ਮੋਗਾ: ਪ੍ਰੀਤਨਗਰ ਦਾ ਰਹਿਣ ਵਾਲਾ ਇਕ ਪਰਿਵਾਰ ਗਰੀਬੀ ਅਤੇ ਬੀਮਾਰੀ ਕਾਰਨ ਨਰਕ ਭਰੀ ਜਿੰਦਗੀ ਕੱਟ ਰਿਹਾ ਹੈ। ਇਸ ਪਰਿਵਾਰ ਕੋਲ ਇਲਾਜ ਕਰਾਉਣ ਲਈ ਪੈਸੇ ਹਨ। ਬੀਮਾਰੀਆਂ ਦਾ ਇਲਾਜ ਕਰਵਾਉਣਾ ਤਾਂ ਦੂਰ ਦੀ ਗੱਲ ਉਨ੍ਹਾਂ ਨੂੰ ਤਾਂ ਦੋ ਟਾਇਮ ਦੀ ਰੋਟੀ ਵੀ ਨਹੀਂ ਜੁੜਦੀ। ਪਰਿਵਾਰ ਦਾ ਹਰ ਇਕ ਮੈਂਬਰ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ। Help the poor family of Moga Preet Nagar
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਗਰੀਬ ਪਰਿਵਾਰ ਦੀ ਬਿਮਾਰ ਮਹਿਲਾ ਨੇ ਦੱਸਿਆ ਕਿ ਉਹ ਪਹਿਲਾਂ ਵੱਡੇ ਘਰਾਂ ਵਿਚ ਝਾੜੂ ਪੋਚਾ ਲਗਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਸੀ ਪਰ ਪਿਛਲੇ 5 ਸਾਲ ਤੋਂ ਉਸ ਦੇ ਚੂਲਾ ਟੁੱਟਣ ਕਾਰਨ ਮੰਜੇ ਉਤੇ ਪਈ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਨੇ ਆਪਣੇ ਚੂਲੇ ਦੇ ਇਲਾਜ ਲਈ ਲੋਕਾਂ ਤੋਂ ਪੈਸੇ ਮੰਗੇ ਸਨ ਪਰ ਡਾਕਟਰਾਂ ਨੇ ਪੂਰੀ ਤਰ੍ਹਾ ਠੀਕ ਕਰਨ ਲਈ ਹੋਰ ਰੁਪਏ ਦੀ ਮੰਗ ਕੀਤੀ ਜੋ ਉਨ੍ਹਾਂ ਕੋਲ ਨਹੀਂ ਸੀ। ਜਿਸ ਕਾਰਨ ਪੀੜਤ ਮਹਿਲਾਂ ਮੰਜੇ ਉਤੇ ਬੈਠੀ ਹੈ। ਮਹਿਲਾ ਨੇ ਦੱਸਿਆ ਕਿ ਕੁਝ ਮਹਿਨੇ ਪਹਿਲਾ ਉਸ ਦਾ ਗੋਡਾ ਟੁੱਟ ਗਿਆ ਪੈਸੇ ਦੀ ਕਮੀ ਕਰਨ ਗੋਡੇ ਦਾ ਇਲਾਜ ਵੀ ਨਹੀਂ ਹੋ ਸਕਿਆ।
ਮਹਿਲਾ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ ਉਤੇ ਰਹਿੰਦੇ ਹਨ ਪਰ ਉਹ ਮਕਾਨ ਦਾ ਕਿਰਾਇਆ ਵੀ ਨਹੀਂ ਦੇ ਸਕੇ ਜਿਸ ਕਾਰਨ ਉਨ੍ਹਾਂ ਨੂੰ ਮਕਾਨ ਮਾਲਕ ਨੇ ਘਰ ਨੂੰ ਸਮਾਨ ਸਮੇਤ ਜਿੰਦਾ ਲਗਾਉਣ ਦੀ ਧਮਕੀ ਦਿੱਤੀ ਹੈ। ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਵਖਤ ਦੀ ਰੋਚੀ ਵੀ ਨਹੀਂ ਮਿਲਦੀ ਉਹ ਵੀ ਮਿਰਚ ਲਗਾ ਕੇ ਟਾਇਮ ਪਾਸ ਕਰ ਲੈਦੇ ਹਨ। ਇਸ ਦੇ ਨਾਲ ਹੀ ਮਹਿਲਾ ਦੀ ਧੀ ਅਤੇ ਪਤੀ ਵੀ ਗੰਭੀਰ ਬਿਮਰੀ ਦਾ ਸ਼ਿਕਾਰ ਨਹੀਂ ਵੀ ਕੋਈ ਕੰਮ ਨਹੀਂ ਕਰ ਸਕਦੇ।
