ETV Bharat / state

ਗੰਦੇ ਪਾਣੀ ਨੂੰ ਲੈ ਕੇ ਲੋਕਾਂ ਨੇ ਪ੍ਰਗਟ ਕੀਤਾ ਰੋਸ - district Addministration

ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਸੂਬਾ ਸਰਕਾਰ ਵੱਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਕਈ ਥਾਂਵਾਂ 'ਤੇ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਹਨ। ਪਠਾਨਕੋਟ ਦੇ ਪਿੰਡ ਮੁੱਦੇਸਰ ਕਾਹਨਪੁਰ ਵਿੱਚ ਲੋਕ ਪਿਛਲੇ ਕਈ ਸਾਲਾਂ ਤੋਂ ਗੰਦੇ ਪਾਣੀ ਕਾਰਨ ਪਰੇਸ਼ਾਨ ਹਨ। ਲੋਕਾਂ ਵੱਲੋਂ ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ ਹੈ।

ਗੰਦੇ ਪਾਣੀ ਨੂੰ ਲੈ ਕੇ ਲੋਕਾਂ ਨੇ ਪ੍ਰਗਟ ਕੀਤਾ ਰੋਸ
author img

By

Published : Apr 12, 2019, 11:36 AM IST

ਪਠਾਨਕੋਟ : ਜਿਥੇ ਇੱਕ ਪਾਸੇ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀ ਦੇ ਆਗੂ ਵਿਕਾਸ ਦੇ ਨਾਂਅ ਤੇ ਆਪਣੀ ਦਾਅਵੇਦਾਰੀ ਨੂੰ ਪੇਸ਼ ਕਰ ਰਹੇ ਹਨ ਉਥੇ ਹੀ ਦੂਜੇ ਪਾਸੇ ਜ਼ਿਲ੍ਹੇ ਵਿੱਚ ਵਿਕਾਸ ਦੇ ਦਾਅਵਿਆਂ ਦੀ ਪੋਲ ਖੁਲਦੀ ਨਜ਼ਰ ਆ ਰਹੀ ਹੈ। ਇਥੇ ਸੁਜਾਨਪੁਰ ਹਲਕੇ ਦੇ ਪਿੰਡ ਮੁੱਦੇਸਰ ਕਾਹਨਪੁਰ ਵਿਖੇ ਗੰਦੇ ਪਾਣੀ ਦੀ ਸਮੱਸਿਆ ਦਾ ਮਾਮਲਾ ਸਾਹਮਣੇ ਆਇਆ ਹੈ।

ਇਥੋ ਦੇ ਪਿੰਡਵਾਸੀ ਪਿਛਲੇ ਲੰਬੇ ਸਮੇਂ ਤੋਂ ਸਾਫ਼ ਪਾਣੀ ਲਈ ਸੰਘਰਸ਼ ਕਰ ਰਹੇ ਹਨ ਪਰ ਅਜੇ ਤੱਕ ਕਿਸੇ ਵੀ ਸਿਆਸੀ ਆਗੂ ਅਤੇ ਸਥਾਨਕ ਪ੍ਰਸ਼ਾਸਨ ਅਧਿਕਾਰੀ ਨੇ ਇਸ ਦੀ ਸਾਰ ਨਹੀਂ ਲਈ। ਇਸ ਗੰਦੇ ਪਾਣੀ ਦੇ ਨਾਲ ਸਥਾਨਕ ਲੋਕਾਂ ਦੇ ਨਾਲ-ਨਾਲ ਪਸ਼ੂ ਵੀ ਬਿਮਾਰ ਹੋ ਰਹੇ ਹਨ। ਇਸ ਪਿੰਡ ਵਿੱਚ ਰਹਿਣ ਵਾਲੇ ਗੁੱਜਰ ਲੋਕਾਂ ਦਾ ਕਹਿਣਾ ਹੈ ਕਿ ਗੰਦਾ ਪਾਣੀ ਪੀਣ ਨਾਲ ਉਨ੍ਹਾਂ ਦੇ ਪਸ਼ੂ ਮਰ ਜਾਂਦੇ ਹਨ। ਉਨ੍ਹਾਂ ਨੂੰ ਮਾਲੀ ਤੌਰ 'ਤੇ ਬਹੁਤ ਨੁਕਸਾਨ ਹੁੰਦਾ ਹੈ।

