ETV Bharat / state

ਗੈਂਗਸਟਰਾਂ ਦੇ ਸ਼ਿਕਾਰ ਨੌਜਵਾਨ ਨੇ ਪੁਲਿਸ ਬਾਰੇ ਕਰ ਦਿੱਤੇ ਵੱਡੇ ਖੁਲਾਸੇ ! ਸੁਣੋ ਨੌਜਵਾਨ ਦੀ ਜ਼ੁਬਾਨੀ...

ਮੋਗਾ ਦੇ ਕੋਟ ਈਸੇ ਖਾਂ ਦੇ ਨੌਜਵਾਨ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ’ਤੇ ਗੈਂਗਸਟਰਾਂ ਨੇ ਉਸ ’ਤੇ ਜਾਨਲੇਵਾ ਹਮਲਾ ਕੀਤਾ ਸੀ ਅਤੇ ਇਸ ਦੌਰਾਨ ਹਮਲਵਰਾਂ ਨੇ ਉਸ ’ਤੇ ਫਾਇਰਿੰਗ ਕਰ ਉਸਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਜਿੰਮ ਮਾਲਕ ਕੁਲਵਿੰਦਰ ਨੇ ਕਿਹਾ ਕਿ ਉਹ ਦੋ ਸਾਲਾਂ ਤੋਂ ਇਨਸਾਫ ਲਈ ਭਟਕ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਉਸਨੂੰ ਇਨਸਾਫ ਨਹੀਂ ਦੇ ਰਿਹਾ।

author img

By

Published : Jun 30, 2022, 6:29 PM IST

Updated : Jun 30, 2022, 7:24 PM IST

ਗੈਂਗਸਟਰਾਂ ਦੇ ਸ਼ਿਕਾਰ ਨੌਜਵਾਨ ਨੇ ਪੁਲਿਸ ਬਾਰੇ ਕਰ ਦਿੱਤੇ ਵੱਡੇ ਖੁਲਾਸੇ

ਮੋਗਾ: ਜ਼ਿਲ੍ਹੇ ਦੇ ਕੋਟ ਈਸੇ ਖਾ ਵਿੱਚ ਦੋ ਸਾਲ ਪਹਿਲਾਂ ਇੱਕ ਘਟਨਾ ਵਾਪਰੀ ਸੀ ਜਿੱਥੇ ਇੱਕ ਨੌਜਵਾਨ ਉੱਪਰ ਫਾਇਰਿੰਗ ਹੋਈ ਸੀ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਨੌਜਵਾਨ ਨੇ ਦੱਸਿਆ ਕਿ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਉਸਨੂੰ ਜ਼ਖ਼ਮੀ ਕੀਤਾ ਸੀ ਪਰ ਹਜੇ ਤੱਕ ਉਸਨੂੰ ਇਨਸਾਫ ਨਹੀਂ ਮਿਲਿਆ ਹੈ।

ਇਨਸਾਫ ਦੀ ਉਡੀਕ: ਨੌਜਵਾਨ ਦਾ ਕਹਿਣਾ ਇਨਸਾਫ਼ ਲੈਣ ਲਈ ਉਸਨੂੰ ਦਰ-ਦਰ ਭਟਕਣਾ ਪੈ ਰਿਹਾ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਦੌਰਾਨ ਉਸਨੇ ਇਹ ਵੀ ਦੱਸਿਆ ਕਿ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਉਸ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਪਰ ਉਸ ਨੇ ਹਿੰਮਤ ਨਹੀਂ ਹਾਰੀ। ਉਸ ਦਾ ਕਹਿਣਾ ਹੈ ਕਿ ਜਿੰਨੇ ਵੀ ਗੈਂਗਸਟਰ ਬਣਦੇ ਹਨ ਇਹ ਸਰਕਾਰਾਂ ਆਪਣੀ ਸੁਆਰਥ ਵਾਸਤੇ ਪੈਦਾ ਕਰਦੀਆਂ ਹਨ ਜਦੋਂ ਮਤਲਬ ਨਿਕਲ ਜਾਂਦਾ ਹੈ ਤੇ ਉਨ੍ਹਾਂ ਨੂੰ ਆਪੇ ਹੀ ਖਤਮ ਕਰ ਦਿੰਦੀਆਂ ਹਨ। ਨੌਜਵਾਨ ਨੇ ਦੱਸਿਆ ਕਿ ਮੈਨੂੰ ਇਨਸਾਨੀਅਤ ਦਾ ਫਰਜ਼ ਨਿਭਾਉਣ ਦੀ ਸਜ਼ਾ ਮਿਲੀ ਹੋਈ ਹੈ।

