ਮੋਗਾ: ਮੋਗਾ ਵਿੱਚ ਵਿਆਹ ਸਮਾਗਮ ਤੋਂ ਵਾਪਸ ਮੁੜ ਰਹੇ ਪਰਿਵਾਰ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਗਈ ਹੈ। ਇਸ ਟੱਕਰ ਨਾਲ ਪਰਿਵਾਰ ਦੇ ਪੰਜ ਮੈਂਬਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਇਹ ਹਾਦਸਾ ਰੰਜਿਸ਼ ਨਾਲ ਕੀਤੇ ਗਏ ਹਮਲੇ ਨਾਲ ਜੋੜਿਆ ਜਾ ਰਿਹਾ ਹੈ। ਦੂਜੇ ਪਾਸੇ ਪੁਲਿਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਡਿਵਾਇਡਰ ਪਾਰ ਕਰਕੇ ਦੂਜੇ ਪਾਸੇ ਟਕਰਾਈ ਗੱਡੀ: ਹਾਦਸੇ ਵਿੱਚ ਜ਼ਖਮੀ ਪਰਿਵਾਰ ਦੇ ਮੈਂਬਰ ਨੇ ਦੱਸਿਆ ਕਿ ਇਹ ਟੱਕਰ ਪੁਰਾਣੀ ਰੰਜਿਸ਼ ਕਾਰਨ ਮਾਰੀ ਗਈ ਹੈ। ਉਨ੍ਹਾਂ ਦੱਸਿਆ ਕਿ ਬਲੇਰੋ ਗੱਡੀ 'ਚ ਸਵਾਰ ਪਰਿਵਾਰ ਦਾ ਇਕ ਰਿਸ਼ਤੇਦਾਰ ਸਕਾਰਪੀਓ ਕਾਰ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਬਲੇਰੋ ਗੱਡੀ 'ਚ 7 ਲੋਕ ਸਵਾਰ ਸਨ ਅਤੇ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਇਹ ਪਲਟ ਗਈ ਅਤੇ ਸੜਕ ਦੇ ਦੂਜੇ ਪਾਸੇ 'ਤੇ ਇਨੋਵਾ ਕਾਰ ਨਾਲ ਆਹਮੋ-ਸਾਹਮਣੇ ਟਕਰਾ ਹੋ ਗਈ। ਇਸ 'ਚ ਪਰਿਵਾਰ ਦੇ 5 ਮੈਂਬਰ ਜ਼ਖਮੀ ਹੋਏ ਹਨ। ਉਕਤ ਜ਼ਖਮੀਆਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: AAP MLA PA Bribe Case : ਵਿਧਾਇਕ ਦੇ ਪੀਏ ਨੂੰ ਰਿਸ਼ਵਤ ਸਣੇ ਫੜਾਉਣ ਵਾਲੇ ਦਾ ਵੱਡਾ ਖੁਲਾਸਾ, ਐੱਮਐੱਲਏ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ
ਵਿਆਹ ਸਮਾਗਮ ਤੋਂ ਹੀ ਕਰ ਰਹੇ ਸੀ ਪਿੱਛਾ : ਜ਼ਖਮੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਮੋਗਾ ਵਿਆਹ 'ਚ ਆਏ ਹੋਏ ਸੀ ਅਤੇ ਉਸ ਦੇ ਕੁਝ ਰਿਸ਼ਤੇਦਾਰ ਵੀ ਵਿਆਹ 'ਚ ਆਏ ਹੋਏ ਸਨ ਅਤੇ ਉਨ੍ਹਾਂ ਨਾਲ ਪੁਰਾਣੀ ਦੁਸ਼ਮਣੀ ਸੀ ਅਤੇ ਸਾਡਾ ਉਹ ਵਿਆਹ ਸਮਾਗਤ ਤੋਂ ਹੀ ਪਿੱਛਾ ਕਰ ਰਹੇ ਸਨ ਅਤੇ ਮੈਰਿਜ ਪੈਲਸ ਤੋਂ ਨਿਕਲਣ ਤੋਂ ਬਾਅਦ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਕਈ ਵਾਰ ਸਾਨੂੰ ਕਟ ਮਾਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਮੋਗਾ ਦੇ ਅੰਮ੍ਰਿਤਸਰ ਰੋਡ ਨਜ਼ਦੀਕ ਆ ਕੇ ਉਨ੍ਹਾਂ ਗੱਡੀ ਬੜੀ ਹੀ ਤੇਜ਼ੀ ਨਾਲ ਪਿੱਛੋਂ ਲਿਆ ਕੇ ਉਨ੍ਹਾਂ ਦੀ ਗੱਡੀ ਵਿੱਚ ਟੱਕਰ ਮਾਰੀ ਅਤੇ ਫਰਾਰ ਹੋ ਗਏ। ਗੱਡੀ ਡਿਵਾਈਡਰ ਦੇ ਦੂਜੇ ਪਾਸੇ ਜਾਕੇ ਇਨੋਵਾ ਗੱਡੀ ਵਿੱਚ ਜਾ ਵੱਜੀ ਅਤੇ ਗੱਡੀ ਵਿਚ ਸਾਰੀ ਫ਼ੈਸਲੀ ਨੂੰ ਕਾਫੀ ਸੱਟਾਂ ਲੱਗੀਆਂ ਹਨ। ਉਹਨਾਂ ਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਜਾਂਚ ਕਰ ਰਹੀ ਹੈ