ETV Bharat / state

ਪਰਾਲੀ ਵੇਚ ਕੇ ਕਮਾਓ ਪੈਸੇ, ਮੋਗਾ ਵਿੱਚ ਸ਼ੁਰੂ ਹੋਇਆ ਪਰਾਲੀ ਖ਼ਰੀਦ ਕੇਂਦਰ - ਪਰਾਲੀ ਵੇਚ ਕੇ ਕਮਾਓ ਪੈਸੇ

ਮੋਗਾ ਜ਼ਿਲ੍ਹੇ ਵਿੱਚ ਪਰਾਲੀ ਨੂੰ ਖ਼ਰੀਦ ਕੇ ਇਸ ਨਾਲ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਕੋਲੋਂ ਪਰਾਲੀ 130 ਕਵਿੰਟਲ ਦੇ ਹਿਸਾਬ ਨਾਲ ਖ਼ਰੀਦੀ ਜਾ ਰਹੀ ਹੈ। ਪੜ੍ਹੋ ਪੂਰੀ ਖ਼ਬਰ ...

ਫ਼ੋਟੋ
author img

By

Published : Oct 26, 2019, 4:57 PM IST

ਮੋਗਾ: ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਜਿੱਥੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਵਿੱਚ ਇੱਕ ਸ਼ਲਾਘਾ ਯੋਗ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿੱਥੇ ਪਰਾਲੀ ਨੂੰ ਖ਼ਰੀਦ ਕੇ ਇਸ ਨਾਲ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਕੋਲੋਂ ਪਰਾਲੀ 130 ਰੁਪਏ ਕਵਿੰਟਲ ਦੇ ਹਿਸਾਬ ਨਾਲ ਖ਼ਰੀਦੀ ਜਾ ਰਹੀ ਹੈ।

ਵੇਖੋ ਵੀਡੀਓ

ਪਰਾਲੀ ਨੂੰ ਨਾ ਸਾੜਨ ਲਈ ਪਰਾਲੀ ਖ਼ਰੀਦ ਕੇਂਦਰ ਬਣਾਇਆ ਗਿਆ ਹੈ। ਪਰਾਲੀ ਖ਼ਰੀਦ ਕੇਂਦਰ ਦੇ ਇੰਚਾਰਜ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪਰਾਲੀ ਨੂੰ ਅੱਗੇ ਪਿੰਡ ਮਹਿਤਾਬ ਸਿੰਘ ਵਾਲਾ ਵਿੱਚ ਬਣੇ ਪਾਵਰ ਪੁਆਇੰਟ ਵਿੱਚ ਭੇਜਿਆ ਜਾਂਦਾ ਹੈ, ਜਿੱਥੋਂ ਇਸ ਪਰਾਲੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ। ਪਰਾਲੀ ਦੀਆਂ ਗੱਠਾ ਨੂੰ 130 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦੀਆਂ ਜਾਂਦੀਆਂ ਹਨ। ਪਰਾਲੀ ਖ਼ਰੀਦ ਕੇਂਦਰ ਵਿੱਚ ਕੰਮ ਕਰਦੇ ਕਰਮਚਾਰੀਆਂ ਨੇ ਦੱਸਿਆ ਕਿ ਇੱਥੇ ਇੱਕ ਦਿਨ ਵਿੱਚ 209 ਤੋਂ 250 ਟਨ ਤੱਕ ਪਰਾਲੀ ਆ ਰਹੀ ਹੈ। ਹੁਣ ਤੱਕ ਇਸ ਖ਼ਰੀਦ ਕੇਂਦਰ ਵਿੱਚ 2000 ਟਨ ਦੇ ਕਰੀਬ ਪਰਾਲੀ ਆ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਇੱਥੇ 25 ਪ੍ਰਤੀਸ਼ਤ ਨਮੀਂ ਤੱਕ ਵਾਲੀ ਪਰਾਲੀ ਨੂੰ ਖ਼ਰੀਦਿਆ ਜਾਂਦਾ ਹੈ ਜਿਸ ਦਾ ਰੇਟ 130 ਰੁਪਏ ਪ੍ਰਤੀ ਕੁਇੰਟਲ ਹੈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਏਡੀਸੀ ਮੋਗਾ ਸੁਭਾਸ਼ ਚੰਦਰ ਨੇ ਦੱਸਿਆ ਕਿ ਖੋਸਾ ਪਾਂਡੋ ਵਿੱਚ ਪਰਾਲੀ ਖ਼ਰੀਦ ਕੇਂਦਰ ਬਣਾਇਆ ਗਿਆ ਹੈ, ਜਿੱਥੇ 130 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪਰਾਲੀ ਖ਼ਰੀਦੀ ਜਾ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਖ਼ਰੀਦ ਕੇਂਦਰਾਂ ਉੱਪਰ ਪਰਾਲੀ ਨੂੰ ਵੇਚਣ ਜਿਸ ਦੇ ਨਾਲ ਉਨ੍ਹਾਂ ਨੂੰ ਆਰਥਿਕ ਮਦਦ ਵੀ ਮਿਲੇਗੀ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਹੋਣ ਤੋਂ ਬਚਿਆ ਰਹੇਗਾ।

