ETV Bharat / state

ਗੈਂਗਸਟਰ ਮਨੂੰ ਕੁੱਸੇ ਦੀ ਮਾਂ ਦਾ ਵੱਡਾ ਬਿਆਨ, ਕਿਹਾ- ਮੇਰੇ ਪੁੱਤ ਨੂੰ ਸਰਕਾਰਾਂ ਨੇ ਬਣਾਇਆ ਗੈਂਗਸਟਰ

ਐਨਕਾਊਂਟਰ ਤੋਂ ਬਾਅਦ ਗੈਂਗਸਟਰ ਮਨਪ੍ਰੀਤ ਕੁੱਸੇ ਦੀ ਮਾਂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਮੈਂ ਆਪਣੀ ਕੁੱਖੋਂ ਗੈਂਗਸਟਰ ਨਹੀਂ ਜੰਮਿਆ ਸੀ ਮੇਰੇ ਪੁੱਤ ਨੂੰ ਸਰਕਾਰਾਂ ਨੇ ਗੈਂਗਸਟਰ ਬਣਾਇਆ ਹੈ।

author img

By

Published : Jul 22, 2022, 7:29 AM IST

Updated : Jul 22, 2022, 7:34 AM IST

ਮੇਰੇ ਪੁੱਤ ਨੂੰ ਸਰਕਾਰਾਂ ਨੇ ਬਣਾਇਆ ਗੈਂਗਸਟਰ
ਮੇਰੇ ਪੁੱਤ ਨੂੰ ਸਰਕਾਰਾਂ ਨੇ ਬਣਾਇਆ ਗੈਂਗਸਟਰ

ਮੋਗਾ: ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਪਿੰਡ ਕੁੱਸਾ ਦੇ ਸ਼ਾਰਪ ਸ਼ੂਟਰ ਮਨਪ੍ਰੀਤ ਮਨੂੰ ਤੇ ਉਸਦੇ ਇੱਕ ਹੋਰ ਸਾਥੀ ਜਗਰੂਪ ਸਿੰਘ ਰੂਪਾ ਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਵਿਖੇ ਪੁਲਿਸ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਸੀ। ਬੀਤੇ ਦਿਨ ਦੋਵਾਂ ਗੈਂਗਸਟਰਾਂ ਦਾ ਪੋਸਟਮਾਰਟਮ ਕੀਤਾ ਗਿਆ ਤੇ ਲਾਸ਼ਾਂ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ। ਗੈਂਗਸਟਰ ਮਨਪ੍ਰੀਤ ਮਨੂੰ ਦੀ ਲਾਸ਼ ਦੇਰ ਰਾਤ ਪਰਿਵਾਰ ਨੂੰ ਸੌਂਪੀ ਗਈ ਤੇ ਪਰਿਵਾਰ ਨੇ ਤੜਕੇ 3 ਵਜੇ ਉਸ ਦਾ ਪਿੰਡ ਵਿੱਚ ਹੀ ਅੰਤਮ ਸਸਕਾਰ ਕਰ ਦਿੱਤਾ।

ਇਹ ਵੀ ਪੜੋ: ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਰਿੜਕੇਗੀ ਗੁਰਦਾਸਪੁਰ ਪੁਲਿਸ !

