ETV Bharat / state

ਬਠਿੰਡਾ ਦੇ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਜਾ ਰਹੇ ਸਨ ਅੰਮ੍ਰਿਤਪਾਲ, ਜਾਣੋ ਕਿੱਥੇ ਪੈ ਗਿਆ ਘੇਰਾ

ਧਾਰਮਿਕ ਸਮਾਗਮ 'ਚ ਪਹੁੰਚਣ ਲਈ ਅੰਮ੍ਰਿਤਪਾਲ ਆਪਣੇ ਕਾਫ਼ਲੇ ਨਾਲ ਰਾਵਨਾ ਹੋਵੇ ਸਨ, ਪਰ ਰਸਤੇ 'ਚ ਪੁਲਿਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਅੰਮ੍ਰਿਤਪਾਲ ਸਿੰਘ ਨੇ ਕਿਸ ਸਮਾਗਮ 'ਚ ਪਹੁੰਚਣਾ ਸੀ ਪੜ੍ਹੋ ਪੂਰੀ ਖ਼ਬਰ...

ਅੰਮ੍ਰਿਤਪਾਲ ਸਿੰਘ ਨੇ ਬਠਿੰਡਾ ਕਿਉਂ ਜਾਣਾ ਸੀ?
ਅੰਮ੍ਰਿਤਪਾਲ ਸਿੰਘ ਨੇ ਬਠਿੰਡਾ ਕਿਉਂ ਜਾਣਾ ਸੀ?
author img

By

Published : Mar 18, 2023, 4:59 PM IST

ਜਲੰਧਰ: ਅੰਮ੍ਰਿਤਪਾਲ ਸਿੰਘ ਵੱਲੋਂ ਜਲੰਧਰ ਦੇ ਸ਼ਾਹਕੋਟ ਮਲਸੀਆਂ ਤੋਂ ਖਾਲਸਾ ਵਹੀਰ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕਮਰ ਕੱਸ ਲਈ ਗਈ ਸੀ। ਇਹ ਖਾਲਸਾ ਵਹੀਰ ਦਾ ਪ੍ਰੋਗਰਾਮ ਗੁਰਭਾਈ ਲਹਿਰ ਨੂੰ ਮੁੱਖ ਰੱਖਦੇ ਹੋਏ ਬਠਿੰਡਾ ਦੇ ਪਿੰਡ ਚਾਉਕੇ ਵਿਖੇ ਰੱਖਿਆ ਗਿਆ ਸੀ । ਇਸ ਧਾਰਮਿਕ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨ ਲਈ ਭਾਈ ਅੰਮ੍ਰਿਤਪਾਲ ਸਿੰਘ ਪਹੁੰਚ ਰਹੇ ਸਨ। ਇਸੇ ਹੀ ਸਮਾਗਮ ਦੌਰਾਨ ਵੱਡੀ ਗਿਣਤੀ 'ਚ ਅੰਮ੍ਰਿਤ ਸੰਚਾਰ ਕਰਵਾਇਆ ਜਾਣਾ ਸੀ। ਕਾਬਲੇਜ਼ਿਕਰ ਹੈ ਕਿ ਅਜਨਾਲਾ ਵਿਖੇ ਵਾਪਰੀ ਘਟਨਾ ਤੋਂ ਬਾਅਦ ਖਾਲਸਾ ਵਹੀਰ ਨੂੰ ਕੁੱਝ ਸਮੇਂ ਲਈ ਰੋਕ ਦਿੱਤਾ ਗਿਆ ਸੀ, ਜਿਸ ਨੂੰ ਅੱਜ ਤੋਂ ਮੁੜ ਸ਼ੁਰੂ ਕੀਤਾ ਗਿਆ ਸੀ। ਜਿਵੇਂ ਹੀ ਅੰਮ੍ਰਿਤਪਾਲ ਆਪਣੇ ਕਾਫ਼ਲੇ ਨਾਲ ਸਮਾਗਮ 'ਚ ਜਾਣ ਲਈ ਰਵਾਨਾ ਹੋਏ ਤਾਂ ਪੰਜਾਬ ਪੁਲਿਸ ਕਾਫ਼ਲੇ ਦੇ ਪਿੱਛੇ ਸੀ, ਅੱਗੇ-ਅੱਗੇ ਅੰਮ੍ਰਿਤਪਾਲ ਸਿੰਘ ਸਨ ਅਤੇ ਪੰਜਾਬ ਪੁਲਿਸ ਪਿੱਛੇ-ਪਿੱਛੇ ਸੀ।