'ਦੋ ਸਾਲ ਪਹਿਲਾਂ ਹੋਇਆ ਸੀ ਹਮਲਾ': ਉਸਨੇ ਆਪਣੀ ਦਰਦਭਰੀ ਕਹਾਣੀ ਬਿਆਨ ਕਰਦਿਆਂ ਦੱਸਿਆਏ ਕਿ ਜਦੋਂ ਉਸ ਉੱਪਰ ਹਮਲਾ ਹੋਇਆ ਸੀ ਦੋ ਸਾਲ ਪਹਿਲਾਂ ਮੇਰੀ ਘਰਵਾਲੀ ਗਰਭਵਤੀ ਸੀ ਤੇ ਮੇਰਾ ਬੱਚਾ ਵੀ ਛੋਟਾ ਸੀ। ਉਸਨੇ ਦੱਸਿਆ ਕਿ ਲੋਕ ਡਾਊਨ ਹੋਣ ਕਾਰਨ ਇਹ ਰੋਡ ਸੁੰਨਾ ਰਹਿੰਦਾ ਸੀ ਅਤੇ ਆਵਾਜਾਈ ਬਹੁਤ ਘੱਟ ਹੁੰਦੀ ਸੀ। ਉਸਨੇ ਦੱਸਿਆ ਕਿ ਗੈਂਗਸਟਰਾਂ ਨੇ ਮੇਰੇ ਘਰ ਦੇ ਮੂਹਰੇ ਆ ਕੇ ਗੱਡੀ ਰੋਕੀ ਅਤੇ ਮੇਰੇ ਭਾਈ ਨੂੰ ਕਿਹਾ ਕਿ ਮਾਨ ਨੂੰ ਥੱਲੇ ਬੁਲਾਓ।

'ਫਾਇਰਿੰਗ ਕਰ ਕੀਤਾ ਸੀ ਜ਼ਖ਼ਮੀ': ਜਿੰਮ ਮਾਲਕ ਕੁਲਵਿੰਦਰ ਨੇ ਦੱਸਿਆ ਕਿ ਮੈਂ ਸਮਝਿਆ ਕਿ ਸ਼ਾਇਦ ਕੋਈ ਰਾਹਗੀਰ ਰਸਤਾ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਜਦੋਂ ਹੀ ਉਹਨਾਂ ਦੇ ਕੋਲ ਗਿਆ ਉਨ੍ਹਾਂ ਨੇ ਮੇਰੇ ਸਿਰ ਰਾਡ ਮਾਰੀ ਤੇ ਨਾਲ ਹੀ ਧੜਾਧੜ ਗੋਲੀਆਂ ਚਲਾਉਣ ਲੱਗ ਪਏ। ਜਿੰਮ ਮਾਲਕ ਕੁਲਵਿੰਦਰ ਨੇ ਦੱਸਿਆ ਕਿ ਉਸ ਨੂੰ ਦੇਖਦੇ ਹੋਏ ਮੇਰੇ ਹੈਲਥ ਕਲੱਬ ਵਿੱਚੋਂ ਮੁੰਡੇ ਅਤੇ ਮੇਰਾ ਛੋਟਾ ਭਾਈ ਆਇਆ ਤਾਂ ਉਨ੍ਹਾਂ ਗੈਂਗਸਟਰਾਂ ਨੇ ਉਨ੍ਹਾਂ ਉੱਪਰ ਵੀ ਫਾਇਰ ਕੀਤੇ ਜਿਸ ਕਰਕੇ ਉਨ੍ਹਾਂ ਲੰਮੇ ਪੈ ਕੇ ਆਪਣੀ ਜਾਨ ਬਚਾਈ। ਉਸਨੇ ਦੱਸਿਆ ਕਿ ਮੇਰੇ ਗੋਲੀਆਂ ਮਾਰਨ ਤੋਂ ਬਾਅਦ ਉਹ ਉਥੋਂ ਫਟਾਫਟ ਫਰਾਰ ਹੋ ਗਏ ਤੇ ਮੈਨੂੰ ਆਖਿਆ ਗਿਆ ਕਿ ਤੈਨੂੰ ਅਸੀਂ ਨਹੀਂ ਛੱਡਾਂਗੇ।

