ਪਠਾਨਕੋਟ: ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪਹਿਲਾਂ ਹੀ ਕਿਸਾਨ ਸੜਕਾਂ ’ਤੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪਰ ਇੱਕ ਵਾਰ ਫਿਰ ਤੋਂ ਕਿਸਾਨ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਰਹੇ ਹਨ। ਦੱਸ ਦਈਏ ਕਿ ਸਰਕਾਰ ਵੱਲੋਂ ਡਾਇਆ ਖਾਦ ਦੇ ਰੇਟ ਚ ਵਾਧਾ ਕਰਨ ਕਾਰਨ ਕਿਸਾਨਾਂ ਚ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ। ਦਿਨੋਂ ਦਿਨ ਵਧ ਰਹੇ ਖਾਦ ਅਤੇ ਡੀਜ਼ਲ ਦੇ ਰੇਟਾਂ ਦੇ ਕਾਰਨ ਪਹਿਲਾਂ ਹੀ ਕਿਸਾਨ ਪਰੇਸ਼ਾਨ ਹਨ ਦੂਜੇ ਪਾਸੇ ਸਰਕਾਰ ਵੱਲੋਂ ਡਾਇਆ ਖਾਦ ਦੇ ਰੇਟ ਚ ਵਾਧਾ ਕਰ ਦਿੱਤਾ ਹੈ ਜਿਸ ਕਾਰਨ ਕਿਸਾਨਾਂ ਨੇ ਸਰਕਾਰ ਖਿਲਾਫ ਰੋਸ ਜਤਾਇਆ ਹੈ।
ਸਰਕਾਰ ਫਸਲਾਂ ਦੀ ਕੀਮਤਾਂ ’ਚ ਵੀ ਕਰੇ ਵਾਧਾ
ਕਿਸਾਨਾ ਦਾ ਕਹਿਣਾ ਹੈ ਕਿ ਜਿਹੜੀ ਡਾਇਆ ਖਾਦ ਦੀ ਬੋਰੀ ਪਿਛਲੇ ਸਾਲ ਤੱਕ 1200 ਤੋਂ 1300 ਰੁਪਏ ਦੇ ਵਿੱਚ ਆ ਜਾਂਦੀ ਸੀ, ਹੁਣ ਉਹੀ ਬੋਰੀ ਦਾ ਰੇਟ ਵਧਾ ਕੇ 1700 ਤੋਂ 1800 ਰੁਪਏ ਤੱਕ ਕਰ ਦਿੱਤਾ ਹੈ। ਜਿਸ ਦੇ ਕਾਰਨ ਕਿਸਾਨਾਂ ਨੂੰ ਇੱਕ ਵਾਰ ਫਿਰ ਤੋਂ ਕਰਜ਼ੇ ਦੀ ਮਾਰ ਝੇਲਣੀ ਪਵੇਗੀ। ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਹੋ ਰਹੇ ਵਾਧੇ ’ਤੇ ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਲਗਾਤਾਰ ਹੋ ਰਹੀ ਮਹਿੰਗਾਈ ਦੇ ਚੱਲਦੇ ਸਰਕਾਰ ਨੂੰ ਖੇਤੀ ਨੂੰ ਬਚਾਉਣ ਦੇ ਲਈ ਫਸਲਾਂ ਦੀਆਂ ਕੀਮਤਾਂ ਵੀ ਵਧਾਈਆਂ ਜਾਣ ਤਾਂ ਕਿ ਕਿਸਾਨ ਸਹੀ ਤਰੀਕੇ ਨਾਲ ਖੇਤੀ ਕਰ ਸਕੇ।
ਇਹ ਵੀ ਪੜੋ: ਰਾਜਸਥਾਨ ਦੇ ਸਾਬਕਾ ਸੀਐਮ ਜਗਨਨਾਥ ਪਹਾੜੀਆ ਦੀ ਕੋਵਿਡ ਨਾਲ ਹੋਈ ਮੌਤ