ਮੋਗਾ: ਸਾਬਕਾ ਫੌਜੀ ਜੋ ਸਰਕਾਰੀ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਸਨ ਅਤੇ ਗ੍ਰਾਂਟਾ ਉੱਤੇ ਬਾਜ ਅੱਖ ਰੱਖ ਕੇ ਸਰਕਾਰ ਨੂੰ ਗਰਾਉਡ ਤੋਂ ਰਿਪੋਰਟ ਭੇਜਦੇ ਸਨ, ਉਸ ਨੂੰ ਭਗਵੰਤ ਮਾਨ ਸਰਕਾਰ ਨੇ ਚੱਲਦਾ ਕਰ ਦਿੱਤਾ ਸੀ ਜਿਸ ਦੇ ਰੋਸ ਵਿੱਚ ਜੀਓਜੀ ਸਮੇਂ-ਸਮੇਂ ਉੱਤੇ ਸੰਘਰਸ਼ ਕਰ ਰਿਹਾ ਹੈ। ਹੁਣ ਭਗਵੰਤ ਮਾਨ ਦੀ ਕੋਠੀ ਘੇਰਨ ਦੀ ਤਿਆਰੀ ਕਰ ਰਹੇ ਹਨ। ਇਸ ਮੌਕੇ ਪੰਜਾਬ ਪ੍ਰਧਾਨ ਕੈਪਟਨ ਜਰਨੈਲ ਸਿੰਘ ਨੇ ਕਿਹਾ 9 ਸਤੰਬਰ ਤੋ ਲੈ ਕੇ ਜੀ.ਓ.ਜੀ ਨੂੰ ਚੱਲਦੇ ਕਰ ਦਿੱਤਾ, ਪਰ ਮੁੱਖ ਮੰਤਰੀ ਨੇ ਟਾਇਮ ਦੇ ਕੇ ਵੀ ਸਾਨੂੰ ਨਹੀ ਮਿਲੇ।
ਉਨ੍ਹਾਂ ਕਿਹਾ ਕਿ ਅਸੀ ਵੀ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਧਰਨਾ ਦੇਵਾਂਗੇ। ਉਨ੍ਹਾਂ ਕਿਹਾ ਸਾਡੀ ਗਿਆਰਾ ਹਜ਼ਾਰ ਤੋ ਵੱਧ ਰਿਪੋਰਟਾਂ ਪਈਆ, ਪਰ ਕੋਈ ਵੀ ਰਿਪੋਰਟ ਨਹੀ ਦੇਖੀ ਅਤੇ ਸਾਡੇ 'ਤੇ ਦੋਸ਼ ਲਾਇਆ ਕਿ ਇਹ ਕੰਮ ਨਹੀ ਕਰਦੇ। ਉਨ੍ਹਾਂ ਕਿਹਾ ਕਿ ਜਿਨ੍ਹਾਂ 'ਤੇ ਕਾਰਵਾਈ ਕਰਨੀ ਸੀ ਭ੍ਰਿਸ਼ਟਾਚਾਰੀ ਸਨ। ਉਨ੍ਹਾਂ ਨੂੰ ਕੁਝ ਨਹੀ ਕਿਹਾ, ਸਗੋਂ ਸਾਨੂੰ ਭ੍ਰਿਸ਼ਟਾਚਾਰ ਰੋਕਣ ਵਾਲਿਆ ਨੂੰ ਬਿਨਾਂ ਨੋਟਿਸ ਬਿਨਾਂ ਦੱਸੇ ਹਟਾ ਦਿਤਾ। ਇਹ ਆਮ ਸਰਕਾਰ ਨਹੀ ਬਹੁਤ ਖਾਸ ਸਰਕਾਰ ਬਣ ਗਈ ਹੈ। ਹੁਣ ਵੀ ਮਾਨ ਸਾਹਿਬ ਪਹਿਲਾਂ ਵਾਂਗ ਸਟੇਜਾਂ ਉੱਤੇ ਸ਼ੋਅ ਹੀ ਕਰ ਰਹੇ ਹਨ।
ਫੌਜਾ ਸਿੰਘ ਸਰਾਰੀ ਉੱਤੇ ਕੋਈ ਕਾਰਵਾਈ ਨਹੀਂ: ਉਨ੍ਹਾਂ ਕਿਹਾ ਅਸੀ ਬਾਰਡਰਾਂ 'ਤੇ ਰਾਖੀ ਕੀਤੀ ਤੇ ਇਹ ਰਜਾਈਆ ਵਿੱਚ ਸੌਣ ਵਾਲੇ ਹਨ। ਹੁਣ ਆਮ ਸਰਕਾਰ ਨਹੀ ਖ਼ਾਸ ਹੋ ਗਈ ਹੈ। ਫੌਜਾ ਸਿੰਘ ਸਰਾਰੀ ਉੱਤੇ ਕੋਈ ਕਾਰਵਾਈ ਨਹੀ ਕੀਤੀ, ਸਗੋ ਕੰਮ ਕਰਨ ਵਾਲਿਆ ਨੂੰ ਹਟਾ ਦਿੱਤੇ। ਸਰਕਾਰ ਅਨਾੜੀ, ਮੁੱਖ ਮੰਤਰੀ ਵੀ ਅਨਾੜੀ ਹੈ, ਜਿਨਾ ਨੂੰ ਇਹ ਨਹੀ ਪਤਾ ਕਿ ਤਹਿਸੀਲਦਾਰ ਨੂੰ ਆਪਣੇ ਦਫ਼ਤਰ ਸੱਦਣਾ ਜਾਂ ਉਸ ਦੇ ਦਫ਼ਤਰ ਵਿੱਚ ਬੈਠਣਾ ਹੈ।
ਉਨ੍ਹਾਂ ਕਿਹਾ ਕਿ ਇਹ ਸਰਕਾਰ ਬਦਲਾ ਖੋਰੀ ਦੀ ਨੀਤੀ ਸਮਝਦੀ ਹੈ ਜੋ ਗ੍ਰਾਂਟਾ ਨੇ ਉਹ ਕਾਂਗਰਸ ਦੀਆਂ ਲੱਗ ਰਹੀਆਂ, ਇਨ੍ਹਾਂ ਹਰ ਥਾਂ ਆਪਣੇ ਬੰਦੇ ਬਠਾ ਦਿੱਤੇ। ਸਾਡੇ ਪਿੰਡਾ ਦੇ ਸਰਕਾਰੀ ਸਕੂਲ, ਹਸਪਤਾਲ ਅਸੀ ਚੈਕ ਕਰਦੇ ਸੀ, ਤਾਂ ਹੀ ਵਧੀਆ ਰਿਜਲਟ ਆਏ। ਇਹ ਇੰਨੀ ਮਾੜੀ ਸਰਕਾਰ ਕਿ ਪਾਰਟੀਆ ਦਾ ਖੋਰ ਇਕੱਠਾ ਕਰਕੇ ਆਪ ਪਾਰਟੀ ਬਣੀ ਹੈ। ਹੁਣ ਪੱਕੇ ਤੌਰ ਉੱਤੇ ਧਰਨਾ ਚੱਲੇਗਾ ਜਦ ਤੱਕ ਸਾਨੂੰ ਬਹਾਲ ਨਹੀ ਕਰਦੇ।
ਇਹ ਵੀ ਪੜ੍ਹੋ: ਬਿਹਾਰ ਦਾ ਕਾਰਜਕਾਰੀ ਇੰਜੀਨੀਅਰ 2 ਲੱਖ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ, 20 ਲੱਖ ਦੀ ਨਕਦੀ ਬਰਾਮਦ