ਮਹਿਲਾ ਨੇ ਦੱਸਿਆ ਕਿ ਕਿਸੇ ਵੀ ਸਰਕਾਰ ਦੇ ਨੁਮੰਇਦੇ ਨੇ ਉਸ ਦੀ ਕੋਈ ਗੱਲ ਨਹੀ ਸੁਣੀ। ਉਸ ਨੇ ਦੱਸਿਆ ਕਿ ਉਸ ਨੇ ਪੈਨਸ਼ਨ ਲਗਾਉਣ ਲਈ ਵੀ ਉਸ ਨੇ ਸਰਕਾਰ ਤੱਕ ਪਹੁੰਚ ਕਰੀ ਸੀ ਪਰ ਉਨ੍ਹਾਂ ਵੱਲੋ ਸਾਫ ਇਨਕਾਰ ਕਰ ਦਿੱਤਾ ਗਿਆ। ਮਹਿਲਾ ਦਾ ਕਹਿਣਾ ਹੈ ਕਿ ਉਸ ਦੀ ਧੀ ਨਾਲ ਸਹੁਰੇ ਪਰਿਵਾਰ ਨੇ ਕੁੱਟ ਮਾਰ ਕੀਤੀ ਟੀਬੀ ਦੀ ਬਿਮਾਰੀ ਹੋਣ ਤੋਂ ਬਾਅਦ ਉਹ ਆਪਣੇ ਸਹੁਰੇ ਨਹੀਂ ਗਈ। ਉਸ ਨੇ ਦਾਨੀ ਸੱਜਣਾ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਉਥੇ ਹੀ ਦੂਜੇ ਪਾਸੇ ਪੀੜਤ ਮਹਿਲਾ ਦੀ ਧੀ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਹੁਰੇ ਪਰਿਵਾਰ ਦੀ ਕੁਟਮਾਰ ਤੋਂ ਪਰੇਸਾਨ ਹੋ ਕਿ ਉਹ ਆਪਣੇ ਮਾਤਾ ਪਿਤਾ ਕੋਲ ਆ ਗਈ ਪਰ ਉਸ ਗਰਭਵਤੀ ਹੈ ਇਸ ਦੇ ਨਾਲ ਹੀ ਉਸ ਨੂੰ ਟੀਵੀ ਦੀ ਬਿਮਾਰੀ ਵੀ ਹੈ। ਜਿਸ ਦਾ ਇਲਾਜ ਸਰਕਾਰੀ ਹਸਪਤਾਲ ਵਿੱਚੋ ਚੱਲ ਰਿਹਾ ਹੈ। ਪੀੜਤ ਲੜਕੀ ਨੇ ਦੱਸਿਆ ਕਿ ਉਸ ਨੂੰ ਸਿਰਫ ਟੀਬੀ ਦੀ ਦਵਾਈ ਮਿਲਦੀ ਹੈ ਹੋਰ ਕੋਈ ਸਹਾਇਤਾ ਜਾ ਦਵਾਈਆਂ ਉਸ ਨੂੰ ਨਹੀਂ ਮਿਲਦੀਆਂ ਉਸ ਨੇ ਕਿਹਾ ਕਿ ਮੇਰਾ ਛੋਟਾ ਭਰਾ ਲੋਕਾਂ ਤੋਂ ਪੈਸੇ ਮੰਗ ਕੇ ਲਿਆਉਦਾ ਹੈ ਪਰ ਉਸ ਦੇ ਮੂੰਹ ਵਿੱਚੋ ਵੀ ਕਾਫੀ ਦਿਨਾਂ ਤੋਂ ਖੂਨ ਆ ਰਿਹਾ ਹੈ ਉਸ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ। ਪੀੜਤ ਲੜਕੀ ਨੇ ਦੱਸਿਆ ਕਿ ਉਸ ਦਾ ਪਿਤਾ ਵੀ ਅਦਰੰਗ ਦੀ ਮਰੀਜ ਹੈ ਉਹ ਵੀ ਕੋਈ ਕਮਾਈ ਕਰਨ ਤੋਂ ਅਸਮਰੱਥ ਹੈ।
