ETV Bharat / state

ਮੋਗਾ ਵਿੱਚ ਨਗਰ ਨਿਗਮ ਚੋਣਾਂ ਦਾ ਮੁਕਾਬਲਾ ਹੋਇਆ ਰੋਮਾਂਚਕ - ਮੋਗਾ ਨਗਰ ਨਿਗਮ

ਮੋਗਾ ਸ਼ਹਿਰ ਦੇ 1 ਲੱਖ 63 ਹਜ਼ਾਰ 397 ਵੋਟਰ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਇਨ੍ਹਾਂ ਚਾਰਾਂ ਪਾਰਟੀਆਂ ਦਾ ਭਵਿੱਖ ਤੈਅ ਕਰਨਗੀਆਂ ਕਿ ਇਸ ਵਾਰ ਨਿਗਮ ਦੀ ਵਾਗਡੋਰ ਕਿਸ ਪਾਰਟੀ ਦੇ ਹੱਥ ਦੇਣੀ ਹੈ।

ਮੋਗਾ ਵਿੱਚ ਨਗਰ ਨਿਗਮ ਚੋਣਾਂ ਦਾ ਮੁਕਾਬਲਾ ਹੋਇਆ ਰੋਮਾਂਚਕ

author img

By

Published : Feb 13, 2021, 10:02 AM IST

ਮੋਗਾ: ਨਗਰ ਨਿਗਮ ਚੋਣਾਂ ਨੂੰ ਲੈ ਕੇ ਮੋਗਾ ਵਿੱਚ ਇਸ ਵਾਰ ਮੁਕਾਬਲਾ ਬੇਹੱਦ ਰੋਮਾਂਚਕ ਹੋ ਗਿਆ ਹੈ ਕਿਉਂਕਿ ਇਸ ਵਾਰ ਚਾਰ ਵੱਡੀਆਂ ਪਾਰਟੀਆਂ ਨੇ ਚੋਣ ਮੈਦਾਨ ਵਿੱਚ ਆਪਣੇ ਆਪਣੇ ਉਮੀਦਵਾਰ ਉਤਾਰੇ ਹਨ।

ਦੱਸਣਯੋਗ ਹੈ ਕਿ ਮੋਗਾ ਨਿਗਮ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਕਾਬਜ਼ ਰਹੀ ਹੈ ਪਰ ਭਾਜਪਾ ਨਾਲੋਂ ਗੱਠਬੰਧਨ ਟੁੱਟਣ ਤੋਂ ਬਾਅਦ ਹੁਣ ਅਕਾਲੀ ਦਲ ਦੀ ਦੁਬਾਰਾ ਨਿਗਮ ਵਿੱਚ ਸੱਤਾ ਹਾਸਲ ਕਰਨ ਦੀ ਇੱਛਾ ਸੌਖੀ ਨਜ਼ਰ ਨਹੀਂ ਆ ਰਹੀ ਹੈ। ਕਿਉਂਕਿ ਭਾਜਪਾ ਨੇ ਵੀ ਇਸ ਵਾਰ ਮੋਗਾ ਦੇ ਵੱਖ ਵੱਖ ਵਾਰਡਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।

ਮੋਗਾ ਵਿੱਚ ਨਗਰ ਨਿਗਮ ਚੋਣਾਂ ਦਾ ਮੁਕਾਬਲਾ ਹੋਇਆ ਰੋਮਾਂਚਕ

ਕੁੱਲ ਵੋਟਰ

ਮੋਗਾ ਸ਼ਹਿਰ ਦੇ 1 ਲੱਖ 63 ਹਜ਼ਾਰ 397 ਵੋਟਰ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਇਨ੍ਹਾਂ ਚਾਰਾਂ ਪਾਰਟੀਆਂ ਦਾ ਭਵਿੱਖ ਤੈਅ ਕਰਨਗੀਆਂ ਕਿ ਇਸ ਵਾਰ ਨਿਗਮ ਦੀ ਵਾਗਡੋਰ ਕਿਸ ਪਾਰਟੀ ਦੇ ਹੱਥ ਦੇਣੀ ਹੈ।

ਵਾਰਡ ਦਾ ਦਰਜਾ ਤਾਂ ਮਿਲਿਆ ਪਰ ਲੋਕਾਂ ਨੂੰ ਨਹੀਂ ਮਿਲੀਆਂ ਮੂਲਭੂਤ ਸੁਵਿਧਾਵਾਂ

ਨਗਰ ਨਿਗਮ ਦਾ ਕੋਰਮ ਪੂਰਾ ਕਰਨ ਲਈ ਰਾਜਨੀਤਕ ਪਾਰਟੀਆਂ ਨੇ ਸ਼ਹਿਰ ਤੋਂ ਬਾਹਰ ਪੇਂਡੂ ਇਲਾਕਿਆਂ ਨੂੰ ਨਿਗਮ ਵਿੱਚ ਮਿਲਾ ਕੇ ਵਾਰਡ ਦਾ ਦਰਜਾ ਤਾਂ ਦੇ ਦਿੱਤਾ ਪਰ ਉੱਥੇ ਲੋਕਾਂ ਨੂੰ ਸਾਫ਼ ਪਾਣੀ ਅਤੇ ਸੀਵਰੇਜ ਵਰਗੀਆਂ ਮੂਲਭੂਤ ਸੁਵਿਧਾਵਾਂ ਅਜੇ ਤੱਕ ਨਹੀਂ ਦਿੱਤੀਆਂ ਗਈਆਂ।

