ਮੋਗਾ: ਆਮ ਆਦਮੀ ਪਾਰਟੀ ਦੀ ਬਾਘਾਪੁਰਾਣਾ ਵਿੱਚ ਹੋਈ ਮਹਾਂ ਪੰਚਾਇਤ ਵਿੱਚ ਵੱਖ-ਵੱਖ ਥਾਵਾਂ ਤੋਂ ਸਮਰਥਨ ਦੇਣ ਲਈ ਵੱਡੀ ਤਦਾਦ ਵਿੱਚ ਆਪ ਦੇ ਵਰਕਰ ਬਾਘਾਪੁਰਾਣਾ ਪਹੁੰਚੇ ਹੋਏ ਸਨ। ਇਸ ਦੌਰਾਨ ਅਬੋਹਰ ਤੋਂ ਆਏ ਇੱਕ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ਉੱਤੇ ਕਿਸਾਨ ਮਹਾਂ ਪੰਚਾਇਤ ਲਈ ਇੱਕ ਚਿੱਤਰ ਤਿਆਰ ਕੀਤਾ।
ਇਸ ਵਿੱਚ ਵਿਸ਼ੇਸ਼ ਤੌਰ ਉੱਤੇ ਅਰਵਿੰਦ ਕੇਜਰੀਵਾਲ ਦੀ ਵੱਖਰੀ ਤਸਵੀਰ ਅਤੇ ਭਗਵੰਤ ਮਾਨ ਦੀ ਵੱਖਰੀ ਤਸਵੀਰ ਪੇਂਟ ਕੀਤੀ। ਉਸ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਕਿਸਾਨ ਕਿਵੇਂ ਦਿੱਲੀ ਦੇ ਹੱਦਾਂ ਉੱਤੇ ਬੈਠ ਕੇ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੇ ਆਗੂ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ।
ਇਸ ਪੇਂਟਿੰਗ ਨੂੰ ਤਿਆਰ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਸਮਰਥਕ ਪੰਕਜ ਨਰੂਲਾ ਅਤੇ ਪੇਂਟਿੰਗ ਕਰਨ ਵਾਲੇ ਪਰਵੀਨ ਨੇ ਦੱਸਿਆ ਕਿ ਕਈ ਦਿਨ ਮਿਹਨਤ ਕਰਨ ਤੋਂ ਬਾਅਦ ਵਿਸ਼ੇਸ਼ ਤੌਰ ਉੱਤੇ ਉਨ੍ਹਾਂ ਨੇ ਕਿਸਾਨ ਮਹਾਂਪੰਚਾਇਤ ਲਈ ਇਹ ਪੇਂਟਿੰਗ ਕੀਤੀ ਹੈ ਤਾਂ ਜੋ ਜਿੰਨਾ ਵੀ ਕਿਸਾਨ ਮਹਾਂਪੰਚਾਇਤ ਵਿੱਚ ਇਕੱਠ ਹੁੰਦਾ ਹੈ। ਉਨ੍ਹਾਂ ਨੂੰ ਇਹ ਦਰਸਾਇਆ ਜਾਵੇ ਕਿ ਇਸ ਕਿਸਾਨ ਮਹਾਂਪੰਚਾਇਤ ਦਾ ਮੁੱਖ ਟੀਚਾ ਕੀ ਹੈ ਅਤੇ ਕਿਸਾਨਾਂ ਨੂੰ ਕਿਵੇਂ ਲਾਮਬੰਦ ਕਰਨਾ ਹੈ ਉਨ੍ਹਾਂ ਕਿਹਾ ਕਿ ਇਸ ਨੂੰ ਬਣਾਉਣ ਵਿੱਚ ਕਾਫ਼ੀ ਸਮਾਂ ਲੱਗਿਆ ਪਰ ਤਸਵੀਰ ਰਾਹੀਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਿਧਾਂਤ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਸਮਰਥਨ ਦਾ ਜ਼ਿਕਰ ਪੇਂਟਿੰਗ ਕਰਕੇ ਦਰਸਾਇਆ ਹੈ।