ਨੌਜਵਾਨ ਨੇ ਪੁਲਿਸ ’ਤੇ ਚੁੱਕੇ ਸਵਾਲ: ਨੌਜਵਾਨ ਨੇ ਦੱਸਿਆ ਕਿ ਜਦੋਂ ਪੁਲਿਸ ਤਫਤੀਸ਼ ਵਾਸਤੇ ਮੇਰੇ ਕੋਲ ਆਈ ਮੈਂ ਉਨ੍ਹਾਂ ਨੂੰ ਚੱਲੀਆਂ ਹੋਈਆਂ ਗੋਲੀਆਂ ਦੇ ਖੋਲ ਸਬੂਤ ਵਜੋਂ ਦਿੱਤੇ। ਪੁਲਿਸ ਦਾ ਕਹਿਣਾ ਹੈ ਕਿ ਅਸੀਂ ਇਸ ਨੂੰ ਜਾਂਚ ਲਈ ਲੈਬੋਰਟਰੀ ਵਿੱਚ ਲੈ ਕੇ ਜਾ ਰਹੇ ਹਾਂ। ਉਸਨੇ ਕਿਹਾ ਕਿ ਮੈਨੂੰ ਉਨ੍ਹਾਂ ਨੇ ਇਨਸਾਫ ਤਾਂ ਕੀ ਦੇਣਾ ਸੀ ਪੁਲਿਸ ਤਾਂ ਖੁਦ ਮੁਲਜ਼ਮਾਂ ਦੇ ਨਾਲ ਰਲ ਗਈ ਉਲਟਾ ਉਸਨੂੰ ਡਰੋਨ ਲੱਗ ਪਈ। ਨੌਜਵਾਨ ਨੇ ਕਿਹਾ ਕਿ ਅੱਜ ਮੈਨੂੰ ਦੋ ਸਾਲ ਹੋ ਚੁੱਕੇ ਨੇ ਮੇਰੇ ’ਤੇ ਹਮਲਾ ਕਰਨ ਵਾਲੇ ਸ਼ਰੇਆਮ ਰਫਲਾਂ ਲੈਕੇ ਘੁੰਮਦੇ ਫਿਰਦੇ ਹਨ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ।

'ਧੋਖੇ ਨਾਲ ਕੀਤਾ ਸੀ ਹਮਲਾ': ਇਸ ਦੌਰਾਨ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਅੱਗੇ ਅਪੀਲ ਕਰਦਾ ਹਾਂ ਉਸਨੂੰ ਹੁਣ ਇਨਸਾਫ ਦੁਆਇਆ ਜਾਵੇ ਤੇ ਇੰਨ੍ਹਾਂ ਮੁਲਜ਼ਮਾਂ ਨੂੰ ਫੜਿਆ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਉਸ ’ਤੇ ਵੀ ਠੱਲ ਪੈ ਸਕੇ। ਨੌਜਵਾਨ ਨੇ ਹੌਸਲਾ ਰੱਖਦੇ ਹੋਏ ਕਿਹਾ ਕਿ ਮੈਂ ਕਿਸੇ ਤੋਂ ਡਰਦਾ ਨਹੀਂ। ਉਸਨੇ ਕਿਹਾ ਕਿ ਮੇਰੇ ’ਤੇ ਧੋਖੇ ਨਾਲ ਹਮਲਾ ਕੀਤਾ ਗਿਆ ਹੈ।

