ਮੋਗਾ: ਜ਼ਿਲ੍ਹੇ ਵਿੱਚ ਇੱਕ ਲੜਕੀ ਸਟੇਡੀਅਮ ਦੀ ਛੱਤ ਤੋਂ ਹੇਠਾਂ ਡਿੱਗ ਗਈ, ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਦਰਾਅਸਰ ਦੱਸਿਆ ਇਹ ਜਾ ਰਿਹਾ ਹੈ ਕਿ ਲੜਕੀ ਨਾਲ ਉਸ ਦੇ ਦੋਸਤ ਜ਼ਬਰਦਸਤੀ (the friend tried to rape the female friend) ਕਰ ਰਹੇ ਸਨ ਜਿਸ ਦਾ ਲੜਕੀ ਨੇ ਵਿਰੋਧ ਕੀਤਾ, ਇਸ ਦੌਰਾਨ ਦੋਹਾਂ ਵਿਚਾਲੇ ਤਕਰਾਰਬਾਜ਼ੀ ਹੋ ਗਈ ਅਤੇ ਬਾਅਦ ਵਿੱਚ ਲੜਕੀ ਸਟੇਡੀਅਮ ਦੀ ਛੱਤ ਤੋਂ ਡਿੱਗ (girl fell from the roof of the stadium) ਗਈ ਜੋ ਕਿ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਇਹ ਵੀ ਪੜੋ: Attack on school bus, ਸਕੂਲ ਬੱਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਦੱਸ ਦਈਏ ਕਿ ਇਹ ਮਾਮਲਾ ਚਾਰ ਦਿਨ ਪੁਰਾਣਾ ਹੈ, ਪਰ ਪਿਛਲੇ ਚਾਰ ਦਿਨਾਂ ਤੋਂ ਕੁੜੀ ਬੇਹੋਸ਼ ਹੋਣ ਦੇ ਕਾਰਨ ਪੁਲਿਸ ਨੇ ਹੁਣ ਪੀੜਤ ਲੜਕੀ ਦੇ ਬਿਆਨ ਦਰਜ ਕੀਤੇ ਹਨ। ਇਸ ਸਬੰਧੀ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਮੇਰੀ ਲੜਕੀ ਮੋਗਾ ਸਥਿਤ ਗੋਧੇਵਾਲਾ ਸਟੇਡੀਅਮ ਖੇਡਣ ਗਈ ਸੀ ਉਦੋਂ ਹੀ ਉਸ ਨੂੰ ਉਸ ਦੇ ਦੋਸਤ ਨੇ ਸਟੇਡੀਅਮ ਦੀ ਛੱਤ ‘ਤੇ ਬੁਲਾ ਲਿਆ ਅਤੇ ਮੇਰੀ ਲੜਕੀ ਤੋਂ ਉਸ ਦੇ ਦੋਸਤ ਜਤਿਨ ਕੰਡਾ ਨੇ ਫੋਨ ਮੰਗਿਆ ਤਾਂ ਇਸੇ ਦੌਰਾਨ ਦੋਵਾਂ ਵਿੱਚ ਤਕਰਾਰ ਹੋ ਗਈ।
ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਜਤਿਨ ਕੰਡਾ ਨਾਮ ਦੇ ਲੜਕੇ ਦੇ ਕੁਝ ਹੋਰ ਵੀ ਦੋਸਤ ਉੱਥੇ ਮੌਜੂਦ ਸਨ, ਜਦੋਂ ਆਪਸ ਵਿੱਚ ਤਕਰਾਰਬਾਜ਼ੀ ਤੋਂ ਬਾਅਦ ਲੜਕੀ ਉਥੋਂ ਭੱਜਣ ਲੱਗੀ ਤਾਂ ਪਿੱਛੋਂ ਜਤਿਨ ਕੰਡਾ ਨੇ ਉਸ ਦੀ ਲੜਕੀ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ (the friend tried to rape the female friend) ਕੀਤੀ ਅਤੇ ਵਿਰੋਧ ਕਰਨ ‘ਤੇ ਉਸ ਨੂੰ ਸਟੇਡੀਅਮ ਦੀ ਛੱਤ ਤੋਂ ਥੱਲੇ ਸੁੱਟ ਦਿੱਤਾ।
ਉਥੇ ਹੀ ਥਾਣਾ ਮੁਖੀ ਦਲਜੀਤ ਸਿੰਘ ਨੇ ਦੱਸਿਆ ਕਿ ਘਟਨਾ ਚਾਰ ਦਿਨ ਪਹਿਲਾਂ ਦੀ ਹੈ, ਪਰ ਲੜਕੀ ਪਿਛਲੇ ਕਈ ਦਿਨਾਂ ਤੋਂ ਬੇਹੋਸ਼ ਸੀ ਜਿਸ ਕਾਰਨ ਉਸ ਦੇ ਬਿਆਨ ਨਹੀਂ ਲਏ ਜਾ ਸਕੇ। ਉਹਨਾਂ ਨੇ ਕਿਹਾ ਕਿ ਲੜਕੀ ਨੂੰ ਵਿੱਚ ਆਉਣ ਤੋਂ ਬਾਅਦ ਹੀ ਉਸ ਦੇ ਬਿਆਨ ਲਏ ਗਏ ਹਨ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਲੰਪੀ ਸਕਿਨ ਕਾਰਨ ਸੁੱਕੇ ਦੁੱਧ ਦੀ ਵਧੀ ਮੰਗ ਦੇ ਚੱਲਦੇ ਪ੍ਰੇਸ਼ਾਨ ਦੋਧੀਆਂ ਦੀ ਸਰਕਾਰ ਅੱਗੇ ਗੁਹਾਰ