ETV Bharat / state

ਪਠਾਨਕੋਟ: ਪੀਣ ਦੇ ਪਾਣੀ ਦੀ ਕਿੱਲਤ ਕਾਰਨ ਸ਼ਹਿਰਵਾਸੀਆਂ ਨੇ ਕੀਤਾ ਰੋਡ ਜਾਮ - Protest

ਪਠਾਨਕੋਟ ਵਿੱਚ ਪੀਣ ਵਾਲੇ ਪਾਣੀ ਨੂੰ ਲੈ ਕੇ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਕਈ ਥਾਂ ਪਾਣੀ ਨਹੀਂ ਮਿਲ ਰਿਹਾ ਤੇ ਜਿੱਥੇ ਮਿਲ ਰਿਹਾ ਹੈ, ਉੱਥੇ ਵੀ ਗੰਦਾ ਪਾਣੀ ਮਿਲ ਰਿਹਾ ਹੈ ਜਿਸ ਤੋਂ ਦੁੱਖੀ ਹੋ ਕੇ ਸ਼ਹਿਰਵਾਸੀ ਸੜਕਾਂ 'ਤੇ ਉਤਰ ਆਏ।

ਫ਼ੋਟੋ
author img

By

Published : Jul 10, 2019, 8:08 AM IST

ਪਠਾਨਕੋਟ: ਸ਼ਹਿਰ ਦੇ ਵਾਰਡ ਨੰਬਰ 33 ਦੇ ਲੋਕਾਂ ਨੇ ਪਾਣੀ ਦੀ ਸਮੱਸਿਆ ਤੋਂ ਦੁਖੀ ਹੋ ਕੇ ਢਾਂਗੂ ਰੋਡ ਜਾਮ ਕਰ ਦਿੱਤਾ ਤੇ ਖਾਲੀ ਬਾਲਟੀਆਂ ਰੱਖ ਕੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਪਿਛਲੇ ਕੁੱਝ ਦਿਨਾਂ ਤੋਂ ਵਾਰਡ ਵਿੱਚ ਪਾਣੀ ਨਾ ਆਉਣ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਸੀ ਜਿਸ ਤੋਂ ਦੁਖੀ ਹੋ ਕੇ ਆਖ਼ਰ ਉਨ੍ਹਾਂ ਨੂੰ ਬੱਚਿਆਂ ਸਣੇ ਸੜਕਾਂ 'ਤੇ ਉਤਰਨਾ ਪਿਆ।

ਵੇਖੋ ਵੀਡੀਓ

ਇੱਥੋਂ ਦੇ ਵਾਰਡ ਨੰਬਰ 33 ਦੇ ਇਲਾਕੇ ਵਿੱਚ ਸ਼ਹਿਰਵਾਸੀਆਂ ਨੇ ਖਾਲੀ ਬਾਲਟੀਆਂ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਇਹ ਧਰਨਾ ਉਦੋਂ ਤੱਕ ਨਹੀਂ ਖੋਲ੍ਹਿਆ ਗਿਆ, ਜਦੋਂ ਤੱਕ ਨਿਗਮ ਵੱਲੋਂ ਰਾਤ ਨੂੰ ਹੀ ਮੋਟਰ ਠੀਕ ਕਰਵਾ ਕੇ ਪਾਣੀ ਦੀ ਸਪਲਾਈ ਦੇਣਾ ਯਕੀਨੀ ਨਹੀਂ ਬਣਾਇਆ ਗਿਆ।

ਇਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੇ ਵਾਰਡ ਵਿੱਚ ਪਾਣੀ ਨਹੀਂ ਆ ਰਿਹਾ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰਵਾਸੀਆਂ ਨੇ ਦੱਸਿਆ ਕਿ ਕਈ ਵਾਰ ਨਿਗਮ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਦੱਸਿਆ ਗਿਆ ਪਰ ਨਿਗਮ ਵੱਲੋਂ ਇਸ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ ਤਾਂ ਅੱਜ ਤੰਗ ਹੋ ਕੇ ਉਨ੍ਹਾਂ ਨੇ ਸ਼ਹਿਰ ਦਾ ਰੋਡ ਜਾਮ ਕੀਤਾ ਹੈ।

ਇਹ ਵੀ ਪੜ੍ਹੋ: ਸ਼ੇਰ-ਏ-ਪੰਜਾਬ ਐਵਾਰਡ : ਸ਼ੂਟਰ ਹੀਨਾ ਸਿੱਧੂ ਨੇ ਖੇਡ ਨੀਤੀ 'ਚ ਸੁਧਾਰ ਦੀ ਕੀਤੀ ਮੰਗ

ਮੌਕੇ 'ਤੇ ਪਹੁੰਚੇ ਐਸਐਚਓ ਅਵਤਾਰ ਸਿੰਘ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਕਾਰਨ ਇੱਥੋਂ ਦੇ ਵਾਸੀਆਂ ਨੇ ਧਰਨਾ ਲਗਾਇਆ ਹੈ। ਉਨ੍ਹਾਂ ਵਲੋਂ ਨਿਗਮ ਅਧਿਰਕਾਰੀ ਸਤੀਸ਼ ਸੈਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਯਕੀਨੀ ਬਣਾਇਆ ਕਿ ਰਾਤੋਂ-ਰਾਤ ਮੋਟਰ ਠੀਕ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸ਼ਹਿਰਵਾਸੀਆਂ ਨੇ ਰੋਡ ਤੋਂ ਜਾਮ ਹਟਾ ਕੇ ਧਰਨਾ ਚੁੱਕ ਦਿੱਤਾ।

