ਮੋਗਾ: ਇੱਕ ਪਾਸੇ ਸਰਕਾਰ ਤੇ ਪੁਲਿਸ ਸੂਬੇ ਵਿਚੋਂ ਨਸ਼ੇ ਨੂੰ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਤਾਂ ਦੂਜੇ ਪਾਸੇ ਆਏ ਦਿਨ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਚੜ੍ਹਦੀ ਉਮਰੇ ਇਹ ਨਸ਼ਾ ਹੱਸਦੇ ਵੱਸਦੇ ਘਰਾਂ ਦੇ ਘਰ ਉਜਾੜ ਰਿਹਾ ਹੈ। ਜਿਸ ਕਾਰਨ ਕਈ ਘਰਾਂ 'ਚ ਹੁਣ ਤੱਕ ਸੱਥਰ ਵਿਛ ਚੁੱਕੇ ਹਨ। ਚਰਚਾਵਾਂ ਨੇ ਕਿ ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ, ਜਿਸ ਦੀ ਭੇਟ ਨੌਜਵਾਨ ਚੜ੍ਹ ਰਹੇ ਹਨ। ਤਾਜ਼ਾ ਮਾਮਲਾ ਮੋਗਾ ਦੇ ਪਿੰਡ ਭਲੂਰ ਤੋਂ ਸਾਹਮਣੇ ਆਇਆ, ਜਿਥੇ 37 ਸਾਲਾ ਨੌਜਵਾਨ ਦੀ ਨਸ਼ੇ ਦੇ ਓਵਰਡੋਜ ਨਾਲ ਮੌਤ ਹੋਈ ਦੱਸੀ ਜਾ ਰਹੀ ਹੈ।
ਸਾਲ ਪਹਿਲਾਂ ਭਰਾ ਦੀ ਹੋਈ ਸੀ ਚਿੱਟੇ ਨਾਲ ਮੌਤ: ਇਸ 'ਚ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਫੌਜੀ ਚਿੱਟੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਵੱਡਾ ਭਰਾ ਵੀ ਕਰੀਬ ਸਾਲ ਪਹਿਲਾਂ ਇਸ ਚਿੱਟੇ ਦੀ ਭੇਟ ਚੜ੍ਹਿਆ ਸੀ ਤੇ ਉਸ ਦੀ ਮੌਤ ਹੋ ਗਈ ਸੀ ਤੇ ਹੁਣ ਇਸ ਦੀ ਵੀ ਨਸ਼ੇ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਪਣੇ ਪਿਛੇ 7 ਸਾਲ ਦਾ ਮਾਸੂਮ ਬੱਚਾ, ਪਤਨੀ ਬੁੱਢੇ ਮਾਂ ਬਾਪ ਅਤੇ ਸਾਲ ਪਹਿਲਾਂ ਸਵਰਗਵਾਸ ਹੋਏ ਭਰਾ ਦਾ ਪਰਿਵਾਰ ਛੱਡ ਗਿਆ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਜਿਥੇ ਪੂਰੇ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ ਤਾਂ ਉਥੇ ਹੀ ਪਿੰਡ ਵਾਸੀਆਂ 'ਚ ਸਰਕਾਰ ਪ੍ਰਤੀ ਨਰਾਜ਼ਗੀ ਵੀ ਦੇਖਣ ਨੂੰ ਮਿਲੀ।
