ETV Bharat / state

ਪਠਾਨਕੋਟ ਦੇ ਰਿਹਾਇਸ਼ੀ ਇਲਾਕੇ 'ਚ ਆਇਆ ਸਾਂਬਰ - Sambar came to the residential area of Pathankot

ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਦੇ ਜੰਗਲਾਂ 'ਚੋਂ ਅਕਸਰ ਹੀ ਜੰਗਲੀ ਜੀਵ ਪਠਾਨਕੋਟ ਦੇ ਰਿਹਾਇਸ਼ੀ ਖੇਤਰ 'ਚ ਦਾਖਲ ਹੋ ਜਾਂਦੇ ਹਨ। ਅਜਿਹਾ ਹੀ ਕੁਝ ਕਸਬਾ ਸਰਨਾ ਦੇ ਨਾਲ ਲੱਗਦੇ ਰਿਹਾਇਸ਼ੀ ਖੇਤਰ 'ਚ ਦੇਖਣ ਨੂੰ ਮਿਲਿਆ।

ਪਠਾਨਕੋਟ ਦੇ ਰਿਹਾਇਸ਼ੀ ਇਲਾਕੇ 'ਚ ਆਇਆ ਸਾਂਬਰ
ਪਠਾਨਕੋਟ ਦੇ ਰਿਹਾਇਸ਼ੀ ਇਲਾਕੇ 'ਚ ਆਇਆ ਸਾਂਬਰ
author img

By

Published : Mar 2, 2022, 4:06 PM IST

ਪਠਾਨਕੋਟ: ਜ਼ਿਲ੍ਹਾ ਪਠਾਨਕੋਟ ਇੱਕ ਪਹਾੜੀ ਇਲਾਕਾ ਹੈ, ਜਿੱਥੇ ਕਿ ਜਿਆਦਾ ਜੰਗਲ ਪਾਏ ਜਾਂਦੇ ਹਨ, ਕਿਸੇ ਵੀ ਜੰਗਲੀ ਜਾਨਵਰ ਦਾ ਕਿਸੇ ਪਿੰਡ ਵਿਚ ਆ ਜਾਣਾ ਆਮ ਗੱਲ ਹੈ, ਇਸੇ ਤਰ੍ਹਾਂ ਹੀ ਜ਼ਿਲ੍ਹਾ ਪਠਾਨਕੋਟ ਕਸਬਾ ਸਰਨਾ ਨੇੜੇ ਰਿਹਾਇਸ਼ੀ ਖੇਤਰ ਵਿੱਚ ਸਾਂਬਰ ਦਾਖਲ ਹੋ ਗਿਆ ਸੀ, ਜਿਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਸਥਾਨਕ ਲੋਕਾਂ ਦੀ ਸੂਚਨਾ 'ਤੇ ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਾਂਬਰ ਨੂੰ ਕਾਬੂ ਕਰ ਲਿਆ, ਜਿਸ ਨੂੰ ਜ਼ਿਲ੍ਹੇ ਦੇ ਕੈਥਲੋਰ ਸੈਂਚੁਰੀ ਵਿੱਚ ਛੱਡਿਆ ਜਾਵੇਗਾ।

ਪਠਾਨਕੋਟ ਦੇ ਰਿਹਾਇਸ਼ੀ ਇਲਾਕੇ 'ਚ ਆਇਆ ਸਾਂਬਰ

ਜ਼ਿਕਰਯੋਗ ਹੈ ਕਿ ਪਠਾਨਕੋਟ ਦੇ ਨਾਲ ਲੱਗਦੇ ਹਿਮਾਚਲ ਦੇ ਜੰਗਲਾਂ 'ਚੋਂ ਅਕਸਰ ਹੀ ਜੰਗਲੀ ਜੀਵ ਪਠਾਨਕੋਟ ਦੇ ਰਿਹਾਇਸ਼ੀ ਖੇਤਰ 'ਚ ਦਾਖਲ ਹੋ ਜਾਂਦੇ ਹਨ। ਅਜਿਹਾ ਹੀ ਕੁਝ ਕਸਬਾ ਸਰਨਾ ਦੇ ਨਾਲ ਲੱਗਦੇ ਰਿਹਾਇਸ਼ੀ ਖੇਤਰ 'ਚ ਦੇਖਣ ਨੂੰ ਮਿਲਿਆ।

ਜਿਸ ਦੀ ਸੂਚਨਾ ਸਥਾਨਕ ਲੋਕਾਂ ਨੇ ਜੰਗਲੀ ਜੀਵ ਵਿਭਾਗ ਨੂੰ ਦੇ ਦਿੱਤੀ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਵਾਈਲਡ ਲਾਈਫ ਵਿਭਾਗ ਦੇ ਕਰਮਚਾਰੀਆਂ ਨੇ ਸਾਂਬਰ ਨੂੰ ਬਚਾ ਕੇ ਉਸ ਨੂੰ ਜ਼ਖਮੀ ਹੋਣ ਤੋਂ ਬਚਾਇਆ, ਜਿਸ ਤੋਂ ਬਾਅਦ ਉਸ ਨੂੰ ਕੈਥਲੋਰ ਸੈਂਚੁਰੀ ਵਿਖੇ ਭੇਜਣ ਦੀ ਗੱਲ ਕਹੀ ਗਈ।

ਇਸ ਸਬੰਧੀ ਗੱਲ ਕਰਦਿਆਂ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਸਾਂਬਰ ਕਸਬੇ ਵਿੱਚ ਆ ਗਿਆ ਹੈ। ਜਿਸ ਨੂੰ ਬਚਾਉਣ ਲਈ ਸਾਡੀ ਪੂਰੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਇਸ ਨੂੰ ਕਾਬੂ ਕਰ ਲਿਆ ਗਿਆ।

ਇਹ ਵੀ ਪੜ੍ਹੋ:ਪੰਜਾਬ 'ਚ ਫਿਰ ਪੈ ਸਕਦੈ ਮੀਂਹ, ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.