ਨਗਰ ਨਿਗਮ ਤੋਂ ਹਾਸਲ ਕੀਤੇ ਆਂਕੜਿਆਂ ਮੁਤਾਬਕ ਮੋਗਾ ਨਿਗਮ ਦਾ ਵਾਰਡ ਨੰਬਰ 16 ਵੋਟਾਂ ਦੇ ਆਧਾਰ 'ਤੇ ਸਭ ਤੋਂ ਵੱਡਾ ਵਾਰਡ ਹੈ ਜਿਸ ਵਿੱਚ 3,908 ਵੋਟਰ ਹਨ ਅਤੇ ਵਾਰਡ ਨੰਬਰ 23 ਸਭ ਤੋਂ ਛੋਟਾ ਵਾਰਡ ਹੈ ਜਿਸ ਵਿੱਚ 849 ਵੋਟਰ ਹਨ। ਇਨ੍ਹਾਂ ਦੋਵਾਂ ਵਾਰਡਾਂ ਵਿੱਚ ਹੀ ਲੋਕ ਸਾਫ਼ ਪਾਣੀ ਸੀਵਰੇਜ ਅਤੇ ਸਟਰੀਟ ਲਾਈਟ ਵਰਗੀਆਂ ਅਨੇਕਾਂ ਆਮ ਸਮੱਸਿਆਵਾਂ ਨਾਲ ਬੀਤੇ ਲੰਬੇ ਸਮੇਂ ਤੋਂ ਜੂਝ ਰਹੇ ਹਨ। ਇਸ ਵਾਰ ਪੰਜਾਬ ਸਰਕਾਰ ਦੇ ਫ਼ੈਸਲੇ 'ਤੇ ਕੁੱਲ 50 ਵਾਰਡਾਂ ਵਿੱਚੋਂ 25 ਵਾਰਡ ਮਹਿਲਾਵਾਂ ਲਈ ਆਰਕਸ਼ਿਤ ਕਰ ਦਿੱਤੇ ਗਏ ਹਨ।

ਲਾਵਾਰਿਸ ਪਸ਼ੂਆਂ ਦੀ ਸਮੱਸਿਆ ਤੋਂ ਹੁਣ ਤੱਕ ਨਹੀਂ ਮਿਲੀ ਰਾਹਤ

ਦੱਸ ਦੇਈਏ ਕਿ ਮੋਗਾ ਨਗਰ ਨਿਗਮ 2012 ਵਿੱਚ ਹੋਂਦ ਵਿੱਚ ਆਈ ਅਤੇ 2015 ਵਿੱਚ ਪਹਿਲੀ ਵਾਰ ਮੋਗਾ ਨਿਗਮ ਦੀਆਂ ਚੋਣਾਂ ਹੋਈਆਂ ਸਨ। ਮੋਗਾ ਸ਼ਹਿਰ ਦੇ ਲੋਕਾਂ 'ਤੇ ਲਾਵਾਰਸ ਪਸ਼ੂਆਂ ਦੀ ਸਮੱਸਿਆ ਅੱਜ ਤਕ ਭਾਰੀ ਪੈ ਰਹੀ ਹੈ। ਹੁਣ ਤੱਕ ਕਿਸੇ ਵੀ ਰਾਜਸੀ ਪਾਰਟੀ ਨੇ ਲਾਵਾਰਸ ਪਸ਼ੂਆਂ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਰਾਹਤ ਨਹੀਂ ਦਿਵਾਈ।

ਖਾਨਾਪੂਰਤੀ ਦੇ ਨਾਮ 'ਤੇ ਕੁੱਝ ਦਿਨਾਂ ਲਈ ਅਭਿਆਨ ਚਲਾਇਆ ਗਿਆ ਸੀ ਪਰ ਲਾਵਾਰਸ ਪਸ਼ੂਆਂ ਦੀ ਸਮੱਸਿਆ ਟੱਸ ਤੋਂ ਮੱਸ ਨਹੀਂ ਹੋਈ। ਇੱਕ ਅੰਕੜੇ ਮੁਤਾਬਕ ਸ਼ਹਿਰ ਵਿੱਚ ਚਾਰ ਹਜ਼ਾਰ ਦੇ ਕਰੀਬ ਲਾਵਾਰਸ ਪਸ਼ੂ ਘੁੰਮ ਰਹੇ ਹਨ ਜਿਨ੍ਹਾਂ ਦੀ ਗਿਣਤੀ ਆਏ ਦਿਨ ਵੱਧ ਰਹੀ ਹੈ। ਸਿੱਟੇ ਵਜੋਂ ਬੀਤੇ ਸਮੇਂ ਦੌਰਾਨ ਸੈਂਕੜੇ ਲੋਕ ਆਪਣੀ ਜਾਨ ਤੱਕ ਗਵਾ ਚੁੱਕੇ ਹਨ ਅਤੇ ਬਹੁਤ ਸਾਰੇ ਲੋਕ ਅਪਾਹਜ ਵੀ ਹੋ ਚੁੱਕੇ ਹਨ ਪਰ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਨੇਤਾ ਨੇ ਕੋਈ ਪਹਿਲ ਨਹੀਂ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.