ETV Bharat / state

School of Eminence moga: ‘ਸਕੂਲ ਆਫ ਐਮੀਨੈਂਸ ਲਈ ਦਾਖ਼ਲਿਆਂ ਲਈ ਪਲੇਠੀ ਪ੍ਰੀਖਿਆ ਆਯੋਜਿਤ’

ਸਕੂਲ ਆਫ ਐਮੀਨੈਂਸ ਲਈ ਦਾਖ਼ਲਾ ਪ੍ਰਰੀਖਿਆ ਜ਼ਿਲ੍ਹਾ ਫ਼ਾਜ਼ਿਲਕਾ 'ਚ ਸਫ਼ਲਤਾ ਪੂਰਵਕ ਸਮਾਪਤ ਹੋਈ। ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਨੋਡਲ ਅਫ਼ਸਰ ਪ੍ਰਰੀਖਿਆਂ ਕਮ ਡਿਪਟੀ ਡੀਈਓ ਸੈਕੰਡਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਚਾਰ ਸਕੂਲਾਂ 'ਚ ਜਮਾਤ ਨੌਵੀਂ ਸੈਸ਼ਨ 2023-24 ਲਈ ਦਾਖਲਾ ਪ੍ਰਰੀਖਿਆ ਲਈ ਗਈ।

Conducted the first examination for admissions to the School of Eminence in moga
School of Eminence moga: ਸਕੂਲ ਆਫ ਐਮੀਨੈਂਸ ਲਈ ਦਾਖ਼ਲਿਆਂ ਲਈ ਪਲੇਠੀ ਪ੍ਰੀਖਿਆ ਆਯੋਜਿਤ: ਚਮਕੌਰ ਸਿੰਘ ਸਰਾਂ
author img

By

Published : Mar 28, 2023, 1:01 PM IST

ਮੋਗਾ : ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦੇ ਹੋਏ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ 117 ‘ਸਕੂਲਜ਼ ਆਫ ਐਮੀਨੈਂਸ’ ਵਿੱਚ ਦਾਖ਼ਲੇ ਲਈ ਪੋਰਟਲ ਲਾਂਚ ਕੀਤਾ ਸੀ। ਇਸ ਪੋਰਟਲ ਨੂੰ ਲਾਂਚ ਕਰਦੇ ਹੋਏ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਸੀ ਕਿ ਇਹ ਸਕੂਲ ਸੂਬੇ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣਗੇ, ਤਾਂ ਉਥੇ ਹੀ ਹੁਣ ਸਿੱਖਿਆ ਪ੍ਰਤੀ ਦਿੱਤੀ ਜਾ ਰਹੀ ਵਿਸ਼ੇਸ਼ ਪਹਿਲ ਅਤੇ ਸੁਹਿਰਦਤਾ ਲਈ ਜਾਣੀ ਜਾਂਦੀ ਭਗਵੰਤ ਸਿੰਘ ਮਾਨ ਦੀ ਲੀਡਰਸ਼ਿਪ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਡ੍ਰੀਮ ਪ੍ਰੋਜੈਕਟ ਤਹਿਤ ਉਸਾਰੇ ਗਏ 117 ਸਕੂਲ ਆਫ ਐਮੀਨੈਂਸ ਦੀ ਪਲੇਠੀ ਦਾਖ਼ਲਾ ਪ੍ਰੀਖਿਆ ਪੰਜਾਬ ਭਰ ਵਿੱਚ ਵਿਭਾਗੀ ਹਦਾਇਤਾਂ ਅਨੁਸਾਰ ਆਯੋਜਿਤ ਕੀਤੀ ਗਈ। ਜ਼ਿਲ੍ਹਾ ਮੋਗਾ ਵਿੱਚ ਵੀ 4 ਸਕੂਲਾਂ ਵਿੱਚ ਇਹ ਪ੍ਰੀਖਿਆ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ ਸਰਾਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਕੇਸ਼ ਕੁਮਾਰ ਮੱਕੜ ਪ੍ਰੀਖਿਆ ਨੋਡਲ ਅਫ਼ਸਰ ਅਵਤਾਰ ਸਿੰਘ ਕਰੀਰ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।

ਇਹ ਵੀ ਪੜ੍ਹੋ : Manisha Gulati petition rejected: ਮਨੀਸ਼ਾ ਗੁਲਾਟੀ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਦਿੱਤਾ ਝਟਕਾ, ਪਟੀਸ਼ਨ ਕੀਤੀ ਰੱਦ

