ETV Bharat / state

ਸਕੂਲਾਂ ’ਚ ਕੋਰੋਨਾ ਦੀ ਐਂਟਰੀ ਤੋਂ ਬਾਅਦ ਸਿਹਤ ਵਿਭਾਗ ਕਰ ਰਿਹੈ ਇਹ ਕੰਮ

ਪਠਾਨਕੋਟ ਸਿਹਤ ਵਿਭਾਗ ਵੀ ਅਲਰਟ ਹੋ ਗਿਆ ਹੈ ਅਤੇ ਅੱਜ ਇਸ ਦੇ ਚਲਦੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਕੋਵਿਡ ਟੈਸਟ ਕੀਤੇ ਗਏ।

ਸਕੂਲਾਂ ’ਚ ਕੋਰੋਨਾ ਤੋਂ ਐਂਟਰੀ ਤੋਂ ਬਾਅਦ ਸਿਹਤ ਵਿਭਾਗ ਕਰ ਰਿਹੈ ਇਹ ਕੰਮ

author img

By

Published : Aug 12, 2021, 7:48 AM IST

ਪਠਾਨਕੋਟ: ਕੋਰੋਨਾ ਮਹਾਂਮਾਰੀ ਦੇ ਚੱਲਦੇ ਕੋਵਿਡ ਦੀ ਤੀਸਰੀ ਲਹਿਰ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਦੇ ਬਾਵਜੂਦ ਸੂਬਾ ਸਰਕਾਰ ਵੱਲੋਂ ਮਾਪਿਆਂ ਦੀ ਸਹਿਮਤੀ ਦੇ ਨਾਲ ਬੱਚਿਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਸੂਬਾ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਸਕੂਲ ਦੇ ਵਿੱਚ ਬੱਚਿਆਂ ਦੇ ਕੋਵਿਡ ਟੈਸਟ ਕੀਤੇ ਜਾ ਰਹੇ ਹਨ ਤਾਂ ਕਿ ਬੱਚੇ ਇਸ ਮਹਾਂਮਾਰੀ ਤੋਂ ਬਚ ਸਕਣ, ਪਰ ਲੁਧਿਆਣਾ ਵਿਖੇ ਹੋਈ ਸੈਂਪਲਿੰਗ ਦੇ ਵਿੱਚ ਕੁੱਝ ਬੱਚੇ ਕੋਰੋਨਾ ਪੌਜ਼ਾਟਿਵ ਪਾਏ ਗਏ ਜਿਸ ਤੋਂ ਬਾਅਦ ਹੁਣ ਪਠਾਨਕੋਟ ਸਿਹਤ ਵਿਭਾਗ ਵੀ ਅਲਰਟ ਹੋ ਗਿਆ ਹੈ ਅਤੇ ਅੱਜ ਇਸ ਦੇ ਚਲਦੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਕੋਵਿਡ ਟੈਸਟ ਕੀਤੇ ਗਏ।

ਇਹ ਵੀ ਪੜੋ: ਇਸ ਸਰਕਾਰੀ ਸਕੂਲ 'ਚ ਤਿੰਨ ਹੋਰ ਵਿਦਿਆਰਥਣਾਂ ਕੋਰੋਨਾ ਪੌਜ਼ੀਟਿਵ

ਇਸ ਸਬੰਧੀ ਜਦੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਲਈ ਉਹ ਸਰਕਾਰੀ ਸਕੂਲ ਦੇ ਵਿਚ ਬੱਚਿਆਂ ਦੇ ਕੋਵਿਡ ਟੈਸਟ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਬੱਚਾ ਕੋਵਿਡ ਪੌਜ਼ੀਟਿਵ ਪਾਇਆ ਗਿਆ ਤਾਂ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਵੀ ਜਾਂਚ ਕੀਤੀ ਜਾਵੇਗੀ।

ਸਕੂਲਾਂ ’ਚ ਕੋਰੋਨਾ ਤੋਂ ਐਂਟਰੀ ਤੋਂ ਬਾਅਦ ਸਿਹਤ ਵਿਭਾਗ ਕਰ ਰਿਹੈ ਇਹ ਕੰਮ

ਉਧਰ ਦੂਜੇ ਪਾਸੇ ਜਦੋਂ ਸਕੂਲ ਦੀ ਮੁੱਖ ਅਧਿਆਪਕ ਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਇਹ ਕਦਮ ਚੁੱਕਿਆ ਗਿਆ ਹੈ ਉਹ ਸ਼ਲਾਘਾਯੋਗ ਹੈ ਬੱਚਿਆਂ ਦੇ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ।

ਇਹ ਵੀ ਪੜੋ: PSEB ਨੇ ਓਪਨ ਦਾ ਨਤੀਜਾ ਐਲਾਨਿਆ, ਜਾਣੋ ਕਿੰਨੇ ਵਿਦਿਆਰਥੀ ਹੋਏ ਪਾਸ

ETV Bharat Logo

Copyright © 2024 Ushodaya Enterprises Pvt. Ltd., All Rights Reserved.