ਮਾਨਸਾ: ਪੁਲਿਸ ਵੱਲੋਂ ਅਣਸੁਲਝੇ ਮਾਮਲੇ ਨੂੰ ਦੋ ਦਿਨਾਂ ਚੋਂ ਸੁਲਝਾਉਂਦਿਆਂ ਹੋਇਆ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਤੋਂ ਤਿੰਨ ਮੋਟਰਸਾਈਕਲ ਚੋਰੀ ਦੇ ਬਰਾਮਦ ਕਰਨ ਵਿਚ ਸਫਲਤਾ ਹਾਸਲ ਹੋਈ ਹੈ।
ਇਸ ਮੌਕੇ ਐੱਸ ਐੱਸ ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਬੋਹਾ ਦੀ ਪੁਲਸ ਪਾਰਟੀ ਵੱਲੋਂ ਗੁਰਮੀਤ ਸਿੰਘ ਵਾਸੀ ਸੈਦੇਵਾਲਾ ਨੇ ਮੋਟਰਸਾਇਕਲ ਨੰਬਰ ਪੀ ਬੀ 31 M 5627 ਆਪਣੇ ਘਰ ਅੱਗੋਂ ਚੋਰੀ ਹੋਣ ਸਬੰਧੀ ਰਿਪੋਰਟ ਲਿਖਵਾਈ ਸੀ ਤਾਂ ਪੁਲੀਸ ਨੇ ਮਾਮਲਾ ਦਰਜ ਕਰ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਜਿਸ ਵਿੱਚ ਪੁਲਿਸ ਵੱਲੋਂ ਅਨਟ੍ਰੇਸ ਮੁਕੱਦਮੇ ’ਚੋਂ ਕਰਮਜੀਤ ਸਿੰਘ ਵਾਸੀ ਰਿਓਂਦ ਕਲਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਤੋਂ ਪਲੈਟੀਨਾ ਮੋਟਰਸਾਈਕਲ ਸਮੇਤ ਦੋ ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੇਂਦਰ ਅਤੇ ਸੂਬਾ ਸਰਕਾਰ ਕਾਰਨ ਕਿਸਾਨ ਮੰਡੀਆਂ 'ਚ ਰੁਲਣ ਲਈ ਮਜ਼ਬੂਰ