ETV Bharat / state

ਪਟਿਆਲਾ 'ਚ ਇੱਕ ਹੀ ਦਿਨ 'ਚ ਆਏ 15 ਕੋਰੋਨਾ ਪੌਜ਼ੀਟਿਵ ਮਾਮਲੇ - Corona virus

ਪਟਿਆਲਾ ਵਿੱਚ ਕੋਰੋਨਾ ਵਾਇਰਸ ਦੇ ਇੱਕ ਹੀ ਦਿਨ ਵਿੱਚ 15 ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਪਟਿਆਲਾ ਵਿੱਚ ਕੋਰੋਨਾ ਦੇ ਮਾਮਲੇ 26 ਹੋ ਗਏ ਹਨ।

ਫ਼ੋਟੋ।
ਫ਼ੋਟੋ।
author img

By

Published : Apr 18, 2020, 8:51 PM IST

ਪਟਿਆਲਾ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਪਟਿਆਲਾ ਵਿੱਚ ਕੋਰੋਨਾ ਵਾਇਰਸ ਦੇ ਇੱਕ ਹੀ ਦਿਨ ਵਿੱਚ 15 ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

ਵੇਖੋ ਵੀਡੀਓ

ਦਰਅਸਲ ਬੀਤੇ ਦਿਨ ਰਾਜਪੁਰਾ ਤੋਂ 60 ਸਾਲਾਂ ਦੀ ਇੱਕ ਮਹਿਲਾ ਵਿੱਚ ਕੋਰੋਨਾ ਵਾਇਰਸ ਪੌਜ਼ੀਟਿਵ ਪਾਇਆ ਗਿਆ ਸੀ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਉਸੇ ਦੇ ਪਰਿਵਾਰ ਦੇ 16 ਮੈਂਬਰਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿੱਚੋਂ 6 ਕੋਰੋਨਾ ਪੌਜ਼ੀਟਿਵ ਪਾਏ ਗਏ।

ਕਿਤਾਬਾਂ ਵਾਲੇ ਬਾਜ਼ਾਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਚਾਰ ਮੈਂਬਰ ਕੋਰੋਨਾ ਪੌਜ਼ੀਟਿਵ ਆਏ ਹਨ। ਉਸ ਤੋਂ ਬਾਅਦ ਆਸ ਪਾਸ ਦੇ ਰਿਸ਼ਤੇਦਾਰਾਂ ਦੇ ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 9 ਮੈਂਬਰਾਂ ਦੀ ਪੌਜ਼ੀਟਿਵ ਰਿਪੋਰਟ ਆਈ ਹੈ। ਯਾਨੀ ਕਿ ਇੱਕੋ ਦਿਨ ਦੇ ਵਿੱਚ 15 ਕੇਸ ਸਾਹਮਣੇ ਆਏ ਹਨ।

ਪਟਿਆਲਾ ਵਿੱਚ ਹੁਣ ਤੱਕ ਕੁੱਲ 26 ਕੇਸ ਸਾਹਮਣੇ ਆ ਚੁੱਕੇ ਹਨ ਜਿਸ ਵਿੱਚੋਂ ਇੱਕ ਠੀਕ ਹੋ ਕੇ ਘਰ ਚਲਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.