ਗੱਲਬਾਤ ਕਰਦਿਆਂ ਹੋਇਆ ਪਰਿਵਾਰ ਦੇ ਮੁਖੀ ਕਾਲਾ ਸਿੰਘ ਨੇ ਕਿਹਾ ਕਿ ਮੈਨੂੰ ਚਾਰ ਸਾਲ ਤੋਂ ਅਧਰੰਗ ਹੋ ਗਿਆ ਸੀ। ਜਿਸ ਕਰਕੇ ਮੈਂ ਵੀ ਮੰਜੇ ਉਪਰ ਹੀ ਬੈਠਾ ਹਾਂ ਉਨ੍ਹਾਂ ਕਿਹਾ ਕਿ ਮੇਰੇ ਦੋ ਪੁੱਤਰ ਹਨ ਇਕ ਤਾਂ ਨਸ਼ੇ ਦਾ ਆਦੀ ਹੈ ਉਹ ਘਰੋਂ ਨਿਕਲ ਚੁੱਕਿਆ ਹੈ। ਇਲਾਜ ਲਈ ਪੈਸੇ ਕਿੱਥੋਂ ਆਉਣੇ ਹਨ ਅਸੀਂ ਤਾਂ ਰੋਟੀਆਂ ਤੋਂ ਵੀ ਵਾਂਝੇ ਹਾਂ। ਕਿਸੇ ਨੇ ਸਾਡੀ ਸਾਰ ਨਹੀਂ ਲਈ ਢਿੱਡ ਭਰਨ ਲਈ ਮੰਗ ਤੰਗ ਕੇ ਹੀ ਗੁਜ਼ਾਰਾ ਕਰ ਰਹੇ ਹਾਂ। ਭਾਵੁਕ ਹੁੰਦਿਆਂ ਹੋਇਆਂ ਕਾਲਾ ਸਿੰਘ ਨੇ ਕਿਹਾ ਕਿ ਹੁਣ ਤਾਂ ਸਿਰਫ਼ ਰੱਬ ਕੋਲੋਂ ਮੌਤ ਮੰਗਦੇ ਹਾਂ ਪਰ ਮੌਤ ਵੀ ਨਹੀਂ ਆਉਂਦੀ ਕਿਉਂਕਿ ਜਵਾਨ ਧੀ ਸਾਡੇ ਬੂਹੇ ਬੈਠੀ ਹੈ ਦੂਜੇ ਪਾਸੇ ਕਿਰਾਏ ਦਾ ਮਕਾਨ ਹੈ ਕਿਰਾਏ ਦੇਣ ਨੂੰ ਕੋਲ ਪੈਸੇ ਨਹੀਂ ਹਨ ਉੱਪਰੋਂ ਮਕਾਨ ਮਾਲਿਕ ਕਹਿੰਦਾ ਹੈ ਕਿ ਕਿਰਾਇਆ ਨਹੀਂ ਦੇਣਾ ਤਾਂ ਘਰ ਛੱਡ ਦੇਵੋ ਕਿਹਾ ਸਾਡੇ ਪਰਿਵਾਰ ਦੀ ਹਾਲਤ ਬਹੁਤ ਮਾੜੀ ਹੈ।
ਪਰਿਵਾਰ ਨੇ ਸਮਾਜ ਸੇਵੀਆਂ ਨੂੰ ਉਨ੍ਹਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ। ਜੇਕਰ ਕੋਈ ਇਸ ਪੀੜਤ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਨੰਬਰ 91151 16361 ਉਤੇ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੈ ਅਸੀ ਖ਼ਬਰ ਵਿੱਚ ਇਨ੍ਹਾਂ ਦੇ ਖਾਤੇ ਦੀ ਜਾਣਕਾਰੀ ਵੀ ਪਾ ਰਹੇ ਹਾਂ ਤੁਸੀ ਆਰਥੀਕ ਮਦਦ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਭੇਜ ਸਕਦੇ ਹੋ।
ਇਹ ਵੀ ਪੜ੍ਹੋ:- ਜੰਮੂ ਕਸ਼ਮੀਰ ਦੇ ਸ਼ੋਪੀਆਂ ਵਿੱਚ ਅੱਤਵਾਦੀਆਂ ਨੇ ਕਸ਼ਮੀਰੀ ਪੰਡਤ ਦੀ ਗੋਲੀਆਂ ਮਾਰ ਕੇ ਕੀਤਾ ਕਤਲ