ਸਰਕਾਰ ਨੂੰ ਅਪੀਲ: ਉਸਨੇ ਕਿਹਾ ਕਿ ਉਹ ਇੱਕ ਖਿਡਾਰੀ ਹੈ ਅਤ ਉਸਦਾ ਅਪਣਾ ਜਿੰਮ ਵੀ ਖੋਲ੍ਹਿਆ ਹੋਇਆ ਹੈ ਜਿੱਥੋਂ ਸੈਂਕੜੇ ਨੌਜਵਾਨ ਨਸ਼ੇ ਨੂੰ ਛੱਡਦੇ ਹਨ ਤੇ ਆਪਣਾ ਕੰਮ-ਧੰਦਾ ਵੀ ਕਰਦੇ ਹਨ। ਨੌਜਵਾਨ ਨੇ ਕਿਹਾ ਕਿ ਦੋ ਸਾਲ ਬੀਤ ਜਾਣ ਦੇ ਬਾਅਦ ਉਸਨੂੰ ਲੱਗਦਾ ਸੀ ਕਿ ਮੈਨੂੰ ਇਨਸਾਫ ਨਹੀਂ ਮਿਲੇਗਾ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਮੈਂ ਪੰਜਾਬ ਸਰਕਾਰ ਅੱਗੇ ਬੇਨਤੀ ਇਹ ਕਰਨਾ ਚਾਹੁੰਦਾ ਹਾਂ ਕਿ ਤੁਹਾਡੇ ਕੋਲੋਂ ਮਾਵਾਂ ਦੇ ਪੁੱਤ ਬਚਾਏ ਜਾ ਸਕਦੇ ਹਨ ਤੇ ਬਚਾ ਲਓ।

ਹਜੇ ਤੱਕ ਮੂਸੇਵਾਲੇ ਨੂੰ ਇਨਸਾਫ਼ ਨਹੀਂ ਮਿਲਿਆ ਤੇ ਕਈ ਨੌਜਵਾਨ ਹਨ ਜੋ ਇਨਸਾਫ ਦੀ ਮੰਗ ਕਰਦੇ ਹਨ ਪਰ ਡਰਦੇ ਹਨ ਕਿਸੇ ਨਾ ਕਿਸੇ ਨੂੰ ਤਾਂ ਅੱਗੇ ਲੱਗਣਾਂ ਹੀ ਹੋਵੇਗਾ। ਉਸਨੇ ਕਿਹਾ ਕਿ ਮੈਂ ਇਨ੍ਹਾਂ ਗੈਂਗਸਟਰਾਂ ਤੋਂ ਨਹੀਂ ਡਰਦਾ ਮੈਂ ਇੰਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਾਂਗਾ ਤੇ ਇਨਸਾਫ਼ ਲੈ ਕੇ ਹੀ ਰਹਾਂਗਾ। ਜਿੰਮ ਮਾਲਕ ਨੇ ਕਿਹਾ ਕਿ ਮੈਨੂੰ ਆਪਣੇ ਪਰਮਾਤਮਾ ’ਤੇ ਪੂਰਾ ਵਿਸ਼ਵਾਸ ਹੈ ਕਿ ਉਸਨੂੰ ਇੱਕ ਨਾ ਇੱਕ ਦਿਨ ਇਨਸਾਫ ਜ਼ਰੂਰ ਮਿਲੇਗਾ।

ਇਹ ਵੀ ਪੜ੍ਹੋ: ਐਕਸ਼ਨ ’ਚ AGTF: 11 ਗੈਂਗਸਟਰ ਕੀਤੇ ਗ੍ਰਿਫਤਾਰ, ਕੀਤੇ ਵੱਡੇ ਖੁਲਾਸੇ

Last Updated : Jun 30, 2022, 7:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.