ਪਠਾਨਕੋਟ: ਪਿਛਲੇ ਕਾਫੀ ਸਮੇਂ ਤੋਂ ਜ਼ਿਲ੍ਹਾਂ ਪਠਾਨਕੋਟ ਦੇ ਵੱਖ-ਵੱਖ ਥਾਵਾਂ 'ਤੇ ਲਾਟਰੀ ਸਟਾਲ ਦੀ ਆੜ 'ਚ ਸੱਟਾ ਲਗਾਉਣ ਦਾ ਕੰਮ ਚੱਲ ਰਿਹਾ ਸੀ। ਜਿਸ ਸਬੰਧੀ ਪੁਲਿਸ ਨੂੰ ਕਾਫੀ ਸਮੇਂ ਤੋਂ ਇਸ ਕੰਮ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਦੀ ਤਲਾਸ਼ ਸੀ। ਜਦੋਂ ਪੁਲਿਸ ਨੇ ਲਾਟਰੀ ਦੇ ਸਟਾਲ 'ਤੇ ਛਾਪਾਮਾਰੀ ਕੀਤੀ। ਸੁਜਾਨਪੁਰ ਦੇ ਪੁਲ ਨੰਬਰ ਪੰਜ 'ਤੇ ਉਥੋਂ ਇਸ ਲਾਟਰੀ ਸਟਾਲ ਦੇ ਮੁੱਖ ਸਰਗਨਾ ਅਸ਼ੋਕ ਬਾਬਾ ਨੂੰ ਕਾਬੂ ਕੀਤਾ ਗਿਆ।
ਜਿਸ ਦੇ ਨਾਲ ਦੋ ਹੋਰ ਸਾਥੀਆਂ ਨੂੰ ਵੀ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਪੁੱਛਗਿੱਛ ਦੌਰਾਨ ਉਨ੍ਹਾਂ ਕੋਲੋਂ 18 ਲੱਖ ਰੁਪਏ ਦੀ ਨਕਦੀ ਅਤੇ ਕੰਪਿਊਟਰ ਸਿਸਟਮ ਬਰਾਮਦ ਹੋਇਆ ਹੈ। ਅਸ਼ੋਕ ਬਾਬਾ ਜੋ ਕਿ ਸੁਜਾਨਪੁਰ ਤੋਂ ਭਾਜਪਾ ਦਾ ਕੌਂਸਲਰ ਹਨ। ਉਹ ਸਿਆਸਤ ਦੀ ਆੜ 'ਚ ਸੱਟੇ ਦਾ ਇਹ ਧੰਦਾ ਚਲਾ ਰਹੇ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਦੋਂ ਇਸ ਸਬੰਧੀ ਸੀ.ਆਈ.ਏ ਸਟਾਫ਼ ਦੇ ਤਫ਼ਤੀਸ਼ੀ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮਿਲੀ ਸੂਚਨਾ ਤਹਿਤ ਛਾਪੇਮਾਰੀ ਕੀਤੀ ਗਈ ਸੀ, ਜਿਸ 'ਚ ਅਸ਼ੋਕ ਬਾਬਾ ਅਤੇ ਉਸ ਦੇ ਦੋ ਸਾਥੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ 18 ਲੱਖ ਰੁਪਏ ਦੀ ਨਕਦੀ ਅਤੇ ਕੰਪਿਊਟਰ ਬਰਾਮਦ ਹੋਇਆ ਹੈ | ਜਿਸ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:- ਲੁਧਿਆਣਾ ’ਚ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਬਰਾਮਦ, ਜਾਂਚ ਚ ਜੁੱਟੀ ਪੁਲਿਸ