ਪਠਾਨਕੋਟ: ਮੀਂਹ ਦੇ ਦਿਨਾਂ ਵਿੱਚ ਦੇਸ਼ ਦੇ ਵੱਖਰੇ-ਵੱਖਰੇ ਸੂਬਿਆਂ ਵਿੱਚ ਜਲਭਰਾਵ ਦੀ ਸਥਿਤੀ ਪੈਦਾ ਹੁੰਦੀ ਹੈ ਅਤੇ ਜ਼ਿਲ੍ਹਾ ਪਠਾਨਕੋਟ ਦਾ ਸਿਵਲ ਏਅਰਪੋਰਟ ਰੋਡ ਚੱਕੀ ਦਰਿਆ ਵਿੱਚ ਤੇਜ਼ ਪਾਣੀ ਦੀ ਵਹਾਅ ਦੀ ਭੇਟ ਚੜ੍ਹ ਗਿਆ ਹੈ। ਇਸ ਪਾਣੀ ਕਾਰਨ ਇੱਕ ਮਾਤਰ ਏਅਰਪੋਰਟ ਨੂੰ ਜਾਣ ਵਾਲਾ ਰਸਤਾ ਬੰਦ ਹੋ ਚੁੱਕਿਆ ਹੈ। ਇਸ ਰਸਤੇ ਪੈਂਦੀ ਮਿਲਟਰੀ ਹਸਪਤਾਲ ਦੀ ਕੰਧ ਵੀ ਇਸ ਪਾਣੀ ਦੀ ਲਪੇਟ ਵਿੱਚ ਆ ਗਈ ਹੈ।
ਇਸ ਰਸਤੇ ਦੇ ਬੰਦ ਹੋ ਜਾਣ ਕਾਰਨ ਆਮ ਲੋਕਾਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਇੱਕ ਮਾਤਰ ਅਜਿਹਾ ਰੋਡ ਹੈ ਜੋ ਪਠਾਨਕੋਟ ਅਤੇ ਹਿਮਾਚਲ ਦੇ ਦਰਜਨਾਂ ਪਿੰਡਾਂ ਨੂੰ ਜੋੜਦਾ ਹੈ ਪਰ ਰਸਤਾ ਬੰਦ ਹੋ ਜਾਣ ਦੇ ਚੱਲਦੇ ਸੜਕ ਦੇ ਦੋਵੇਂ ਪਾਸੇ ਖੜ੍ਹੇ ਲੋਕ ਆਪਣੇ ਆਪਣੇ ਘਰਾਂ ਨੂੰ ਜਾਣ ਲਈ ਦੇਖ ਰਹੇ ਹਨ ਪਰ ਉਨ੍ਹਾਂ ਕੋਲ ਘਰ ਜਾਣ ਦੇ ਲਈ ਰਸਤਾ ਨਹੀਂ ਬਚਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦਈਏ ਕਿ ਇਹ ਸੜਕ ਹਿਮਾਚਲ ਸਰਕਾਰ ਦੇ ਅੰਤਰਗਤ ਆਉਂਦੀ ਹੈ। ਕਈ ਵਾਰ ਲੋਕਾਂ ਦੁਆਰਾ ਇਸ ਸਬੰਧੀ ਆਵਾਜ਼ ਉਠਾਈ ਗਈ ਪਰ ਹਿਮਾਚਲ ਸਰਕਾਰ ਦੁਆਰਾ ਇੱਥੇ ਕੋਈ ਪੁਖਤਾ ਕਦਮ ਨਹੀਂ ਉਠਾਇਆ ਗਿਆ ਹੈ ਜਿਸ ਕਾਰਨ ਹਰ ਸਾਲ ਇਹ ਰੋਡ ਖਤਮ ਹੋਣ ਦੀ ਕਗਾਰ ਵਲ ਵਧਦਾ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਸਮੱਸਿਆ ਦੇ ਹੱਲ ਦੀ ਮੰਗ ਕੀਤੀ ਹੈ ਤਾਂ ਕਿ ਉਹ ਆਪੋ-ਆਪਣੇ ਘਰਾਂ ਨੂੰ ਜਾ ਸਕਣ।
ਇਹ ਵੀ ਪੜ੍ਹੋ: ਵੱਡੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਖਹਿਰਾ ਨੇ ਘੇਰੀ ਮਾਨ ਸਰਕਾਰ, ਕਹੀਆਂ ਇਹ ਵੱਡੀਆਂ ਗੱਲਾਂ