬ ਨੂੰ ਡਾ.ਗਿਆਨ ਸਿੰਘ, ਡਾ.ਧਰਮਪਾਲ, ਡਾ.ਗੁਰਿੰਦਰ ਕੌਰ, ਡਾ.ਬੀਰਪਾਲ ਪੋਲ ਤੇ ਡਾਕਟਰ ਜੋਤੀ ਨੇ ਲਿਖਿਆ ਹੈ। ਇਸ ਮੌਕੇ ਪਰਮਜੀਤ ਕੌਰ ਨੇ ਕਿਹਾ ਕਿ ਇਹ ਕਿਤਾਬ ਪੰਜਾਬ ਦੀਆਂ ਦਲਿਤ ਔਰਤਾਂ ਤੇ ਮਜ਼ਦੂਰ ਪਰਿਵਾਰਾਂ ਦੇ ਇੱਕ ਸਰਵੇਖਣ ਦੀ ਕਹਾਣੀ ਹੈ। ਇਸ ਮੌਕੇ ਕਈ ਬੁੱਧੀਜੀਵੀਆਂ ਨੇ ਆਪਣੀ-ਆਪਣੀ ਰਾਏ ਦਿੱਤੀ ਕਿ ਆਖਿਰਕਾਰ ਇਸ ਸਮਾਜ ਵਿੱਚ ਦਲਿਤ ਸਮਾਜ ਨੂੰ ਕੀ ਸਥਾਨ ਦਿੱਤਾ ਜਾਂਦਾ ਹੈ। ਇਸ ਕਿਤਾਬ ਨੂੰ ਲੋਕ ਅਰਪਣ ਕਰਨ ਤੋਂ ਪਹਿਲਾਂ ਇਸ ਕਿਤਾਬ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਵਿੱਚ ਕਈ ਬੁੱਧੀਜੀਵੀਆਂ ਨੇ ਸਮਾਜ ਵਿੱਚ ਦਲਿਤ ਸਮਾਜ ਬਾਰੇ ਆਪਣੀ-ਆਪਣੀ ਰਾਏ ਦਿੱਤੀ। ਇਸ ਵਿਚਾਰ ਚਰਚਾ ਵਿੱਚ ਵੱਡੀ ਗਿਣਤੀ 'ਚ ਵਿਦਿਆਰਥੀ ਅਤੇ ਬੁੱਧੀਜੀਵੀ ਸ਼ਾਮਿਲ ਹੋਏ।
ਇਹ ਵੀ ਪੜੋ- ਖੰਡ ਦੀ ਥਾਂ 'ਤੇ ਵਰਤੇ ਜਾਂਦੇ ਹਨ ਇਸ ਫ਼ਸਲ ਦੇ ਪੱਤੇ, ਵਿੱਤੀ ਫ਼ਾਇਦਾ ਵੱਧ ਤੇ ਲਾਗਤ ਘੱਟ