ਪਟਿਆਲਾ: ਪਟਿਆਲਾ ਪੁਲਿਸ ਨੇ ਦੋ ਕਤਲ ਕੇਸਾਂ ਦੀ ਗੁੱਥੀ ਸੁਲਝਾਈ ਹੈ, ਜੋ ਕਿ ਸੰਨ 2020 ਵਿੱਚ ਪ੍ਰੇਮ ਸੰਬੰਧਾਂ ਕਰਕੇ ਕੀਤੇ ਗਏ ਸਨ। ਇਨ੍ਹਾਂ ਕਤਲਾਂ ਨੂੰ ਅੰਜ਼ਾਮ ਦੇਣ ਵਾਲੇ ਗੁਰਿੰਦਰ ਸਿੰਘ ਅਤੇ ਉਸਦੇ ਸਾਥੀ ਮਨਜੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਟਿਆਲਾ ਦੇ ਐਸ.ਪੀ.ਹਰਚਰਨ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਪਣੇ ਚਾਚਾ ਦੀ ਲੜਕੀ ਹਰਨੀਤ ਕੌਰ ਦੇ ਸਹਿਜਪ੍ਰੀਤ ਨਾਂ ਦੇ ਲੜਕੇ ਨਾਲ ਪ੍ਰੇਮ ਸੰਬੰਧ ਸਨ। ਇਨ੍ਹਾਂ ਪ੍ਰੇਮ ਸੰਬੰਧਾ ਦੇ ਕਰਕੇ ਹੀ ਗੁਰਿੰਦਰ ਸਿੰਘ ਨੇ ਆਪਣੇ ਚਾਚੇ ਦੀ ਬੇਟੀ ਹਰਨੀਤ ਕੌਰ ਅਤੇ ਉਸਦੇ ਪ੍ਰੇਮੀ ਦੇ ਜੀਜੇ ਦਾ ਕਤਲ ਕਰ ਦਿੱਤਾ ਸੀ।
ਜਾਣਕਾਰੀ ਅਨੁਸਾਰ ਗੁਰਿੰਦਰ ਸਿੰਘ ਨੇ ਹਰਨੀਤ ਕੌਰ ਦਾ ਕਤਲ ਅਕਤੂਬਰ,2020 ਵਿੱਚ ਕੀਤਾ ਸੀ। ਜਿਸ ਤੋਂ ਬਾਅਦ ਗੁਰਿੰਦਰ ਸਿੰਘ ਨੇ ਆਤਮਹੱਤਿਆ ਦਾ ਨੋਟਿਸ ਲਿਖ ਕੇ ਆਪਣਾ ਮੋਟਰਸਾਇਕਲ ਭਾਖੜਾ ਨਹਿਰ ਦੇ ਕੰਡੇ ਛੱਡ ਦਿੱਤਾ। ਜਿਸ ਕਰਕੇ ਸਭ ਨੂੰ ਲੱਗਿਆ ਕਿ ਗੁਰਿੰਦਰ ਸਿੰਘ ਨੇ ਆਪਣੀ ਚਾਚੇਰੀ ਭੈਣ ਨੂੰ ਮਾਰਨ ਤੋਂ ਬਾਅਦ ਖੁਦ ਵੀ ਆਤਮ ਹੱਤਿਆ ਕਰ ਲਈ। ਜਿਸ ਤੋਂ ਬਾਅਦ ਉਸਨੇ ਵਰਿੰਦਰ ਸਿੰਘ ਦਾ ਕਤਲ ਕੀਤਾ। ਵਰਿੰਦਰ ਹਰਨੀਤ ਕੌਰ ਦੇ ਪ੍ਰੇਮੀ ਦਾ ਜੀਜਾ ਸੀ ਅਤੇ ਇਨ੍ਹਾਂ ਦੋਵਾਂ ਦੇ ਵਿਆਹ ਕਰਵਾਉਣ ਵਿੱਚ ਮਦਦ ਕਰ ਰਿਹਾ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕੇ ਇਨ੍ਹਾਂ ਕਤਲ ਕੇਸਾਂ ਚ ਗੁਰਿੰਦਰ ਸਿੰਘ ਦੇ ਨਾਲ ਮਨਜੀਤ ਕੌਰ ਵੀ ਸ਼ਾਮਿਲ ਸੀ। ਮਨਜੀਤ ਕੌਰ ਕਿਸੇ ਦੇ ਘਰ ਕੰਮ ਕਰਦੀ ਸੀ। ਉਸ ਘਰੋਂ ਉਸਨੇ ਪਸਤੌਲ ਚੋਰੀ ਕੀਤਾ। ਇਸ ਪਸਤੌਲ ਨਾਲ ਹੀ ਗੁਰਿੰਦਰ ਸਿੰਘ ਨੇ ਕਤਲ ਦੀਆਂ ਦੋ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਇਸ ਕੋਲੋ ਚਾਰ ਹੋਰ ਪਸਤੌਲ ਬਰਾਮਦ ਕੀਤੇ ਗਏ ਹਨ ਅਤੇ ਇਸ ਸੰਬੰਧ ਵਿੱਚ ਇੱਕ ਅਲੱਗ ਮਾਮਲਾ ਦਰਜ਼ ਕੀਤਾ ਗਿਆ ਹੈ।
ਐਸ. ਪੀ. ਹਰਚਰਨ ਸਿੰਘ ਭੁੱਲਰ ਨੇ ਕਿਹਾ ਕੇ ਇਨ੍ਹਾਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਿਸ ਤੋਂ ਬਾਅਦ ਇਨ੍ਹਾਂ ਦਾ ਪੁਲਿਸ ਰਿਮਾਰਡ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ ‘ਚ ਗੁੰਡਾਦਰਦੀ ਦਾ ਹੋਇਆ ਨੰਗਾ ਨਾਚ