ਮੋਗਾ: ਚੰਗੇ ਭਵਿੱਖ ਲਈ ਮੋਗਾ ਦੇ ਪਿੰਡ ਰੋਲੀ ਤੋਂ ਕੈਨੇਡਾ ਗਏ ਇੱਕ ਹੋਰ ਪਰਿਵਾਰ ਦੀਆਂ ਖੁਸ਼ੀਆਂ ਨੂੰ ਨਜ਼ਰ ਲੱਗ ਗਈ। ਦਰਅਸਲ ਮੋਗਾ ਦੀ ਰਹਿਣ ਵਾਲੀ ਸਰਬਜੀਤ ਕੌਰ (Sarabjit Kaur of village Roli in Moga) ਦੀ ਕੈਨੇਡਾ ਵਿਖੇ ਭਿਆਨਕ ਸੜਕ ਹਾਦਸੇ ਵਿੱਚ ਮੌਤ (Death in Canada in a road accident) ਹੋ ਗਈ । ਜਿਸ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਨਸ਼ੇੜੀ ਨੇ ਮਾਰੀ ਟੱਕਰ: ਮ੍ਰਿਤਕਾ ਦੇ ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਦੇਰ ਰਾਤ ਉਨ੍ਹਾਂ ਦੀ ਨੂੰਹ ਆਪਣੇ ਕੰਮ ਤੋਂ ਗੱਡੀ ਵਿੱਚ ਘਰ ਵਾਪਿਸ ਪਰਤ ਰਹੀ ਸੀ ਅਤੇ ਇਸ ਦੌਰਾਨ ਇੱਕ ਨਸ਼ੇ ਵਿੱਚ ਚੂਰ ਸ਼ਖ਼ਸ ਨੇ ਉਨ੍ਹਾਂ ਦੀ ਨੂੰਹ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਣ ਸਰਬਜੀਤ ਕੌਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਕਾਰ ਨੂੰ ਟੱਕਰ ਮਾਰਨ ਵਾਲਾ ਸ਼ਖ਼ਸ ਕਲੱਬ ਵਿੱਚ ਨਸ਼ਾ ਕਰਕੇ ਆਇਆ ਸੀ (The person came to the club drunk) ਅਤੇ ਤੇਜ਼ ਰਫਤਾਰ ਕਾਰ ਨੂੰ ਗਲਤ ਸਾਈਡ ਚਲਾ ਰਿਹਾ ਸੀ ਜਿਸ ਕਾਰਣ ਹਾਦਸਾ ਵਾਪਰਿਆ।
ਇਨਸਾਫ ਦੀ ਮੰਗ: ਪਰਿਵਾਰ ਨੇ ਭਰੇ ਮਨ ਨਾਲ ਕੈਨੇਡਾ ਅਤੇ ਭਾਰਤ ਸਰਕਾਰ ਤੋਂ ਇਨਸਾਫ ਦੀ ਮੰਗ (Demanding justice from the government ) ਵੀ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬਿੰਨਾਂ ਕਿਸੇ ਕਸੂਰ ਤੋਂ ਉਨ੍ਹਾਂ ਦੀ ਨੂੰਹ ਨੂੰ ਜਾਨ ਗੁਆਣੀ ਪਈ ਹੈ ਅਤੇ ਇਸ ਲਈ ਉਨ੍ਹਾਂ ਨੂੰ ਇਨਸਾਫ ਜ਼ਰੂਰ ਦਿੱਤਾ ਜਾਵੇ।
ਇਹ ਵੀ ਪੜ੍ਹੋ: ਕੋਟਕਪੁਰਾ ਗੋਲੀਕਾਂਡ: SIT ਸਾਹਮਣੇ ਪੇਸ਼ ਹੋਏ ਸੁਖਬੀਰ ਬਾਦਲ, 3 ਘੰਟਿਆਂ ਤੱਕ ਹੋਈ ਪੁੱਛਗਿੱਛ