ਵਿਦਿਆਰਥੀਆਂ ਨੇ ਭਾਗ ਲਿਆ: ਜਿਸ ਦੀਆਂ ਤਿਆਰੀਆਂ ਅਤੇ ਸਫਲਤਾ ਪੂਰਵਕ ਆਯੋਜਨ ਲਈ ਮੁੱਖ ਦਫਤਰ ਮੋਹਾਲੀ ਤੋਂ ਸਹਾਇਕ ਸਟੇਟ ਪ੍ਰਾਜੈਕਟ ਡਾਇਰੈਕਟਰ ਕਮ ਨੋਡਲ ਅਫਸਰ ਹਰਪ੍ਰੀਤ ਸਿੰਘ ਉਚੇਚੇ ਰੂਪ ਵਿੱਚ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਇਨ੍ਹਾਂ ਪ੍ਰੀਖਿਆ ਲਈ ਨਿਰਧਾਰਿਤ ਸਕੂਲਾਂ ਵਿੱਚੋਂ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਕੈਲਾ ਵਿਖੇ ਕੁੱਲ 385 ਵਿਦਿਆਰਥੀਆਂ ਨੇ ਭਾਗ ਲਿਆ। ਜਦਕਿ 75 ਵਿਦਿਆਰਥੀ ਗੈਰ ਹਾਜਰ ਰਹੇ। ਸਰਕਾਰੀ ਸੀਨੀਅਰ ਸਕੈਡਰੀ ਸਕੂਲ ਨਿਹਾਲ ਸਿੰਘ ਵਾਲਾ ਵਿਖੇ ਕੁੱਲ196 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਜਦਕਿ 108 ਵਿਦਿਆਰਥੀ ਗੈਰ ਹਾਜਰ ਰਹੇ। ਸਰਕਾਰੀ ਸੀਨੀਅਰ ਸਕੈਡਰੀ ਸਕੂਲ ਬਾਘਾ ਪੁਰਾਣਾ ਵਿਖੇ 202 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ। ਜਦਕਿ 43 ਵਿਦਿਆਰਥੀ ਗੈਰ ਹਾਜਰ ਰਹੇ ਸਰਕਾਰੀ ਹਾਈ ਸਕੂਲ ਲੰਢੇ ਕੇ ਵਿਖੇ 195 ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ। ਜਦਕਿ 35 ਵਿਦਿਆਰਥੀ ਗੈਰ ਹਾਜਰ ਰਹੇ। ਇਸ ਤਰ੍ਹਾਂ ਜ਼ਿਲਾ ਮੋਗਾ ਵਿੱਚ ਕੁੱਲ 1239 ਪ੍ਰੀਖਿਆਰਥੀਆਂ ਵਿੱਚੋਂ 978 ਵਿਦਿਆਰਥੀਆਂ ਨੇ ਭਾਗ ਲਿਆ, ਜਦ ਕਿ 261ਵਿਦਿਆਰਥੀ ਗੈਰ ਹਾਜਰ ਰਹੇ।

ਵੱਖ-ਵੱਖ ਟੀਮਾਂ ਵੱਲੋਂ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ: ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ ਸਰਾਂ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਦੀ ਇਸ ਪ੍ਰੀਖਿਆ ਲਈ ਵੱਖ ਵੱਖ ਸੈਂਟਰ ਤੇ 60 ਦੇ ਕਰੀਬ ਅਧਿਆਪਕਾਂ ਅਤੇ ਵਿਭਾਗੀ ਅਮਲੇ ਦੀ ਡਿਊਟੀ ਲਗਾਈ ਗਈ ਸੀ। ਇਸ ਤੋਂ ਅਲਾਵਾ ਉਨ੍ਹਾਂ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵੱਲੋਂ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਦੇਖਿਆ ਗਿਆ ਕਿ ਇਹਨਾਂ ਦਾਖਲਾ ਪ੍ਰੀਖਿਆਵਾਂ ਨੂੰ ਲੈ ਕੇ ਵਿਦਿਆਰਥੀਆਂ ਵਿਚ ਵਿਸ਼ੇਸ਼ ਉਤਸ਼ਾਹ ਪਾਇਆ ਗਿਆ ਅਤੇ ਉਹ ਆਪਣੇ ਸੁਨਹਿਰੀ ਭਵਿੱਖ ਲਈ ਇਨ੍ਹਾਂ ਸਕੂਲਾਂ ਵਿੱਚ ਦਾਖਲਾ ਲੈਣ ਲਈ ਤਤਪਰ ਨਜ਼ਰ ਆਏ ਰਹੇ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਵਿਨੋਦ ਕੁਮਾਰ ਸ਼ਰਮਾ ਸਕੂਲ ਵਿਚਾਰ ਇੰਦਰਜੀਤ ਸਿੰਘ ਸਕੂਲ ਇਨਚਾਰਜ ਜਗਤਾਰ ਸਿੰਘ ਹੈਡਮਾਸਟਰ ਛਿੰਦਰਪਾਲ ਸਿੰਘ ਵਿਕਾਸ ਚੋਪੜਾ ਫਤਹਿ ਰਵਿੰਦਰ ਸਿੰਘ ਆਦਿ ਮੌਜੂਦ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.