ਪਟਿਆਲਾ: ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਪੂਰੇ ਪੰਜਾਬ ਦੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਇਸੇ ਤਹਿਤ ਪਟਿਆਲਾ ਵਿੱਚ ਵੀ ਅਕਾਲੀ ਦਲ ਨੇ ਵਰਕਰਾਂ ਨੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਤੇਲ 'ਤੇ ਲਗਾਏ ਟੈਕਸ ਨੂੰ ਅੱਧਾ ਕਰੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਚੰਦੂਮਾਜਰਾ ਨੇ ਕਿਹਾ ਕਿ ਲੋਕ ਪਹਿਲਾ ਹੀ ਤਾਲਾਬੰਦੀ ਕਾਰਨ ਝੰਬੇ ਪਏ ਹਨ।
ਇਹ ਵੀ ਪੜੋ: ਸੁਖਦੇਵ ਢੀਂਡਸਾ ਨੇ ਨਵੀਂ ਪਾਰਟੀ ਦਾ ਕੀਤਾ ਐਲਾਨ
ਇਸ ਦੇ ਨਾਲ ਹੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੇਅਦਬੀ ਮਾਮਲੇ ਵਿੱਚ ਗੱਲ ਕਰਦਿਆ ਕਿਹਾ ਕਿ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਸਿੱਟ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਬਣੀ ਸੀ, ਉਨ੍ਹਾਂ ਕਿਹਾ ਕਿ ਨਤੀਜੇ ਤਾਂ ਬਹੁਤ ਸਮਾਂ ਪਹਿਲਾ ਆ ਜਾਂਦੇ ਪਰ ਉਸ ਦੌਰਾਨ ਬਹੁਤ ਸਾਰੇ ਲੋਕਾਂ ਅਤੇ ਕੁਝ ਪਾਰਟੀਆਂ ਨੇ ਰੌਲਾ ਪਾਇਆ ਕਿ ਉਨ੍ਹਾਂ ਨੂੰ ਬਾਦਲ ਦੀ ਸਿੱਟ ਮਨਜ਼ੂਰ ਨਹੀਂ ਹੈ, ਜਿਸ ਕਰਕੇ ਇਹ ਕੇਸ ਸੀਬੀਆਈ ਨੂੰ ਦੇ ਦਿੱਤਾ ਗਿਆ ਸੀ, ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਬਵਾਲ ਨਾ ਹੁੰਦਾ ਤਾਂ ਹੁਣ ਤੱਕ ਦੋਸ਼ੀ ਸਾਹਮਣੇ ਆ ਜਾਂਦੇ।