ETV Bharat / state

ਡਰੋਨ ’ਤੇ 46 ਰਾਊਂਡ ਫਾਇਰ, BSF ਤੇ ਪੁਲਿਸ ਨੇ ਚਲਾਇਆ ਵੱਡਾ ਸਰਚ ਆਪਰੇਸ਼ਨ !

ਪਠਾਨਕੋਟ ਦੇ ਸਰਹੱਦੀ ਖੇਤਰ ਬਮਿਆਲ ਵਿਖੇ ਬੀਐਸਐਫ ਦੀ ਢੀਂਡਾ ਪੋਸਟ ਤੇ ਡਰੋਨ ਦਿਖਣ ਕਾਰਨ ਬੀਐਸਐਫ ਅਤੇ ਪੁਲਿਸ ਚੌਕਸ ਵਿਖਾਈ ਦੇ ਰਹੀ ਹੈ। ਇਸ ਘਟਨਾ ਤੋਂ ਬਾਅਦ ਬੀਐਸਐਫ ਤੇ ਪੁਲਿਸ ਵੱਲੋ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਪਰ ਇਸ ਦੌਰਾਨ ਕੋਈ ਵੀ ਸ਼ੱਕੀ ਵਸਤੂ ਹੱਥ ਨਹੀਂ ਲੱਗੀ ਹੈ।

author img

By

Published : Jul 17, 2022, 5:54 PM IST

ਢੀਂਡਾ ਪੋਸਟ ਤੇ ਦਿਖਿਆ ਡਰੋਨਾ
ਢੀਂਡਾ ਪੋਸਟ ਤੇ ਦਿਖਿਆ ਡਰੋਨਾ

ਪਠਾਨਕੋਟ: ਸਰਹੱਦੀ ਖੇਤਰ ਬਮਿਆਲ ਦੀ ਢੀਂਡਾ ਪੋਸਟ ’ਤੇ ਇੱਕ ਵਾਰ ਫਿਰ ਡਰੋਨ ਦੀ ਹਲਚਲ ਦੇਖਣ ਨੂੰ ਮਿਲੀ ਹੈ ਜਿਸ ’ਤੇ ਬੀਐਸਐਫ ਵੱਲੋਂ ਫਾਇਰਿੰਗ ਕੀਤੀ ਗਈ ਹੈ। ਕਰੀਬ 46 ਰਾਊਂਡ ਬੀਐਸਐਫ ਵੱਲੋਂ ਫਾਇਰ ਕੀਤੇ ਗਏ ਹਨ। ਇਸ ਘਟਨਾ ਦੀ ਜਾਣਕਾਰੀ ਬੀਐਸਐਫ ਵੱਲੋਂ ਸਥਾਕਨ ਪੁਲਿਸ ਨੂੰ ਵੀ ਦਿੱਤੀ ਗਈ ਹੈ। ਇਸ ਦੇ ਚੱਲਦੇ ਬੀਐਸਐਫ ਅਤੇ ਪੁਲਿਸ ਵੱਲੋਂ ਮਿਲਕੇ ਸਰਚ ਆਪਰੇਸ਼ਨ ਚਲਾਇਆ ਗਿਆ ਹੈ।

ਢੀਂਡਾ ਪੋਸਟ ਤੇ ਦਿਖਿਆ ਡਰੋਨਾ

ਇਸ ਸਰਚ ਆਪਰੇਸ਼ਨ ਦੌਰਾਨ ਨੂੰ ਲੈਕੇ ਪੁਲਿਸ ਅਧਿਕਾਰੀ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਰਚ ਆਪਰੇਸ਼ਨ ਦੌਰਾਨ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਬੀਐਸਐਫ ਵੱਲੋਂ 46 ਰਾਊਂਡ ਫਾਇਰ ਕੀਤੇ ਗਏ ਹਨ। ਬੀਐਸਐਫ ਵੱਲੋਂ ਫਾਇਰਿੰਗ ਕਰਨ ਤੋਂ ਬਾਅਦ ਡਰੋਨ ਪਾਕਿਸਾਤਾਨ ਵਾਲੇ ਪਾਸੇ ਨੂੰ ਚਲਾ ਗਿਆ। ਜਾਣਕਾਰੀ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਸਰਹੱਦੀ ਪਿੰਡ ਡਿੰਡਾ 'ਚ ਡਰੋਨ ਦੇਖਿਆ ਗਿਆ ਜਿਸ ਨੂੰ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਵਾਪਸ ਮੋੜ ਦਿੱਤਾ। ਇਸ ਮਾਮਲੇ 'ਚ ਬੀਐਸਐਫ ਅਤੇ ਪੁਲਿਸ ਵਲੋਂ ਸਰਚ ਅਭਿਆਨ ਚਲਾਇਆ ਗਿਆ ਹੈ।

ਢੀਂਡਾ ਪੋਸਟ ’ਤੇ ਦਿਖਿਆ ਡਰੋਨ: ਜਾਣਕਾਰੀ ਮੁਤਾਬਕ ਪਠਾਨਕੋਟ ਦੇ ਬਮਿਆਲ ਖੇਤਰ ਦੀ ਢੀਂਡਾ ਪੋਸਟ ’ਤੇ ਬੀਤੀ ਰਾਤ 12 ਵਜੇ ਦੇ ਕਰੀਬ ਡਰੋਨ ਨੇ ਦਸਤਕ ਦਿੱਤੀ। ਇਹ ਡਰੋਨ ਪਾਕਿਸਤਾਨ ਵਾਲੇ ਪਾਸਿਓਂ ਭਾਰਤ 'ਚ ਆਇਆ ਸੀ। ਆਵਾਜ਼ ਸੁਣ ਕੇ ਬੀਐਸਐਫ ਦੇ ਜਵਾਨਾਂ ਨੇ ਡਰੋਨ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਹਨੇਰਾ ਦੂਰ ਕਰਨ ਲਈ ਜਵਾਨਾਂ ਵਲੋਂ 3 ਰੌਸ਼ਨੀ ਬੰਬ ਵੀ ਸੁੱਟੇ ਗਏ। ਇਸ ਤੋਂ ਬਾਅਦ ਕੁੱਲ 46 ਰਾਊਂਡ ਵੀ ਕੀਤੇ ਗਏ। ਬੀਐਸਐਫ ਦੇ ਜਵਾਨਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਡਰੋਨ ਪਾਕਿਸਤਾਨ ਸਰਹੱਦ ਵੱਲ ਵਾਪਸ ਪਰਤ ਗਿਆ। ਇਹ ਸਾਰੇ ਮਾਮਲੇ ਦੀ ਪੁਸ਼ਟੀ ਡੀਆਈਜੀ ਸੀਮਾ ਸੁਰਖਿਆ ਬਲ ਸ਼੍ਰੀ ਪ੍ਰਭਾਕਰ ਜੋਸ਼ੀ ਨੇ ਕੀਤੀ ਹੈ।

ਸਰਚ ਅਭਿਆਨ ਜਾਰੀ: ਡਰੋਨ ਵਾਪਸ ਚਲਾ ਗਿਆ ਪਰ ਚੌਕਸੀ ਲਈ ਬੀਐਸਐਫ ਦੇ ਜਵਾਨਾਂ ਅਤੇ ਪੁਲਿਸ ਨੇ ਸਵੇਰ ਤੋਂ ਹੀ ਡਿੰਡਾ ਅਤੇ ਆਸਪਾਸ ਦੇ ਇਲਾਕੇ ਵਿੱਚ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਪਰ ਪਾਕਿਸਤਾਨ ਵਿੱਚ ਬੈਠੇ ਤਸਕਰ ਅਤੇ ਅੱਤਵਾਦੀ ਸੰਗਠਨ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਹਥਿਆਰ ਅਤੇ ਨਸ਼ੇ ਦੀ ਹੋ ਰਹੀ ਸਪਲਾਈ: ਪਿਛਲੇ ਕੁਝ ਸਾਲਾਂ 'ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਪਾਕਿਸਤਾਨ ਤੋਂ ਲਗਾਤਾਰ ਨਸ਼ੇ ਅਤੇ ਹਥਿਆਰਾਂ ਦੀ ਖੇਪ ਭਾਰਤ ਭੇਜੀ ਜਾ ਰਹੀ ਹੈ। ਜਿਸ 'ਤੇ ਬੀਐਸਐਫ ਵਲੋਂ ਆਪਣੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਵਾਰ ਇਸ ਵਾਰਦਾਤ ਨੂੰ ਬੀਐਸਐਫ ਵਲੋਂ ਨਾਕਾਮ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲਾ: ਅਦਾਲਤ ਨੇ ਪ੍ਰਿਆਵਰਤ ਫੌਜੀ ਸਣੇ 4 ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ’ਚ ਭੇਜਿਆ

ETV Bharat Logo

Copyright © 2024 Ushodaya Enterprises Pvt. Ltd., All Rights Reserved.