ਪਠਾਨਕੋਟ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections 2022 ) 20 ਤਾਰੀਖ ਨੂੰ ਹੋਣ ਜਾ ਰਹੀਆਂ ਹਨ। ਇਸ ਵਾਰ ਚੋਣਾਂ ਵਿੱਚ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਦਰਅਸਲ, ਬਹੁਤ ਸਾਰੇ ਦਿੱਗਜਾਂ ਦੀ ਭਰੋਸੇਯੋਗਤਾ ਦਾਅ 'ਤੇ ਲੱਗੀ ਹੋਈ ਹੈ। ਚੋਣ ਪ੍ਰਚਾਰ ਦੌਰਾਨ ਚਰਨਜੀਤ ਚੰਨੀ ਨੇ ਕਿ ਆਪਣੇ ਭਾਸ਼ਣ ਦੌਰਾਨ ਕਿਹਾ ਸੀ ਕਿ ਹੁਣ ਪੰਜਾਬ ਵਿੱਚ ਭਈਏ ਰਾਜ ਕਰਨਗੇ ਤੋਂ ਬਾਅਦ ਪੰਜਾਬ ਦੀ ਸਿਆਸਤ ਭੱਖ ਗਈ ਸੀ।
ਜਿਸ ਤੋਂ ਬਾਅਦ ਚੰਨੀ ਦੇ 'ਭਈਆ' ਵਾਲੇ ਬਿਆਨ 'ਤੇ ਪ੍ਰਿਯੰਕਾ ਗਾਂਧੀ ਨੇ ਸਪੱਸ਼ਟੀਕਰਨ ਦਿੰਦਿਆ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਪੰਜਾਬ 'ਤੇ ਬਾਹਰਲੇ ਲੋਕਾਂ ਦਾ ਰਾਜ ਨਹੀਂ ਹੋਵੇਗਾ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ ਉਸ ਬਿਆਨ 'ਤੇ ਪਲਟਵਾਰ ਕਰਦੇ ਹੋਏ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਦੋਵੇਂ ਇੱਕੋ ਥਾਲੀ ਦੇ ਟੁਕੜੇ ਹਨ, ਜੇਕਰ ਕੋਈ ਉਦਯੋਗਪਤੀਆਂ ਅੱਗੇ ਝੁੱਕਦਾ ਹੈ ਤਾਂ ਕੇਜਰੀਵਾਲ ਉਨ੍ਹਾਂ ਅੱਗੇ ਝੁੱਕਦਾ ਹੈ।
ਪਠਾਨਕੋਟ 'ਚ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਪ੍ਰਿਯੰਕਾ ਗਾਂਧੀ ਪਹੁੰਚੀ ਸੀ, ਜਿੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੋਵੇਂ ਇੱਕੋ ਥਾਲੀ ਦੇ ਟੁਕੜੇ ਹਨ, ਭਾਜਪਾ ਉਦਯੋਗਪਤੀਆਂ ਅੱਗੇ ਝੁੱਕਦੀ ਹੈ ਤੇ ਕੇਜਰੀਵਾਲ ਝੁੱਕਦੇ ਹਨ। ਉਨ੍ਹਾਂ ਤੋਂ ਪਹਿਲਾਂ ਕੇਜਰੀਵਾਲ ਨੇ ਦਿੱਲੀ ਵਿੱਚ ਕੋਈ ਸਰਕਾਰ ਨਹੀਂ ਚਲਾਈ, ਕਿਸੇ ਫਾਈਲ 'ਤੇ ਦਸਤਖਤ ਕਰਨ ਤੋਂ ਪਹਿਲਾਂ ਮੋਦੀ ਸਰਕਾਰ ਨੂੰ ਪੁੱਛਦਾ ਹੈ, ਫਿਰ ਇੱਥੇ ਆ ਕੇ ਕੀ ਚਲਾਏਗਾ,
ਉਨ੍ਹਾਂ ਕਿਹਾ ਕਿ ਇਹ ਸਾਰੇ ਵਾਅਦੇ ਚੋਣਾਂ ਸਮੇਂ ਵੋਟਾਂ ਮੰਗਣ ਲਈ ਕੀਤੇ ਜਾਂਦੇ ਹਨ, ਪਰ ਬਾਅਦ ਵਿੱਚ ਅਜਿਹਾ ਕੁੱਝ ਨਹੀਂ ਹੁੰਦਾ, ਇਹ ਲੋਕ ਕਹਿੰਦੇ ਸਨ ਕਿ ਰੁਜ਼ਗਾਰ ਦੇਵਾਂਗੇ, ਪਰ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਹੈ, ਕਰੋੜਾਂ ਲੋਕ ਗਰੀਬੀ ਰੇਖਾ ਤੋਂ ਹੇਠਾਂ ਆ ਗਏ ਹਨ। ਕਾਂਗਰਸ ਦੇ ਸਮੇਂ 'ਚ ਜੋ ਉਪਰਾਲੇ ਸਨ, ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ 'ਚ ਕੰਮ ਕੀਤਾ, ਸਭ ਜਾਣਦੇ ਹਨ ਕਿ ਜੇਕਰ ਉਹ 5 ਸਾਲ ਮੁੱਖ ਮੰਤਰੀ ਬਣੇ ਰਹੇ ਤਾਂ ਉਹ ਕੀ ਕਰ ਸਕਦੇ ਹਨ, ਇਹ ਜਨਤਾ ਹੈ ਤੇ ਲੋਕ ਹੀ ਸਹੀ ਫੈਸਲਾ ਲੈਣਗੇ।
ਇਹ ਵੀ ਪੜੋ:- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਖਰਾਂ 'ਤੇ ਪ੍ਰਚਾਰ, ਆਗੂ ਦਿਖਾ ਰਹੇ ਦਮ ਖਮ