ਮੈਂ ਗੈਂਗਸਟਰ ਨਹੀਂ ਸੀ ਜੰਮਿਆ: ਗੈਂਗਸਟਰ ਮਨਪ੍ਰੀਤ ਮਨੂੰ ਦੇ ਐਨਕਾਊਂਟਰ ਤੋਂ ਬਾਅਦ ਪਿੰਡ ਕੁੱਸਾ ਇੱਕ ਵਾਰ ਮੁੜ ਸੁਰਖੀਆਂ ਵਿੱਚ ਆ ਗਿਆ ਹੈ ਅਤੇ ਪਿੰਡ ਵਿੱਚ ਸਹਿਮ ਦਾ ਮਹੌਲ ਪਾਇਆ ਜਾ ਰਿਹਾ ਹੈ। ਉਥੇ ਹੀ ਇਸ ਸਬੰਧੀ ਗੈਂਗਸਟਰ ਮਨਪ੍ਰੀਤ ਕੁੱਸੇ ਦੀ ਮਾਂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਮੈਂ ਆਪਣੀ ਕੁੱਖੋਂ ਗੈਂਗਸਟਰ ਨਹੀਂ ਜੰਮਿਆ ਸੀ ਮੇਰੇ ਪੁੱਤ ਨੂੰ ਸਰਕਾਰਾਂ ਨੇ ਗੈਂਗਸਟਰ ਬਣਾਇਆ ਹੈ। ਉਹਨਾਂ ਨੇ ਕਿਹਾ ਕਿ 2 ਮਹੀਨਿਆਂ ਬਾਅਦ ਆਪਣੇ ਪੁੱਤ ਦੀ ਲਾਸ਼ ਨੂੰ ਮਿਲੂਗੀ। ਮਾਂ ਨੇ ਕਿਹਾ ਕਿ ਜੇਕਰ ਕੋਈ ਬੱਚਾ ਗਲਤੀ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਭੇਜਿਆ ਜਾਵੇ ਇਸ ਤਰ੍ਹਾਂ ਮਾਰਿਆ ਨਾ ਜਾਵੇ।

ਮੇਰੇ ਪੁੱਤ ਨੂੰ ਸਰਕਾਰਾਂ ਨੇ ਬਣਾਇਆ ਗੈਂਗਸਟਰ

ਉਥੇ ਹੀ ਗੈਂਗਸਟਰ ਮਨਪ੍ਰੀਤ ਮਨੂੰ ਦੀ ਮਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਲ੍ਹ ਵਿੱਚ ਬੰਦ ਉਹਨਾਂ ਦੇ 2 ਪੁੱਤਰਾਂ ਨੂੰ ਮਨਪ੍ਰੀਤ ਕੁੱਸੇ ਦੇ ਸਸਕਾਰ ‘ਤੇ ਲਿਆਂਦਾ ਜਾਵੇ ਤਾਂ ਕਿ ਉਹ ਆਪਣੇ ਭਰਾ ਦਾ ਆਖਰੀ ਵਾਰ ਮੂੰਹ ਦੇਖ ਸਕਣ। ਇਸ ਦੇ ਨਾਲ ਹੀ ਮਨੂੰ ਦੀ ਮਾਂ ਨੇ ਕਿਹਾ ਕਿ ਸਾਡਾ ਸਿੱਧੂ ਮੂਸੇਵਾਲ ਨਾਲ ਕੋਈ ਰੌਲਾ ਨਹੀਂ ਸੀ, ਜਦੋਂ ਵੀ ਕੋਈ ਕਤਲ ਹੁੰਦਾ ਤਾਂ ਸਿਰਫ਼ ਮਨਪ੍ਰੀਤ ਨੂੰ ਮੋਹਰੀ ਬਣਾਇਆ ਜਾਂਦਾ ਸੀ। ਮਨਪ੍ਰੀਤ ਦੀ ਮਾਂ ਨੇ ਕਿਹਾ ਜੇਕਰ ਕੋਈ ਕੁੱਤਾ ਵੀ ਮਰਦਾ ਸੀ ਤਾਂ ਮਨਪ੍ਰੀਤ ‘ਤੇ ਪੁਲਿਸ ਪਰਚਾ ਪਾ ਦਿੰਦੀ ਸੀ।