ਸਰਕਾਰ ਨਸ਼ੇ ਦੇ ਮਾਮਲੇ 'ਚ ਫੇਲ੍ਹ ਸਾਬਤ ਹੋਈ: ਇਸ ਸਬੰਧੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਰਕਾਰ ਵਲੋਂ ਇੱਕ ਮਹੀਨੇ 'ਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਜਾਂਦੀ ਸੀ ਪਰ ਇਹ ਨਸ਼ਾ ਅੱਜ ਦੇ ਸਮੇਂ ਪਹਿਲਾਂ ਨਾਲੋਂ ਜਿਆਦਾ ਵਿੱਕ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਭਗਵੰਤ ਮਾਨ 'ਤੇ ਵਿਸ਼ਵਾਸ ਕਰਕੇ ਬਦਲਾਅ ਲੈਕੇ ਆਉਂਦਾ ਸੀ ਪਰ ਕਿਤੇ ਨਾ ਕਿਤੇ ਇਹ ਸਰਕਾਰ ਨਸ਼ੇ ਦੇ ਮਾਮਲੇ 'ਚ ਫੇਲ੍ਹ ਸਾਬਤ ਹੋ ਰਹੀ ਹੈ।
- Haryana Nuh Violence Update: ਨੂਹ 'ਚ ਬ੍ਰਜ ਮੰਡਲ ਯਾਤਰਾ ਨੂੰ ਲੈ ਕੇ ਧਾਰਾ 144 ਲਾਗੂ, ਜ਼ਿਲ੍ਹੇ 'ਚ 28 ਅਗਸਤ ਤੱਕ ਇੰਟਰਨੈੱਟ ਸੇਵਾ ਵੀ ਬੰਦ
- Murder in Amritsar: ਦੇਰ ਰਾਤ ਜੰਡਿਆਲਾ ਗੁਰੂ 'ਚ ਚੱਲੀਆਂ ਗੋਲੀਆਂ, ਦੁਕਾਨ 'ਚ ਦਾਖ਼ਲ ਹੋ ਕੀਤਾ ਕਤਲ
- Fllod In Village: ਕਾਲੀ ਵੇਈਂ ਨਦੀ ਦੇ ਕੰਢੇ ਪਿੰਡ ਬੂਸੋਵਾਲ ਵਿੱਚ ਵੜਿਆ ਬਿਆਸ ਦਰਿਆ ਦਾ ਪਾਣੀ, ਬਣੇ ਹੜ੍ਹ ਵਰਗੇ ਹਾਲਾਤ
ਨਸ਼ੇ ਦੀ ਥਾਂ ਸਰਕਾਰ ਕਰ ਰਹੀ ਵੋਟਾਂ ਦੀ ਰਾਜਨੀਤੀ: ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਪਿੰਡ ਭਲੂਰ ਦੂਸਰਾ ਦੌਲੇਵਾਲਾ ਬਣ ਚੁੱਕਾ ਹੈ। ਪਿੰਡ ਵਿੱਚ ਸ਼ਰੇਆਮ ਦਿਨ ਦਿਹਾੜੇ ਚਿੱਟਾ ਵੇਚਣ ਵਾਲੇ ਲੋਕ ਹਰਲ ਹਰਲ ਕਰਦੇ ਫਿਰਦੇ ਹਨ। ਉਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀ ਹੈ ਤੇ ਨਾ ਹੀ ਪੁਲਿਸ ਵਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਨਾਲ ਮਾਵਾਂ ਦੇ ਪੁੱਤ ਸਿਵਿਆ ਦੇ ਰਾਹ ਜਾ ਰਹੇ ਹਨ। ਲੋਕਾਂ ਦਾ ਰੋਸ ਹੈ ਕਿ ਇੱਕ ਹਫਤੇ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਦਾ ਚਿੱਟਾ ਰੋਕਣ ਵਾਸਤੇ ਕੋਈ ਖਿਆਲ ਨਹੀ ਹੈ। ਉਸ ਦਾ ਸਾਰਾ ਧਿਆਨ ਵੋਟਾਂ ਦੀ ਰਾਜਨੀਤੀ 'ਤੇ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਚਿੱਟੇ ਦੇ ਕਹਿਰ ਤੋਂ ਨੌਜਵਾਨਾਂ ਨੂੰ ਬਣਾਉਣ ਵਾਸਤੇ ਸਖ਼ਤ ਕਦਮ ਚੁੱਕੇ ਜਾਣੇ ਬਹੁਤ ਜਰੂਰੀ ਹਨ।