ਮੋਗਾ: ਹਰਜੀਤ ਸਿੰਘ ਭਾਰਤੀ ਪੁਲਾੜ ਖੋਜ ਸੰਸਥਾ (Indian Space Research Organisation) (ਇਸਰੋ) ਵਿੱਚ ਸਾਲ 2007 ਤੋਂ ਬਤੌਰ ਰਾਕੇਟ ਵਿਗਿਆਨੀ ਖੋਜ (Scientists research) ਕਾਰਜ ਕਰ ਰਹੇ ਹਨ। ਸਾਲ 2017 ਵਿੱਚ ਪਹਿਲਾਂ ਉਨ੍ਹਾਂ ਨੂੰ ਸ਼ਾਨਦਾਰ ਕੰਮ ਬਦਲੇ ਇਸਰੋ ਨੇ "ਟੀਮ ਐਕਸੀਲੈਂਸ ਅਵਾਰਡ"ਦਿੱਤਾ ਤੇ ਸਾਲ 2018 ਦਾ "ਯੰਗ ਸਾਇੰਟਿਸਟ"ਐਵਾਰਡ ਉਨ੍ਹਾਂ ਦੇ ਪਾਏ ਯੋਗਦਾਨ ਸਦਕਾ ਸਾਲ 2019 ਵਿੱਚ ਦਿੱਤਾ ਜਿਸ ਵਿੱਚ ਐਵਾਰਡ ਨਾਲ 50000 /ਰੁਪਏ ਦੀ ਨਕਦ ਰਾਸ਼ੀ ਵੀ ਸ਼ਾਮਲ ਸੀ।
ਉਸ ਤੋਂ ਬਾਅਦ ਦੇ ਕੰਮ ਦਾ ਮੁਲਾਂਕਣ ਕਰਦਿਆਂ ਹੁਣ ਇਸਰੋ ਨੇ ਹਰਜੀਤ ਸਿੰਘ ਦੀ ਫੋਟੋ ਵਾਲਾ ਡਾਕ ਟਿਕਟ ਜਾਰੀ ਕਰਕੇ ਉਨ੍ਹਾਂ ਨੂੰ ਸ਼ਾਨਦਾਰ ਕਾਰਜ ਬਦਲੇ ਸਨਮਾਨਿਤ ਕੀਤਾ ਗਿਆ ਹੈ। ਇਸ ਸਨਮਾਨ ਨਾਲ ਉਨ੍ਹਾਂ ਦੇ ਪਰਿਵਾਰ ਸਮੇਤ ਦੋਸਤਾਂ ਮਿੱਤਰਾਂ ਅਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਮੀਦ ਹੈ ਕਿ ਭਵਿੱਖ ਵਿੱਚ ਹੋਣਹਾਰ ਵਿਗਿਆਨੀ ਹਰਜੀਤ ਸਿੰਘ ਹੋਰ ਵੀ ਵੱਡੀਆਂ ਪ੍ਰਾਪਤੀਆਂ ਕਰੇਗਾ।
ਇਹ ਵੀ ਪੜ੍ਹੋ: ਅਧੂਰੇ ਸੁਪਨੇ: ਕੀ ਜਹਾਜ਼ ਉਡਾ ਸਕੇਗਾ ਦੇਸ਼ ਦਾ ਪਹਿਲਾ ਟਰਾਂਸਜੈਂਡਰ ਪਾਇਲਟ
ਉਸ ਦੇ ਪਿਤਾ ਸੁਰਿੰਦਰ ਸਿੰਘ ਮੀਨੀਆਂ ਸੇਵਾ ਮੁਕਤ ਅਧਿਆਪਕ ਅਤੇ ਅਧਿਆਪਕ ਆਗੂ ਹਨ, ਮਾਤਾ ਗੁਰਸ਼ਰਨ ਕੌਰ ਸੇਵਾ ਮੁਕਤ ਅਧਿਆਪਕ ਅਤੇ ਲੇਖਕ ਹਨ। ਉਸ ਦਾ ਛੋਟਾ ਭਰਾ ਡਾ. ਨਵਜੋਤ ਪਾਲ ਸਿੰਘ ਮੈਨੂਫੈਕਚਰਿੰਗ ਇੰਜੀਨੀਅਰ ਯੂ.ਐੱਸ.ਏ ਵਿੱਚ ਸੇਵਾਵਾਂ ਨਿਭਾ ਰਿਹਾ ਹੈ।
ਇਹ ਵੀ ਪੜ੍ਹੋ: ਬੰਦੀ ਸਿੰਘਾਂ ਦੀ ਰਿਹਾਈ ਮਾਮਲਾ: ਸ਼੍ਰੋਮਣੀ ਅਕਾਲੀ ਦਲ ਦਾ ਜੰਤਰ ਮੰਤਰ ’ਚ ਧਰਨਾ ਪ੍ਰਦਰਸ਼ਨ