ਅੰਮ੍ਰਿਤਪਾਲ ਨੂੰ ਘੇਰਾ: ਦੱਸ ਦਈਏ ਕਿ ਗੁਰਦੁਆਰਾ ਸਾਹਿਬ ਵਿਖੇ ਭਾਰੀ ਗਿਣਤੀ ਵਿੱਚ ਅੰਮ੍ਰਿਤਪਾਲ ਦੇ ਸਮਰਥਕ ਇਕੱਠੇ ਹੋਏ ਸਨ ਪਰ ਸਵੇਰ ਤੋਂ ਹੀ ਭਾਰੀ ਪੁਲਿਸ ਫੋਰਸ ਉਨ੍ਹਾਂ ਦੇ ਕਾਫਲੇ ਦਾ ਪਿੱਛਾ ਕਰ ਰਹੀ ਸੀ ਅਤੇ ਜਦੋਂ ਇਹ ਕਾਫ਼ਲਾ ਸ਼ਾਹਕੋਟ ਪੁੱਜਾ ਤਾਂ ਪੁਲਿਸ ਫੋਰਸ ਨੇ ਘੇਰਾ ਪਾ ਲਿਆ। ਗੌਰਤਲਬ ਹੈ ਕਿ ਪੂਰੀ ਕਾਰਵਾਈ ਤੋਂ ਬਾਅਦ ਮੋਗਾ ਵਿੱਚ ਵੱਡੀ ਗਿਣਤੀ ਅੰਦਰ ਪੁਲਿਸ ਬਲ ਨੂੰ ਤਾਇਨਾਤ ਕੀਤਾ ਗਿਆ ਸੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਨੂੰ ਆਜ਼ਾਦ ਕਰਵਾਉਣ ਲਈ ਲੋਕਾਂ ਨੂੰ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ।

ਅੰਮ੍ਰਿਤਪਾਲ ਦਾ ਪਿੰਡ ਸੀਲ: ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਹੋਰ ਵੀ ਸਖ਼ਤੀ ਵਧਾ ਦਿੱਤੀ ਹੈ। ਅੰਮ੍ਰਿਤਪਾਲ ਦੇ ਪਿੰਡ ਜੱਲੂਖੇੜਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਪਿੰਡ ਜੱਲੂਖੇੜਾ 'ਚ ਪੈਰਾ ਮਿਲਟਰੀ ਫੋਰਸ ਲਗਾ ਦਿੱਤੀ ਗਈ ਹੈ। ਪੂਰੇ ਪੰਜਾਬ 'ਚ ਮੋਬਾਇਲ ਇੰਟਰਨੈੱਟ ਸੇਵਾਵਾਂ ਦੇ ਨਾਲ-ਨਾਲ ਐੱਸ.ਐੱਮ.ਐੱਸ. ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇੰਟਰਨੈੱਟ ਸੇਵਾਵਾਂ ਕੱਲ੍ਹ ਦੁਪਹਿਰ 12 ਵਜੇ ਤੱਕ ਬੰਦ ਰਹਿਣਗੀਆਂ। ਉਧਰ ਦੂਜੇ ਪਾਸੇ ਪੁਲਿਸ ਵੱਲੋਂ ਪੰਜਾਬ ਦੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਪੰਜਾਬ ਪੁਲਿਸ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਕੰਮ ਵਿੱਚ ਰੁਕਾਵਟ ਨਾ ਪਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਖ਼ਰਾਬ ਨਾ ਹੋਵੇ।

ਇਹ ਵੀ ਪੜ੍ਹੋ: Amritpal arrested: ਅੰਮ੍ਰਿਤਪਾਲ ਤੇ ਉਸਦੇ 6 ਸਾਥੀ ਗ੍ਰਿਫਤਾਰ, ਗੱਡੀ ਲੈ ਭੱਜ ਰਿਹਾ ਸੀ ਪੁਲਿਸ ਨੇ ਡੇਢ ਘੰਟੇ ਪਿੱਛਾ ਕਰਕੇ ਫੜਿਆ !

ETV Bharat Logo

Copyright © 2024 Ushodaya Enterprises Pvt. Ltd., All Rights Reserved.