ਗੰਦੇ ਪਾਣੀ ਨੂੰ ਲੈ ਕੇ ਲੋਕਾਂ ਨੇ ਪ੍ਰਗਟ ਕੀਤਾ ਰੋਸ

ਪਿੰਡ ਵਾਸੀਆਂ ਦੇ ਮੁਤਾਬਕ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਿੱਚ ਬਦਬੂ ਫੈਲ ਰਹੀ ਹੈ। ਗੰਦੇ ਪਾਣੀ ਕਾਰਨ ਬੱਚੇ ਅਤੇ ਬਜ਼ੁਰਗਾਂ ਸਮੇਤ ਕਈ ਪਿੰਡ ਵਾਸੀ ਬਿਮਾਰ ਹੋ ਚੁੱਕੇ ਹਨ। ਕਈ ਵਾਰ ਜਾਣੂ ਕਰਵਾਏ ਜਾਣ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਪਿੰਡ ਵਾਸੀਆਂ ਵੱਲੋਂ ਰੋਸ ਪ੍ਰਗਟ ਕਰਦੇ ਹੋਏ ਜਲਦ ਹੀ ਇਸ ਸਮੱਸਿਆ ਨੂੰ ਹੱਲ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।

ਮਿਤੀ---------11-4-2019
ਫੀਡ---------link attached water
ਰਿਪੋਰਟਰ--Mukesh Saini Pathankot 
ਸਟੋਰੀ------ਗੰਦੇ ਪਾਣੀ ਨੂੰ ਲੈਕੇ ਲੋਕਾਂ ਕੀਤਾ ਰੋਸ ਜਾਹਰ  / ਗੰਦੇ ਪਾਣੀ ਦੀ ਵਜਾ ਨਾਲ ਸਥਾਨਕ ਲੋਕਾਂ ਸਮੇਤ ਪਸ਼ੂ ਹੋ ਰਹੇ ਬਿਮਾਰ 
ਐਂਕਰ-------ਲੋਕਸਭਾ ਚੋਣਾਂ ਦੇ ਚਲਦੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਵਿਕਾਸ ਦੇ ਨਾਮ ਤੇ ਆਪਣੀ ਆਪਣੀ ਦਾਵੇਦਾਰੀ ਨੂੰ ਮਜਬੂਤ ਕੀਤਾ ਜਾ ਰਿਹਾ ਹੈ ਪਰ ਜੇਕਰ ਗੱਲ ਜਮੀਨੀ ਹਕੀਕਤ ਦੀ ਕਰੀਏ ਤਾਂ ਉਹ ਇਹਨਾਂ ਦਾਵੇਆਂ ਤੋਂ ਕੋਹਾਂ ਦੂਰ ਹੈ ਤਾਜਾ ਮਾਮਲਾ ਹਲਕਾ ਸੁਜਾਨਪੁਰ ਦੇ ਪਿੰਡ ਮੁੱਦੇ ਤੋਂ ਸਾਮਣੇ ਆਇਆ ਹੈ ਜਿਥੋਂ ਦੇ ਲੋਕ ਪਿਛਲੇ ਲੰਬੇ ਸਮੇ ਤੋਂ ਸਾਫ ਪਾਣੀ ਲਈ ਸੰਘਰਸ਼ ਕਰ ਰਹੇ ਹਨ ਪਰ ਅਜੇ ਤਕ ਕਿਸੇ ਵੀ ਸਿਆਸੀ ਆਗੂ ਵਲੋਂ ਇਹਨਾਂ ਲੋਕਾਂ ਦਾ ਹੱਥ ਨਹੀਂ ਫੜਿਆ ਗਿਆ! ਹਲਾਤ ਇਹ ਹਨ ਕਿ ਇਸ ਗੰਦੇ ਪਾਣੀ ਦੀ ਵਜਾ ਨਾਲ ਜਿਥੇ ਲੋਕ ਬਿਮਾਰ ਹੋ ਰਹੇ ਹਨ ਉਥੇ ਹੀ ਗੁੱਜਰ ਭਾਈਚਾਰੇ ਦੇ ਪਸ਼ੂ ਵੀ ਬਿਮਾਰੀ ਦੇ ਲਪੇਟੇ ਵਿਚ ਆ ਰਹੇ ਹਨ ਬਾਵਜੂਦ ਇਸ ਦੇ ਪ੍ਰਸ਼ਾਸਨ ਵਲੋਂ ਕੋਈ ਢੁਕਮੇਂ ਕਦਮ ਨਹੀਂ ਚੁਕੇ ਜਾ ਰਹੇ!
ਵੀ/ਓ---------ਪਿੰਡ ਵਿਚ ਗੰਦੇ ਪਾਣੀ ਨਾਲ ਹੋਣ ਵਾਲੇ ਨੁਕਸਾਨ ਦਾ ਅੰਦਾਜਾ ਤਸਵੀਰਾਂ ਰਾਹੀਂ ਆਪ ਲਗਾਇਆ ਜਾ ਸਕਦਾ ਕਿ ਲੋਕ ਕੀਨੇ ਪ੍ਰੇਸ਼ਾਨ ਹਨ! ਇਸ ਸਬੰਧੀ ਜਦ ਪਿੰਡ ਦੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਲੋਕਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪਿੰਡ ਵਿਖੇ ਗੰਦੇ ਪਾਣੀ ਦੀ ਸਮਸਿਆ ਬਣੀ ਹੋਈ ਹੈ! ਜਿਸ ਵਜਾ ਨਾਲ ਬੱਚੇ ਬੁਜੁਰਗ ਸਾਰੇ ਹੀ ਬਿਮਾਰ ਹੋ ਰਹੇ ਹਨ ਅਤੇ ਇਸ ਗੰਦੇ ਪਾਣੀ ਦੀ ਵਜਾ ਨਾਲ ਕਈ ਪਸ਼ੂਆਂ ਦੀ ਜਾਨ ਵੀ ਜਾ ਚੁਕੀ ਹੈ ਪਰ ਇਸ ਦੇ ਬਾਵਜੂਦ ਸਰਕਾਰੀ ਦਰਵਾਰੇ ਉਹਨਾਂ ਦੀ ਸੁਣਨ ਵਾਲਾ ਕੋਈ ਨਹੀਂ! ਲੋਕਾਂ ਦਸਿਆ ਕਿ ਇਸ ਬਾਰੇ ਕਈਂ ਬਾਰ ਸਿਆਸੀ ਆਗੂਆਂ ਨੂੰ ਵੀ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਸਿਵਾਏ ਭਰੋਸੇ ਦੇ ਉਥੋਂ ਵੀ ਕੁਝ ਨਹੀਂ ਮਿਲਿਆ!

ਬਾਈਟ--------ਜਗਦੀਸ਼ ਚੰਦਰ (ਸਥਾਨਕ ਲੋਕ)

----------------ਸੁਭਾਸ਼ ਕੁਮਾਰ (ਸਥਾਨਕ ਲੋਕ)

----------------ਰੋਸ਼ਨ ਦੀਨ (ਸਥਾਨਕ ਲੋਕ)

Download link 
ETV Bharat Logo

Copyright © 2025 Ushodaya Enterprises Pvt. Ltd., All Rights Reserved.