Intro:ਪਠਾਨਕੋਟ ਦੇ ਵਾਰਡ ਨੰਬਰ 33 ਦੇ ਲੋਕਾਂ ਨੇ ਢਾਂਗੂ ਰੋਡ ਕੀਤਾ ਜਾਮ/ ਪਿਛਲੇ ਕੁਝ ਦਿਨਾਂ ਤੋਂ ਵਾਰਡ ਦੇ ਵਿਚ ਪਾਣੀ ਨਾ ਆਉਣ ਦੇ ਕਾਰਨ ਲੋਕ ਹੋ ਰਹੇ ਹਨ ਪ੍ਰੇਸ਼ਾਨ/ ਪਾਣੀ ਨਾ ਮਿਲਣ ਕਾਰਨ ਲੋਕਾਂ ਨੇ ਖਾਲੀ ਬਾਲਟੀਆਂ ਰੱਖ ਕੀਤਾ ਪ੍ਰਦਰਸ਼ਨ/ ਪੁਲਿਸ ਅਤੇ ਨਿਗਮ ਪ੍ਰਸ਼ਾਸਨ ਦੇ ਆਸ਼ਵਾਸਨ ਤੋਂ ਬਾਅਦ ਉਠਾਇਆ ਗਿਆ ਧਰਨਾ।Body:ਪਠਾਨਕੋਟ ਚ ਪੀਣ ਵਾਲੇ ਪਾਣੀ ਨੂੰ ਲੈ ਕੇ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ ਕਿਤੇ ਪਾਣੀ ਨਹੀਂ ਮਿਲ ਰਿਹਾ ਅਤੇ ਜਿੱਥੇ ਮਿਲ ਰਿਹਾ ਹੈ ਉੱਥੇ ਵੀ ਗੰਦਾ ਪਾਣੀ ਮਿਲ ਰਿਹਾ ਹੈ ਕੁਝ ਇਲਾਕਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਮੋਟਰ ਖਰਾਬ ਹੋਣ ਕਾਰਨ ਅੱਜ ਲੋਕਾਂ ਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਹੈ। ਅਜਿਹੇ ਹਾਲਾਤ ਪਠਾਨਕੋਟ ਦੇ ਵਾਰਡ ਨੰਬਰ 33 ਦੇ ਬਣੇ ਹੋਏ ਹਨ। ਜਿੱਥੇ ਲੋਕਾਂ ਨੇ ਖਾਲੀ ਬਾਲਟੀਆਂ ਲੈ ਕੇ ਸ਼ਹਿਰ ਦੇ ਢਾਂਗੂ ਰੋਡ ਜਾਮ ਕਰ ਦਿੱਤਾ ਅਤੇ ਇਹ ਜਾਮ ਉਦੋਂ ਤੱਕ ਨਹੀਂ ਖੋਲ੍ਹਿਆ ਗਿਆ ਜਦ ਤੱਕ ਨਿਗਮ ਵੱਲੋਂ ਰਾਤ ਨੂੰ ਹੀ ਮੋਟਰਾਂ ਠੀਕ ਕਰ ਪਾਣੀ ਦੀ ਸਪਲਾਈ ਦੇਣ ਦਾ ਆਸ਼ਵਾਸ਼ਨ ਨਹੀਂ ਦਿੱਤਾ ਗਿਆ। ਇਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਵਾਰਡ ਦੇ ਵਿੱਚ ਪਾਣੀ ਨਹੀਂ ਆ ਰਿਹਾ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਈ ਵਾਰ ਨਿਗਮ ਪ੍ਰਸ਼ਾਸਨ ਨੂੰ ਇਸ ਦੇ ਬਾਰੇ ਦੱਸਿਆ ਗਿਆ ਪਰ ਨਿਗਮ ਵੱਲੋਂ ਇਸ ਦੇ ਉੱਤੇ ਧਿਆਨ ਨਹੀਂ ਦਿੱਤਾ ਗਿਆ ਅੱਜ ਤੰਗ ਹੋ ਕੇ ਉਨ੍ਹਾਂ ਨੇ ਸ਼ਹਿਰ ਦਾ ਰੋਡ ਜਾਮ ਕੀਤਾ।

ਵਾਈਟ--ਸ਼ੀਲਾ ਦੇਵੀ (ਮੋਹਲਾਵਾਸੀ)
ਵਾਈਟ--ਰਾਜ ਕੁਮਾਰ (ਮੋਹਲਾਵਾਸੀ)Conclusion:ਰੋਡ ਨੂੰ ਜਾਮ ਲੱਗਦਾ ਵੇਖ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਦ ਉਨ੍ਹਾਂ ਨੂੰ ਰਾਤ ਨੂੰ ਹੀ ਮੋਟਰ ਠੀਕ ਕਰ ਪਾਣੀ ਦੀ ਸਪਲਾਈ ਸ਼ੁਰੂ ਕਰਨ ਦਾ ਆਸ਼ਵਾਸਨ ਨਿਗਮ ਦੇ ਵੱਲੋਂ ਮਿਲਿਆ ਤਦ ਜਾਕੇ ਲੋਕਾਂ ਨੇ ਜਾਮ ਨੂੰ ਹਟਾਇਆ।

ਵਾਈਟ--ਅਵਤਾਰ ਸਿੰਘ (ਐੱਸ ਐੱਚ ਓ )
ਵਾਈਟ--ਸਤੀਸ਼ ਸੈਣੀ (ਨਿਗਮ ਅਧਿਕਾਰੀ)
ETV Bharat Logo

Copyright © 2025 Ushodaya Enterprises Pvt. Ltd., All Rights Reserved.