ਲੱਕੜ ਦਾ ਮਿਸਤਰੀ ਸੀ ਗੈਂਗਸਟਰ ਮਨਪ੍ਰੀਤ ਸਿੰਘ: ਗੈਂਗਸਟਰ ਮਨਪ੍ਰੀਤ ਸਿੰਘ ਮਨੂੰ ਸਬੰਧੀ ਜਾਣਕਾਰੀ ਦਿੰਦੇ ਹੋਏ ਉਸ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਪ੍ਰੀਤ ਮਨੂੰ ਪਹਿਲਾਂ ਲੱਕੜੀ ਦਾ ਮਿਸਤਰੀ ਸੀ ਤੇ ਆਪਣੇ 2 ਭਰਾਵਾਂ ਨਾਲ ਪਿੰਡ ਵਿੱਚ ਕਾਰਪੇਂਟਰ ਦੀ ਦੁਕਾਨ ਚਲਾਉਂਦਾ ਸੀ। ਉਹਨਾਂ ਨੇ ਦੱਸਿਆ ਕਿ ਪਿੰਡ ਰੰਗੀਆਂ ਦੇ ਇੱਕ ਵਿਅਕਤੀ ਨੇ ਮਨੂੰ ’ਤੇ ਹਮਲਾ ਕਰਨ ਦੇ ਇਰਾਦੇ ਨਾਲ ਉਸਦੇ ਘਰ ਆਇਆ ਤਾਂ ਬਚਾਅ ਲਈ ਜਦੋਂ ਮਨਪ੍ਰੀਤ ਮਨੂੰ ਨੇ ਉਸ ਵਿਅਕਤੀ ’ਤੇ ਵਾਰ ਕੀਤਾ ਤਾਂ ਉਸ ਦੀ ਮੌਤ ਹੋ ਗਈ।

ਵਿਅਕਤੀ ਦੀ ਮੌਤ ਤੋਂ ਬਾਅਦ ਕਤਲ ਕਰਨ ਦੇ ਮੁਕੱਦਮੇ ਵਿਚ ਨਾਮਜ਼ਦ ਹੋਣ ਤੋਂ ਬਾਅਦ ਗੈਂਗਸਟਰ ਮਨੂੰ ਜੇਲ੍ਹ ਚਲਾ ਗਿਆ। ਜੇਲ੍ਹ ਜਾਣ ਤੋਂ ਬਾਅਦ ਮਨਪ੍ਰੀਤ ਸਿੰਘ ਮਨੂੰ ਲਗਾਤਾਰ ਅਪਰਾਧ ਜਗਤ ਦੀ ਦੁਨੀਆਂ ਵਿੱਚ ਧੱਸਦਾ ਗਿਆ ਤੇ ਜੇਲ੍ਹ ਤੋਂ ਛੁੱਟੀ ਆਉਣ ਉਪਰੰਤ ਮਨੂੰ ਨੇ ਆਪਣੇ ਛੋਟੇ ਭਾਈ ਗੁਰਦੀਪ ਸਿੰਘ ਗੋਰਾ ਨਾਲ ਰਲ ਕੇ ਇੱਕ ਹੋਰ ਨੌਜਵਾਨ ਦਾ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮਨਪ੍ਰੀਤ ਮਨੂੰ ਆਪਣੇ ਭਰਾ ਨਾਲ ਮੁੜ ਜੇਲ੍ਹ ਚਲਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਚੋਂ ਹੀ ਇਨ੍ਹਾਂ ਦੋਨੋਂ ਭਰਾਵਾ ਦੇ ਰਿਲੇਸ਼ਨ ਅਜਿਹੇ ਗਰੁੱਪ ਨਾਲ ਨਾਲ ਬਣੇ, ਪਰ ਹਰ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਇਸ ਪਿੰਡ ਦੇ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਆਪਣੇ ਪਿੰਡ ਦਾ ਸਾਨਾਮੱਤੀ ਇਤਿਹਾਸ ਭੁਲਾ ਕੇ ਅਪਰਾਧ ਦੀ ਦੁਨੀਆਂ ਵਿੱਚ ਸ਼ਮਲ ਹੋ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮਾੜੇ ਵਿਅਕਤੀਆਂ ਦੇ ਸੰਗ ਕਾਰਨ ਮਨਪ੍ਰੀਤ ਮਨੂੰ ਇਸ ਸੰਸਾਰ ਤੋਂ ਚਲਾ ਗਿਆ ਜਿਸ ਦਾ ਸਾਨੂੰ ਦੁੱਖ ਤੇ ਅਫਸੋਸ ਹੈ।

ਇਹ ਵੀ ਪੜੋ: ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਗੁਰਦਾਸਪੁਰ ਪੁਲਿਸ ਨੂੰ ਮਿਲਿਆ ਰਿਮਾਂਡ

Last Updated : Jul 22, 2022, 7:34 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.