ਪਠਾਨਕੋਟ: ਪੰਜਾਬ ਸਰਕਾਰ ਬਿਜਲੀ ਦੇ ਦਾਮਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਬਿਜਲੀ ਮਹਿਕਮਾਂ ਨੇ ਉਨ੍ਹਾਂ ਉਪਭੋਗਤਾਵਾਂ 'ਤੇ ਸਖ਼ਤੀ ਕਰ ਦਿੱਤੀ ਹੈ ਜੋ ਸਮੇ 'ਤੇ ਬਿਲ ਜਮ੍ਹਾਂ ਨਹੀਂ ਕਰਦੇ। ਦੂਜੇ ਪਾਸੇ ਪੰਜਾਬ ਸਰਕਾਰ ਦੇ ਸਰਕਾਰੀ ਵਿਭਾਗਾਂ ਦਾ ਕਰੋੜਾਂ ਰੁਪਿਆ ਪਾਵਰਕਾਮ ਨੂੰ ਦੇਣਾ ਹੈ। ਪਠਾਨਕੋਟ ਦੇ ਸਰਕਾਰੀ ਵਿਭਾਗ ਜਿਨ੍ਹਾਂ ਨੇ ਪਾਵਰਕਾਮ ਨੂੰ ਬਿਜਲੀ ਦੇ ਬਿੱਲ ਦਾ ਕਰੋੜਾਂ ਰੁਪਿਆ ਦੇਣਾ ਹੈ।
ਜੇ ਗੱਲ ਕਰੀਏ ਪਠਾਨਕੋਟ ਦੇ ਵਾਟਰ ਸਪਲਾਈ ਵਿਭਾਗ ਦੀ ਤਾਂ ਬਾਟਰ ਸਪਲਾਈ ਵਿਭਾਗ ਨੇ 61 ਕਰੋੜ ਰੁਪਏ ਦਾ ਬਿੱਲ ਭੁਗਤਾਨ ਅਜੇ ਪਾਵਰਕਾਮ ਨੂੰ ਕਰਨਾ ਹੈ।13 ਕਰੋੜ 50 ਲੱਖ ਰੁਪਏ ਨਗਰ ਨਿਗਮ ਨੇ, 90 ਲੱਖ ਰੁਪਏ ਸਰਕਾਰੀ ਹਸਪਤਾਲ ਪਠਾਨਕੋਟ ਅਤੇ 20 ਲੱਖ ਰੁਪਏ ਸਵ- ਜੇਲ੍ਹ ਪਠਾਨਕੋਟ ਨੇ ਬਿਜਲੀ ਬੋਰਡ ਦਾ ਦੇਣਾ ਹੈ।
ਇਸ ਤੋਂ ਬਾਅਦ ਜੇ ਸ਼ਹਿਰ ਦੇ ਲੋਕਾਂ ਦੀ ਗੱਲ ਕਰੀਏ ਤਾਂ ਸਥਾਨਕ ਲੋਕਾਂ ਨੇ ਵੀ ਆਪਣੇ ਵੱਖ ਵੱਖ ਅਦਾਰਿਆਂ ਵਿੱਚ ਸਾਢੇ 4 ਕਰੋੜ ਰੁਪਏ ਦਾ ਬਿਜਲੀ ਦਾ ਭੁਗਤਾਨ ਅਜੇ ਪਾਵਰਕਾਮ ਨੂੰ ਕਰਨਾ ਹੈ। ਇਸ ਨੂੰ ਲੈ ਕੇ ਪਾਵਰਕਾਮ ਵੀ ਹੁਣ ਸਖ਼ਤ ਦਿਖਾਈ ਦੇ ਰਿਹਾ ਹੈ। ਵਿਭਾਗ ਨੇ ਇਨ੍ਹਾਂ ਸਭ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਜਲਦ ਹੀ ਆਪਣੇ ਬਿਜਲੀ ਦੇ ਬਿੱਲ ਦਾ ਭੁਗਤਾਨ ਕਰਨ ਦੀ ਹਦਾਇਤ ਦਿੱਤੀ ਹੈ
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਪਾਵਰਕਾਮ ਦੇ ਐਕਸੀਅਨ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਵਿਭਾਗਾਂ ਨੂੰ ਚਿਤਾਵਨੀ ਦਿੱਤੀ ਹੈ, ਪਰ ਕਰੋੜਾਂ ਰੁਪਏ ਅਲੱਗ ਅਲੱਗ ਵਿਭਾਗਾਂ ਦਾ ਪਾਵਰਕਾਮ ਨੂੰ ਜਮ੍ਹਾਂ ਕਰਵਾਉਣ ਵਾਲਾ ਹੈ। ਇਸ ਨੂੰ ਲੈ ਕੇ ਨੋਟਿਸ ਵੀ ਜਾਰੀ ਕਰ ਦਿੱਤਾ ਹੈ। ਉਨ੍ਹਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਇਨ੍ਹਾਂ ਸਭ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਜਲਦ ਹੀ ਜੇ ਇਨ੍ਹਾਂ ਨੇ ਪੈਸੇ ਜਮ੍ਹਾ ਨਾ ਕਰਵਾਏ ਤਾਂ ਇਨ੍ਹਾਂ ਦੇ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ।