ਪਠਾਨਕੋਟ: ਇੱਕ ਪਾਸੇ ਜਿੱਥੇ ਅੱਜ ਪੰਜਾਬੀ ਪੰਜਾਬ ਨੂੰ ਛੱਡ ਵਿਦੇਸ਼ਾਂ ਨੂੰ ਜਾ ਰਹੇ ਹਨ, ਉੱਥੇ ਹੀ ਪਠਾਨਕੋਟ ਦੇ ਰਮਨ ਸਲਾਰੀਆਂ (Raman Salari of Pathankot) ਨੇ ਇੰਜੀਨੀਅਰਿੰਗ ਦੀ ਨੌਕਰੀ (Engineering job) ਛੱਡ ਕੇ ਆਪਣੇ ਪਿੰਡ ਦਾ ਰੁੱਖ ਕੀਤਾ ਹੈ। ਰਮਨ ਸਲਾਰੀਆਂ ਨੇ ਪਹਿਲ ਕਦਿਆ ਪਿੰਡ ਵਿੱਚ ਬਾਗਬਾਨੀ ਦੀ ਖੇਤੀ (Farming) ਸ਼ੁਰੂ ਕੀਤੀ ਹੈ।
ਜਿਸ ਵਿੱਚ ਉਹ ਡਰੈਗਨ ਫਰੂਟ ਤੇ ਸਟ੍ਰਾਬੇਰੀ (Dragon fruit and strawberries) ਤੋਂ ਚੰਗਾ ਮੁਨਾਫਾ ਕਮਾ ਰਿਹਾ ਹੈ। ਦਰਅਸਲ ਰਮਨ ਪਠਾਨਕੋਟ ਦੇ ਪਿੰਡ ਜੰਗਲਾ (Village Jangla of Pathankot) ਦਾ ਰਹਿਣਾ ਵਾਲਾ ਹੈ, ਪਰ ਉਹ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਮੈਟਰੋਂ ਵਿੱਚ ਇੰਜੀਨੀਅਰਿੰਗ (Engineering in Delhi Metro) ਵੱਲੋਂ ਕੰਮ ਕਰ ਰਿਹਾ ਸੀ, ਪਰ 2019 ਵਿੱਚ ਰਮਨ ਨੇ ਆਪਣੀ ਨੌਕਰੀ ਛੱਡਣ ਦਾ ਫੈਸਲਾ ਕੀਤਾ ਅਤੇ ਫਿਰ ਆਪਣੇ ਖੇਤਾਂ ਵਿੱਚ ਫਸਲੀ ਚੱਕਰ ਨੂੰ ਛੱਡ ਕੇ ਡਰੈਗਨ ਫਰੂਟ ਤੇ ਸਟ੍ਰਾਬੇਰੀ ਦੀ ਖੇਤੀ (Cultivation of dragon fruit and strawberries) ਸ਼ੁਰੂ ਕੀਤੀ।
ਇਹ ਵੀ ਪੜ੍ਹੋ:ਮਾਸਕ ਮੁਕਤ ਚੰਡੀਗੜ੍ਹ: ਹੁਣ ਜਨਤਕ ਥਾਵਾਂ 'ਤੇ ਮਾਸਕ ਨਾ ਪਾਉਣ 'ਤੇ ਨਹੀਂ ਲੱਗੇਗਾ ਜੁਰਮਾਨਾ
ਇਸ ਸਬੰਧੀ ਜਦੋਂ ਰਮਨ ਸਲਾਰੀਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਰੀਬ 1 ਏਕੜ 'ਚ ਸਟ੍ਰਾਬੇਰੀ ਦੀ ਕਾਸ਼ਤ (Cultivation of strawberries) ਕੀਤੀ ਹੈ, ਜਿਸ ਤੋਂ ਮੁਨਾਫਾ ਹੋਣਾ ਸ਼ੁਰੂ ਹੋ ਗਿਆ ਹੈ, ਉਨ੍ਹਾਂ ਦੱਸਿਆ ਕਿ ਉਹ ਡਰੈਗਨ ਫਰੂਟ ਨਾਲ ਸਟ੍ਰਾਬੇਰੀ, ਹਲਦੀ ਦੇ ਫੁੱਲ ਅਤੇ ਵੱਖ-ਵੱਖ ਵਸਤੂਆਂ ਦੀ ਕਾਸ਼ਤ ਕਰ ਰਹੇ ਹਨ, ਜਿਸ ਤੋਂ ਉਹ ਚੰਗੀ ਕਮਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਟ੍ਰਾਬੇਰੀ 'ਚ 1 ਏਕੜ 'ਚ 2.5 ਤੋਂ 3 ਲੱਖ ਰੁਪਏ ਦੀ ਕਮਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ:Petrol Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਜਾਣੋ ਅੱਜ ਦੇ ਭਾਅ