Intro:130 ਰੁਪਏ ਕੁਇੰਟਲ ਦੇ ਹਿਸਾਬ ਨਾਲ ਖਰੀਦੀ ਜਾਂਦੀ ਹੈ ਪਰਾਲੀ।

ਇੱਕ ਦਿਨ ਵਿੱਚ 200 ਤੋ 250 ਟਨ ਤੱਕ ਪਹੁੰਚਦੀ ਹੈ ਖਰੀਦ ਕੇਂਦਰ ਤੇ ਪਰਾਲੀ ।Body:ਹੁਣ ਪਰਾਲੀ ਵੇਚ ਕੇ ਵੀ ਕਿਸਾਨ ਕਮਾ ਸਕਣਗੇ ਚੰਗੇ ਪੈਸੇ ।

ਐਂਕਰ ਲਿੰਕ :- ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਹੁੰਦਾ ਹੈ ਉੱਥੇ ਹੀ ਬਹੁਤ ਸਾਰੀਆਂ ਬੀਮਾਰੀਆਂ ਵੀ ਨਾਲ ਲੈ ਕੇ ਆਉਂਦਾ ਹੈ ।ਅਤੇ ਇਸ ਦਾ ਇੱਕ ਹੋਰ ਬਹੁਤ ਵੱਡਾ ਨੁਕਸਾਨ ਹੋਏ ਨਾਲ ਸੜਕੀ ਹਾਦਸਿਆਂ ਵਿੱਚ ਵੀ ਵਾਧਾ ਹੁੰਦਾ ਹੈ ਜਿਸ ਨਾਲ ਅਨੇਕਾਂ ਮੌਤਾਂ ਹੋ ਜਾਂਦੀਆਂ ਹਨ ।ਸਰਕਾਰ ਵੱਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਵਾਰ ਪਰਾਲੀ ਨੂੰ ਨਾ ਸਾੜਿਆ ਜਾਵੇ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾਵੇ । ਇਸੇ ਲੜੀ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਵਿੱਚ ਇੱਕ ਪਰਾਲੀ ਖ਼ਰੀਦ ਕੇਂਦਰ ਬਣਾਇਆ ਗਿਆ ਹੈ ਜਿੱਥੇ ਪਰਾਲੀ ਦੀਆਂ ਗੱਠਾ 130 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੀਆਂ ਜਾ ਰਹੀਆਂ ਹਨ ।

ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਵਿੱਚ ਪਰਾਲੀ ਖ਼ਰੀਦ ਕੇਂਦਰ ਬਣਾਇਆ ਗਿਆ ਹੈ ਜਿੱਥੇ ਕਿਸਾਨਾਂ ਦੀ ਪਰਾਲੀ 130 ਕਵਿੰਟਲ ਦੇ ਹਿਸਾਬ ਨਾਲ ਖਰੀਦੀ ਜਾ ਰਹੀ ਹੈ । ਇਸ ਪਰਾਲੀ ਨੂੰ ਅੱਗੇ ਪਿੰਡ ਮਹਿਤਾਬ ਸਿੰਘ ਵਾਲਾ ਵਿੱਚ ਬਣੇ ਪਾਵਰ ਪੁਆਇੰਟ ਵਿੱਚ ਭੇਜਿਆ ਜਾਂਦਾ ਹੈ ਜਿੱਥੋਂ ਇਸ ਪਰਾਲੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ । ਇਹ ਜਾਣਕਾਰੀ ਪਰਾਲੀ ਖ਼ਰੀਦ ਕੇਂਦਰ ਦੇ ਇੰਚਾਰਜ ਲਵਪ੍ਰੀਤ ਸਿੰਘ ਨੇ ਸਾਂਝੀ ਕੀਤੀ ।

Byte: ਲਵਪ੍ਰੀਤ ਸਿੰਘ
ਇੰਚਾਰਜ ਪਰਾਲੀ ਖਰੀਦ ਕੇਂਦਰ ਖੋਸਾ ਪਾਂਡੋ

ਪਰਾਲੀ ਖ਼ਰੀਦ ਕੇਂਦਰ ਵਿੱਚ ਕੰਮ ਕਰਦੇ ਕਰਮਚਾਰੀਆਂ ਨੇ ਦੱਸਿਆ ਕਿ ਇੱਥੇ ਇੱਕ ਦਿਨ ਵਿੱਚ 209 ਤੋਂ 250 ਟਨ ਤੱਕ ਪਰਾਲੀ ਆ ਰਹੀ ਹੈ ਹੁਣ ਤੱਕ ਇਸ ਖਰੀਦ ਕੇਂਦਰ ਵਿੱਚ 2000 ਟਨ ਦੇ ਕਰੀਬ ਪਰਾਲੀ ਆ ਚੁੱਕੀ ਹੈ । ਉਨ੍ਹਾਂ ਨੇ ਦੱਸਿਆ ਕਿ ਇੱਥੇ 25 ਪ੍ਰਤੀਸ਼ਤ ਨਮੀਂ ਤੱਕ ਵਾਲੀ ਪਰਾਲੀ ਨੂੰ ਖਰੀਦਿਆ ਜਾਂਦਾ ਹੈ ਜਿਸ ਦਾ ਰੇਟ 130 ਰੁਪਏ ਪ੍ਰਤੀ ਕੁਇੰਟਲ ਹੈ ।

Byte: - ਪਰਾਲੀ ਖ਼ਰੀਦ ਕੇਂਦਰ ਵਿੱਚ ਕੰਮ ਕਰਦੇ ਕਰਮਚਾਰੀ ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਏਡੀਸੀ ਮੋਗਾ ਸ੍ਰੀ ਸੁਭਾਸ਼ ਚੰਦਰ ਜੀ ਨੇ ਦੱਸਿਆ ਕਿ ਖੋਸਾ ਪਾਂਡੋ ਵਿੱਚ ਪਰਾਲੀ ਖ਼ਰੀਦ ਕੇਂਦਰ ਬਣਾਇਆ ਗਿਆ ਹੈ ਜਿੱਥੇ 130 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪਰਾਲੀ ਖਰੀਦੀ ਜਾ ਰਹੀ ਹੈ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਖ਼ਰੀਦ ਕੇਂਦਰਾਂ ਉੱਪਰ ਪਰਾਲੀ ਨੂੰ ਵੇਚਣ ਜਿਸ ਦੇ ਨਾਲ ਉਨ੍ਹਾਂ ਨੂੰ ਆਰਥਿਕ ਮਦਦ ਵੀ ਮਿਲੇਗੀ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਹੋਣ ਤੋਂ ਬਚਿਆ ਰਹੇਗਾ ।

Byte :- ਸੁਭਾਸ਼ ਚੰਦਰ ADC (D) MogaConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.